The Khalas Tv Blog India ਨਿੱਝਰ ਨੂੰ ਕੈਨੇਡਾ ਦੀ ਸੰਸਦ ’ਚ ਸ਼ਰਧਾਂਜਲੀ ਤੋਂ ਬਾਅਦ ਭਾਰਤ ਦਾ ਵੱਡਾ ਐਕਸ਼ਨ! 23 ਜੂਨ ਨੂੰ ਕੈਨੇਡਾ ’ਚ ਰੱਖਿਆ ਵੱਡਾ ਪ੍ਰੋਗਰਾਮ
India International

ਨਿੱਝਰ ਨੂੰ ਕੈਨੇਡਾ ਦੀ ਸੰਸਦ ’ਚ ਸ਼ਰਧਾਂਜਲੀ ਤੋਂ ਬਾਅਦ ਭਾਰਤ ਦਾ ਵੱਡਾ ਐਕਸ਼ਨ! 23 ਜੂਨ ਨੂੰ ਕੈਨੇਡਾ ’ਚ ਰੱਖਿਆ ਵੱਡਾ ਪ੍ਰੋਗਰਾਮ

ਬਿਉਰੋ ਰਿਪੋਰਟ – ਹਰਦੀਪ ਸਿੰਘ ਨਿੱਝਰ ਨੂੰ ਕੈਨੇਡਾ ਦੀ ਪਾਰਲੀਮੈਂਟ ਵਿੱਚ ਸ਼ਰਧਾਂਜਲੀ ਦੇਣ ਤੋਂ ਬਾਅਦ ਵੈਨਕੂਵਰ ਵਿੱਚ ਭਾਰਤੀ ਸਫ਼ਾਰਤਖ਼ਾਨੇ ਨੇ ਵੱਡਾ ਐਲਾਨ ਕੀਤਾ ਹੈ। 23 ਜੂਨ ਨੂੰ ਕਨਿਸ਼ਕਾ ਏਅਰ ਇੰਡੀਆ ਬੰਬ ਧਮਾਕੇ ਵਿੱਚ ਮਾਰੇ 329 ਲੋਕਾਂ ਦੀ 39ਵੀਂ ਬਰਸੀ ਨੂੰ ਮਨਾਉਣ ਦਾ ਫੈਸਲਾ ਲਿਆ ਗਿਆ ਹੈ।

ਭਾਰਤੀ ਸਫ਼ਾਰਤਖ਼ਾਨੇ ਨੇ ਆਪਣੇ ਅਧਿਕਾਰਿਕ ਪਲੇਟਫਾਰਮ ‘X’ ‘ਤੇ ਲਿਖਿਆ ਹੈ ਕਿ ਅਸੀਂ ਏਅਰ ਇੰਡੀਆ ਬੰਬ ਧਮਾਕੇ ਦੀ ਯਾਦ ਵਿੱਚ 23 ਜੂਨ ਸ਼ਾਮ 6:30 ਜੇ ਸਟੈਂਡਲੀ ਪਾਰਕ ਕੈਪਰਲੇਅ ਪਲੇਅ ਗਰਾਉਂਡ ਵਿੱਚ ਇਕੱਠੇ ਹੋ ਕੇ ਪ੍ਰਾਥਨਾ ਕਰਾਂਗੇ, ਅਸੀਂ ਉਮੀਦ ਕਰਦੇ ਹਾਂ ਭਾਰਤੀ ਡਾਇਸਪੁਰਾ ਦੇ ਲੋਕ ਇੱਥੇ ਇਕਜੁਟ ਹੋ ਕੇ ਦਹਿਸ਼ਤਗਰਦੀ ਖ਼ਿਲਾਫ਼ ਵੱਡਾ ਸੁਨੇਹਾ ਦੇਣਗੇ।

ਕੈਨੇਡਾ ਵਿੱਚ ਭਾਰਤੀ ਸਫਾਰਤਖਾਨੇ ਨੇ ਸੋਸ਼ਲ ਮੀਡੀਆ ‘ਤੇ ਲਿਖੇ ਸੁਨੇਹਾ ਵਿੱਚ ਕਿਹਾ ਕਿ ਭਾਰਤ ਹਮੇਸ਼ਾ ਦਹਿਸ਼ਤਗਰਦੀ ਦੇ ਖ਼ਿਲਾਫ਼ ਖੜਾ ਰਿਹਾ ਹੈ ਅਤੇ ਉਨ੍ਹਾਂ ਮੁਲਕਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਜੋ ਇਸ ਦੁਨੀਆ ਨੂੰ ਦਹਿਸ਼ਤਗਰਦੀ ਤੋਂ ਬਚਾਉਣਾ ਚਾਹੁੰਦੇ ਹਨ। 39 ਸਾਲ ਪਹਿਲਾਂ ਏਅਰ ਇੰਡੀਆ ਦੀ ਫਲਾਈਟ 182 ਕਨਿਸ਼ਕ ਵਿੱਚ ਹੋਏ ਬੰਬ ਧਮਾਕੇ ਵਿੱਚ 329 ਲੋਕਾਂ ਦੀ ਮੌਤ ਹੋ ਗਈ ਸੀ ਜਿਸ ਵਿੱਚ 86 ਬੱਚੇ ਸ਼ਾਮਲ ਸਨ।

ਸਬੰਧਿਤ ਖ਼ਬਰਾਂ –

ਕੈਨੇਡਾ ਪਾਰਲੀਮੈਂਟ ‘ਚ ਹਰਦੀਪ ਸਿੰਘ ਨਿੱਝਰ ਨੂੰ ਦਿੱਤੀ ਸ਼ਰਧਾਂਜਲੀ
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਨਿੱਝਰ ਨੂੰ ਸ਼ਹੀਦ ਐਲਾਨਿਆ! ਪਹਿਲੀ ਬਰਸੀ ’ਤੇ ਸਿੱਖਾਂ ਨੂੰ ਇਸ ਗੱਲ ਤੋਂ ਕੀਤਾ ਅਲਰਟ

 

Exit mobile version