ਬਿਊਰੋ ਰਿਪੋਰਟ : T20 WORLD CUP 2022 ਵਿੱਚ ਜਿੰਨੇ ਉਲਟਫੇਰ ਹੋਏ ਹਨ ਸ਼ਾਇਦ ਹੀ ਕਿਸੇ ਟੂਰਨਾਮੈਂਟ ਵਿੱਚ ਹੋਏ ਹੋਣ। ਐਤਵਾਰ 6 ਨਵੰਬਰ ਨੂੰ ਅਖੀਰਲੇ ਲੀਗ ਮੈਚ ਦੌਰਾਨ ਸਵੇਰੇ ਹੀ ਵੱਡਾ ਉਲਟਫੇਰ ਹੋ ਗਿਆ ਦੱਖਣੀ ਅਫਰੀਕਾ ਦੀ ਟੀਮ ਨੀਦਰਲੈਂਡ ਤੋਂ ਹਾਰ ਕੇ ਸੈਮੀਫਾਈਨਲ ਦੀ ਰੇਸ ਤੋਂ ਬਾਹਰ ਹੋ ਗਈ । ਜਿਸ ਦਾ ਫਾਇਦਾ ਸਿੱਧਾ-ਸਿੱਧਾ ਪਾਕਿਸਤਾਨ ਨੂੰ ਹੋਇਆ। ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਹਰਾਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪਕੀ ਕਰ ਲਈ ।
ਉਧਰ ਭਾਰਤ ਨੇ ਆਪਣੇ ਅਖੀਰਲੇ ਲੀਗ ਮੈਚ ਵਿੱਚ ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਰਾਕੇ ਗਰੁੱਪ 2 ਵਿੱਚ ਟਾਪ ‘ਤੇ ਪਹੁੰਚ ਗਈ । ਹੁਣ ਭਾਰਤ ਦਾ 10 ਨਵੰਬਰ ਨੂੰ ਸੈਮੀਫਾਈਨਲ ਮੁਕਾਬਲਾ ਗਰੁੱਪ 1 ਦੀ ਦੂਜੇ ਨੰਬਰ ‘ਤੇ ਰਹੀ ਟੀਮ ਇੰਗਲੈਂਡ ਨਾਲ ਹੋਵੇਗਾ,ਜਦਕਿ 9 ਨਵੰਬਰ ਨੂੰ ਗਰੁੱਪ 1 ਵਿੱਚ ਟਾਪ ਦੇ ਰਹੀ ਨਿਊਜ਼ੀਲੈਂਡ ਦਾ ਸੈਮੀਫਾਈਨਲ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ । ਅਜਿਹੇ ਵਿੱਚ ਜੇਕਰ ਪਾਕਿਸਤਾਨ ਅਤੇ ਭਾਰਤ ਦੋਵੇ ਆਪੋ ਆਪਣੇ ਮੁਕਾਬਲੇ ਜਿੱਤ ਲੈਂਦੇ ਹਨ ਤਾਂ ਫਾਈਨਲ ਵਿੱਚ ਭਾਰਤ-ਪਾਕਿਸਤਾਨ ਦਾ ਹਾਈਵੋਲਟੇਜ ਮੈਚ ਵੇਖਣ ਨੂੰ ਮਿਲ ਸਕਦਾ ਹੈ। ਲੀਗ ਮੈਚ ਵਿੱਚ ਭਾਰਤ ਨੇ ਪਾਕਿਤਾਨ ਨੂੰ 4 ਵਿਕਟਾਂ ਨਾਲ ਕਰਾਰੀ ਸ਼ਿਕਸਤ ਦਿੱਤੀ ਸੀ । ਭਾਰਤ ਤੋਂ ਹਾਰਨ ਦੇ ਬਾਅਦ ਪਾਕਿਸਤਾਨ ਦੀ ਟੀਮ ਜ਼ਿੰਬਾਬਵੇ ਤੋਂ ਵੀ ਹਾਰ ਗਈ ਸੀ । ਪਰ ਜਿਸ ਤਰ੍ਹਾਂ ਨਾ ਪਾਕਿਸਤਾਨ ਦੀ ਟੀਮ ਨੇ ਟੂਰਨਾਮੈਂਟ ਵਿੱਚ ਵਾਪਸੀ ਕੀਤੀ ਹੈ ਉਹ ਤਾਰੀਫ ਦੇ ਕਾਬਿਲ ਹੈ। ਜੇਕਰ ਭਾਰਤ-ਪਾਕਿਸਤਾਨ ਵਿੱਚ ਫਾਇਲ ਹੁੰਦਾ ਹੈ ਤਾਂ 15 ਸਾਲ ਬਾਅਦ ਇੱਕ ਵਾਰ ਮੁੜ ਤੋਂ ਦੋਵਾਂ ਟੀਮਾਂ ਵਿੱਚ T-20 WORLD CUP ਦਾ ਫਾਈਨਲ ਮੁਕਾਬਲਾ ਖੇਡਣਗੀਆਂ। 