The Khalas Tv Blog Punjab ਪੰਜਾਬ ਵਿੱਚ ਭਾਰਤੀ ਫੌਜ ਦੀ ਨਿਕਲੀ ਭਰਤੀ
Punjab

ਪੰਜਾਬ ਵਿੱਚ ਭਾਰਤੀ ਫੌਜ ਦੀ ਨਿਕਲੀ ਭਰਤੀ

ਬਿਉਰੋ ਰਿਪੋੋਰਟ – ਭਾਰਤੀ ਫੌਜ ਵਿਚ ਜੋ ਭਰਤੀਆਂ ਨਿਕਲੀਆਂ ਹਨ ਉਨ੍ਹਾਂ ਦੀ ਆਨਲਾਈਨ ਰਜਿਸਟਰੇਸ਼ਨ ਕੱਲ ਤੋਂ ਭਾਵ ਕਿ 12 ਮਾਰਚ ਤੋਂ ਸ਼ੁਰੂ ਹੋ ਕੇ 10 ਅ੍ਰਪੈਲ 2025 ਤੱਕ ਜਾਰੀ ਰਹੇਗੀ। ਇਸ ਭਰਤੀ ਲਈ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਸਾਰੇ ਯੋਗ ਅਣਵਿਆਹੇ ਪੁਰਸ਼ ਅਤੇ ਮਹਿਲਾ ਉਮੀਦਵਾਰ, ਜਿਨ੍ਹਾਂ ਦੀ ਉਮਰ ਸਾਢੇ 17 ਸਾਲ ਤੋਂ 21 ਸਾਲ ਦੇ ਵਿਚਕਾਰ ਹੈ ਉਹ ਆਪਲਾਈ ਕਰ ਸਕਦੇ ਹਨ। ਇਸ ਸਬੰਧੀ ਉਮੀਦਵਾਰ joinindianarmy.nic.in ਵੈੱਬਸਾਈਟ ਰਾਹੀਂ ਅਰਜ਼ੀ ਦੇ ਸਕਦੇ ਹਨ। ਉਹ ਅਗਨੀਪਥ ਯੋਜਨਾ ਅਧੀਨ ਅਗਨੀਵੀਰ ਜਨਰਲ ਡਿਊਟੀ, ਅਗਨੀਵੀਰ ਕਲਰਕ ਅਤੇ ਸਟੋਰ ਕੀਪਰ ਟੈਕਨੀਕਲ, ਅਗਨੀਵੀਰ ਟੈਕਨੀਕਲ, ਅਗਨੀਵੀਰ ਟਰੇਡਸਮੈਨ (8ਵੀਂ ਅਤੇ 10ਵੀਂ ਪਾਸ) ਅਤੇ ਅਗਨੀਵੀਰ ਮਹਿਲਾ ਮਿਲਟਰੀ ਪੁਲਿਸ (AVWMP – ਸਿਰਫ਼ ਔਰਤਾਂ) ਦੀਆਂ ਅਸਾਮੀਆਂ ਲਈ ਅਰਜ਼ੀ ਦੇ ਸਕਦੇ ਹਨ। ਇਸ ਤੋਂ ਇਲਾਵਾ, ਸੋਲਜਰ ਟੈਕਨੀਕਲ ਨਰਸਿੰਗ ਅਸਿਸਟੈਂਟ, ਸਿਪਾਹੀ ਫਾਰਮਾ, ਧਾਰਮਿਕ ਅਧਿਆਪਕ, ਹਵਲਦਾਰ (ਸਰਵੇਖਣ ਆਟੋਮੇਟਿਡ ਕਾਰਟੋਗ੍ਰਾਫਰ), ਜੇਸੀਓ (ਕੇਟਰਿੰਗ) ਅਤੇ ਹਵਲਦਾਰ ਸਿੱਖਿਆ ਵਰਗੀਆਂ ਨਿਯਮਤ ਸ਼੍ਰੇਣੀਆਂ ਲਈ ਵੀ ਅਪਲਾਈ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ – ਪੰਜਾਬ ਕੈਬਨਿਟ ਦੀ ਇਸ ਦਿਨ ਹੋਵੇਗੀ ਮੀਟਿੰਗ

 

Exit mobile version