The Khalas Tv Blog Sports FIH Hockey Pro League : ਪਹਿਲੇ ਮੈਚ ਵਿੱਚ ਹੀ ਚੱਲੀ ਭਾਰਤੀ ਖਿਡਾਰੀਆਂ ਦੀ ਹਾਕੀ
Sports

FIH Hockey Pro League : ਪਹਿਲੇ ਮੈਚ ਵਿੱਚ ਹੀ ਚੱਲੀ ਭਾਰਤੀ ਖਿਡਾਰੀਆਂ ਦੀ ਹਾਕੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬਿਊਨਸ ਆਇਰਸ ਵਿੱਚ ਖੇਡੇ ਗਏ ਐੱਫਆਈਐੱਚ ਪ੍ਰੋ ਲੀਗ ਦੇ ਪਹਿਲੇ ਮੈਚ ਵਿੱਚ ਹਰਮਨਪ੍ਰੀਤ ਸਿੰਘ ਅਤੇ ਗੋਲਕੀਪਰ ਪੀ.ਆਰ ਸ੍ਰਜੇਸ਼ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ ਪੈਨਲਟੀ ਸ਼ੂਟ-ਆਊਟ ਵਿੱਚ ਕਰਾਰੀ ਹਾਰ ਦਿੱਤੀ ਹੈ। ਦੋਵਾਂ ਟੀਮਾਂ ਵਿਚਾਲੇ ਹੋਏ ਇਸ ਮੁਕਾਬਲੇ ਦੇ 21ਵੇਂ ਮਿੰਟ ਵਿੱਚ ਹਰਮਨਪ੍ਰੀਤ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ ਲੀਡ ਦਿੱਤੀ ਪਰ ਮਾਰਟਿਨ ਫਰੇਰੋ ਨੇ 28ਵੇਂ ਅਤੇ 30ਵੇਂ ਮਿੰਟ ’ਚ ਲਗਾਤਾਰ ਦੋ ਗੋਲ ਕਰ ਕੇ ਮੇਜ਼ਬਾਨ ਟੀਮ ਨੂੰ 2-1 ਨਾਲ ਹੋਰ ਮੌਕੇ ਦੇ ਦਿੱਤੇ।

ਜਦੋਂ ਭਾਰਤੀ ਟੀਮ ਦੀ ਹਾਰ ਲਗਪਗ ਤੈਅ ਨਜ਼ਰ ਆ ਰਹੀ ਸੀ ਤਾਂ ਹਰਮਨਪ੍ਰੀਤ ਨੇ 60ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਇੱਕ ਹੋਰ ਗੋਲ ਕਰ ਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਇਸ ਮਗਰੋਂ ਪੈਨਲਟੀ ਸ਼ੂਟ-ਆਊਟ ’ਚ ਗੋਲਕੀਪਰ ਸ਼੍ਰੀਜੇਸ਼ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬੋਨਸ ਅੰਕ ਹਾਸਲ ਕੀਤਾ ਅਤੇ ਦਿਲਪ੍ਰੀਤ ਸਿੰਘ ਨੇ ਗੋਲ ਕਰ ਕੇ ਸ਼ੂਟ-ਆਊਟ ’ਚ ਭਾਰਤ ਦੀ ਜਿੱਤ ਪੱਕੀ ਕੀਤੀ।

Exit mobile version