The Khalas Tv Blog Sports ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਜਿੱਤਿਆ ਇੱਕ ਰੋਜ਼ਾ ਮੈਚ
Sports

ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਜਿੱਤਿਆ ਇੱਕ ਰੋਜ਼ਾ ਮੈਚ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਭਾਰਤ ਨੇ ਇੰਗਲੈਂਡ ਦੀ ਟੀਮ ਨੂੰ ਹਰਾ ਦਿੱਤਾ। ਜਾਣਕਾਰੀ ਅਨੁਸਾਰ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਸ਼ਿਖਰ ਧਵਨ ਦੀਆਂ 98 ਦੌੜਾਂ ਦੀ ਬਦੌਲਤ ਪੰਜ ਵਿਕਟਾਂ ਦੇ ਨੁਕਸਾਨ ’ਤੇ 317 ਦੌੜਾਂ ਹਾਸਿਲ ਕੀਤੀਆਂ। ਇਸ ਵਿੱਚ ਕਪਤਾਨ ਵਿਰਾਟ ਕੋਹਲੀ ਨੇ 56, ਕੇ.ਐੱਲ. ਰਾਹੁਲ ਨੇ 62 ਅਤੇ ਕਰੁਨਾਲ ਪਾਂਡਿਆ ਨੇ 58 ਰਨ ਜੋੜੇ। 

ਉੱਧਰ, ਇੰਗਲੈਂਡ ਵੱਲੋਂ ਬੇਨ ਸਟੋਕਸ ਨੇ ਤਿੰਨ ਅਤੇ ਮਾਰਕ ਵੁੱਡ ਨੇ ਦੋ ਵਿਕਟਾਂ ਹਾਸਿਲ ਕੀਤੀਆਂ। 318 ਦੌੜਾਂ ਦਾ ਟੀਚਾ ਪੂਰਾ ਕਰਨ ਉੱਤਰੀ ਇੰਗਲੈਂਡ ਦੀ ਟੀਮ 42.1 ਓਵਰਾਂ ਵਿੱਚ 251 ਦੌੜਾਂ ’ਤੇ ਹੀ ਢੇਰ ਹੋ ਗਈ। ਬੱਲੇਬਾਜ਼ ਜੇਸਨ ਰੌਏ (46) ਤੇ ਜੌਹਨੀ ਬੇਅਰਸਟੋ (94) ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ ਪਰ ਬਾਅਦ ਵਿੱਚ ਕੋਈ ਵੀ ਬੱਲੇਬਾਜ਼ ਟਿਕ ਨਹੀਂ  ‘ਪਲੇਅਰ ਆਫ ਦਿ ਮੈਚ’ ਸ਼ਿਖਰ ਧਵਨ ਨੂੰ ਚੁਣਿਆ ਗਿਆ।

Exit mobile version