The Khalas Tv Blog International ਭਾਰਤ ਨੇ 156 ਦੇਸ਼ਾਂ ਲਈ ਈ-ਵੀਜ਼ਾ ਕੀਤਾ ਬਹਾਲ, ਨਿਯਮਤ ਕਾਗਜ਼ੀ ਵੀਜ਼ਾ ਪ੍ਰਣਾਲੀ ਵੀ ਲਾਗੂ
International

ਭਾਰਤ ਨੇ 156 ਦੇਸ਼ਾਂ ਲਈ ਈ-ਵੀਜ਼ਾ ਕੀਤਾ ਬਹਾਲ, ਨਿਯਮਤ ਕਾਗਜ਼ੀ ਵੀਜ਼ਾ ਪ੍ਰਣਾਲੀ ਵੀ ਲਾਗੂ

‘ਦ ਖ਼ਾਲਸ ਬਿਊਰੋ :ਭਾਰਤ ਨੇ ਕੋਵਿਡ-19 ਮਹਾਮਾਰੀ ਦੇ ਚਲਦਿਆਂ ਦੋ ਸਾਲਾਂ ਲਈ ਮੁਲਤਵੀ ਰੱਖਣ ਤੋਂ ਬਾਅਦ 156 ਦੇਸ਼ਾਂ ਦੇ ਵਸਨੀਕਾਂ ਲਈ ਜਾਰੀ ਕੀਤੇ ਗਏ ਸੈਰ-ਸਪਾਟਾ ਈ-ਵੀਜ਼ੇ ਬਹਾਲ ਕਰ ਦਿਤੇ ਹਨ। ਇਸ ਤੋਂ ਇਲਾਵਾ ਸਾਰੇ ਦੇਸ਼ਾਂ ਦੇ ਨਾਗਰਿਕਾਂ ਲਈ ਨਿਯਮਤ ਕਾਗਜ਼ੀ ਵੀਜ਼ਾ ਪ੍ਰਣਾਲੀ ਨੂੰ ਵੀ ਤੁਰੰਤ ਬਹਾਲ ਕਰ ਦਿੱਤਾ ਗਿਆ ਹੈ।

ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਵਰਤਮਾਨ ਵਿੱਚ ਅਮਰੀਕਾ ਅਤੇ ਜਾਪਾਨ ਦੇ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਸਾਰੇ ਵੈਧ ਲੰਬੇ ਸਮੇਂ ਦੇ 10-ਸਾਲ ਨਿਯਮਤ ਟੂਰਿਸਟ ਵੀਜ਼ੇ ਬਹਾਲ ਕਰ ਦਿੱਤੇ ਗਏ ਹਨ। ਅਮਰੀਕੀ ਅਤੇ ਜਾਪਾਨੀ ਨਾਗਰਿਕਾਂ ਨੂੰ ਨਵੇਂ ਲੰਬੇ ਸਮੇਂ ਦੇ 10-ਸਾਲਾ ਟੂਰਿਸਟ ਵੀਜ਼ੇ ਵੀ ਹੁਣ ਜਾਰੀ ਕੀਤੇ ਜਾਣਗੇ।

Exit mobile version