The Khalas Tv Blog International ਅਮਰੀਕਾ ਵਿੱਚ ਭਾਰਤੀ ਦਾ ਕ ਤਲ
International

ਅਮਰੀਕਾ ਵਿੱਚ ਭਾਰਤੀ ਦਾ ਕ ਤਲ

‘ਦ ਖ਼ਾਲਸ ਟੀਵੀ ਬਿਊਰੋ:-ਅਮਰੀਕਾ ਵਿੱਚ ਆਏ ਦਿਨ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਤਾਜਾ ਘਟਨਾ ਵਿੱਚ ਤੇਲਗੂ ਮੂਲ ਦੇ ਇੱਕ ਅਮੀਰ ਫਾਰਮਾਸਿਊਟੀਕਲ ਐਗਜ਼ੀਕਿਊਟਿਵ ਨੂੰ ਪੈਨਸਿਲਵੇਨੀਆ ਦੇ ਇੱਕ ਕੈਸੀਨੋ ਤੋਂ 50 ਮੀਲ ਤੱਕ ਉਸਦੇ ਨਿਊਜਰਸੀ ਦੇ ਘਰ ਤੱਕ ਲੁੱਟਣ ਦੇ ਇਰਾਦੇ ਨਾਲ ਪਿੱਛਾ ਕਰਕੇ ਘਰ ਵਿੱਚ ਦਾਖਲ ਹੋ ਕੇ ਗੋਲੀ ਮਾਰ ਦਿੱਤੀ ਗਈ। ਇਸ ਦੌਰਾਨ ਉਸਦੀ ਪਤਨੀ ਅਤੇ ਧੀ ਸੁੱਤੇ ਹੋਏ ਸਨ।

ਮ੍ਰਿਤਕ ਦੀ ਪਛਾਣ ਰੰਗਾ ਅਰਾਵਪੱਲੀ (54) ਵਜੋਂ ਹੋਈ ਹੈ, ਜਿਸ ਨੂੰ ਲੁਟੇਰੇ ਨੇ ਨਿਉੂਜਰਸੀ ਦੇ ਟਾਊਨ ਪਲੇਨਸਬੋਰੋ ਵਿੱਚ ਬ੍ਰਾਇਰਡੇਲ ਕੋਰਟ ਵਿੱਚ ਉਸ ਦੇ ਘਰ ਦੇ ਅੰਦਰ ਗੋਲੀਆ ਮਾਰ ਦਿੱਤੀਆਂ। ਅਰਾਵਪੱਲੀ ਨੇ ਬੈਨਸਲੇਮ ਦੇ ਪਾਰਕਸ ਕੈਸੀਨੋ ਵਿੱਚ ਜਿੱਤ ਪ੍ਰਾਪਤ ਕਰਕੇ ਤਕਰੀਬਨ 10,000 ਡਾਲਰ ਲਏ ਸਨ ਅਤੇ ਉਸ ਵੇਲੇ ਉਸਨੂੰ ਨੌਰਿਸਟਾਊਨ ਦੇ 27 ਸਾਲਾਂ ਵਿਅਕਤੀ ਜੇਕਾਈ ਰੀਡ-ਜਾਨ ਦੁਆਰਾ ਦੇਖਿਆ ਗਿਆ। ਜਿਸਨੇ ਬਾਅਦ ਵਿੱਚ ਰੰਗਾ ਦਾ ਪਿੱਛਾ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਅਧਿਕਾਰੀਆਂ ਅਨੁਸਾਰ ਰੀਡ-ਜਾਨ, ਜੋ ਕਿ ਅਰਾਵਪੱਲੀ ਨੂੰ ਨਹੀਂ ਜਾਣਦਾ ਸੀ।

Exit mobile version