2007 ਵਿੱਚ ਧੋਨੀ ਦੀ ਕਪਤਾਨੀ ਵਿੱਚ ਭਾਰਤ ਨੇ ਅਖੀਰਲੇ ਗੇਂਦ ਵਿੱਚ ਪਾਕਿਸਤਾਨ ਨੂੰ ਮਾਤ ਦੇਕੇ ਟੀ-20 ਵਰਲਡ ਕੱਪ ‘ਤੇ ਕਬਜ਼ਾ ਕੀਤਾ ਸੀ
ਭਾਰਤ ਨੇ ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਰਾਇਆ
ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰ ਵਿੱਚ 5 ਵਿਕਟਾਂ ਗਵਾ ਕੇ 186 ਦੌੜਾਂ ਬਣਾਇਆ। ਪਿਛਲੇ ਮੈਚ ਵਿੱਚ ਫਾਰਮ ਵਿੱਚ ਆਏ ਕੇਐੱਲ ਰਾਹੁਲ ਜ਼ਿੰਬਾਬਵੇ ਖਿਲਾਫ਼ ਵੀ ਚਮਕੇ ਉਨ੍ਹਾਂ ਨੇ 35 ਗੇਂਦਾਂ ‘ਤੇ ਸ਼ਾਨਦਾਰ 51 ਦੌੜਾਂ ਬਣਾਇਆ। ਕਪਤਾਨ ਰੋਹਿਤ ਸ਼ਰਮਾ ਮੁੜ ਤੋਂ ਫਲਾਪ ਰਹੇ ਅਤੇ ਉਹ 15 ਦੌੜਾਂ ‘ਤੇ ਹੀ ਆਉਟ ਹੋ ਗਏ। ਕਿੰਗ ਕੋਹਲੀ ਜ਼ਿਆਦਾ ਕਮਾਲ ਨਹੀਂ ਕਰ ਸਕੇ ਉਹ ਸਿਰਫ਼ 26 ਦੌੜਾਂ ਬਣਾ ਕੇ ਆਊਟ ਹੋ ਗਏ। ਟੀਮ ਇੰਡੀਆ ਦੇ ਸਭ ਤੋਂ ਮਜਬੂਤ ਹਿਟਰ ਸੂਰੇਕੁਮਾਰ ਯਾਦਵ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 25 ਗੇਂਦਾਂ ਤੇ 61 ਦੌੜਾਂ ਦੀ ਤਾਬੜਤੋੜ ਬੱਲੇਬਾਜ਼ੀ ਕੀਤੀ। ਟੀ-20 ਵਰਲਡ ਕੱਪ ਵਿੱਚ ਪਹਿਲੀ ਵਾਰ ਮੈਦਾਨ ਵਿੱਚ ਉਤਰੇ ਰਿਸ਼ਬ ਪੰਤ ਜ਼ਿਆਦਾ ਕੁਝ ਨਹੀਂ ਕਰ ਸਕੇ ਉਹ ਸਿਰਫ਼ 3 ਦੌੜਾਂ ਬਣਾ ਕੇ ਆਉਟ ਹੋ ਗਏ । ਉਧਰ ਜ਼ਿੰਬਾਬਵੇ ਦੀ ਪੂਰੀ ਟੀਮ ਜਵਾਬ ਵਿੱਚ 115 ਦੌੜਾਂ ਬਣਾਕੇ ਆਲ ਆਊਟ ਹੋ ਗਈ। ਟੀਮ ਇੰਡੀਆ ਵੱਲੋਂ ਅਸ਼ਵਿਨ ਨੇ ਸਭ ਤੋਂ ਵੱਧ 3 ਵਿਕਟਾਂ ਹਾਸਲ ਕੀਤੀਆਂ ਜਦਕਿ ਮੁਹੰਮਤ ਸ਼ਮੀ ਅਤੇ ਹਾਰਦਿਕ ਪਾਂਡਿਆ ਦੇ ਖਾਤੇ ਵਿੱਚ 2-2 ਵਿਕਟਾਂ ਆਇਆ। ਭੁਵਨੇਸ਼ਵਰ ਕੁਮਾਰ,ਅਰਸ਼ਦੀਪ ਅਤੇ ਅਕਸਰ ਪਟੇਲ ਨੇ 1-1 ਵਿਕਟ ਹਾਸਲ ਕੀਤੀ ।