The Khalas Tv Blog India ਲਾਕਡਾਊਨ ਦੌਰਾਨ ਪਾਕਿ ‘ਚ ਫਸੇ ਭਾਰਤੀ, ਵਤਨ ਪਹੁੰਚਣ ‘ਤੇ ਸੁਣਾਈ ਹੱਡ ਬੀਤੀ
India

ਲਾਕਡਾਊਨ ਦੌਰਾਨ ਪਾਕਿ ‘ਚ ਫਸੇ ਭਾਰਤੀ, ਵਤਨ ਪਹੁੰਚਣ ‘ਤੇ ਸੁਣਾਈ ਹੱਡ ਬੀਤੀ

‘ਦ ਖਾਲਸ ਬਿਊਰੋ:- ਕੋਰੋਨਾਵਾਇਰਸ ਨੇ ਵਿਸ਼ਵ ਭਰ ਦੇ ਲੋਕਾਂ ਨੂੰ ਆਪਣੇ ਹੀ ਪਰਿਵਾਰਾਂ ਤੋਂ ਦੂਰ ਕਰ ਦਿੱਤਾ ਹੈ। ਪਿਛਲੇ ਕਰੀਬ ਢਾਈ ਮਹੀਨਿਆਂ ਤੋਂ ਲੱਗੇ ਲਾਕਡਾਊਨ ਦੌਰਾਨ ਪਾਕਿਸਤਾਨ ਵਿੱਚ 208 ਭਾਰਤੀ ਫਸੇ ਹੋਏ ਸਨ। ਜੋ ਤੀਜੇ ਪੜਾਅ ਦੇ ਤਹਿਤ 27 ਜੂਨ ਨੂੰ ਦੁਪਹਿਰ ਬਾਅਦ ਵਾਹਗਾ-ਅਟਾਰੀ ਬਾਰਡਰ ਦੇ ਰਸਤੇ ਰਾਹੀ ਵਾਪਸ ਭਾਰਤ ਪਹੁੰਚੇ ਹਨ। ਆਪਣੇ ਵਤਨ ਵਾਪਿਸ ਭਾਰਤ ਪਰਤੇ ਇਹ ਯਾਤਰੀ ਪੰਜਾਬ, ਦਿੱਲੀ, ਮੱਧ ਪ੍ਰਦੇਸ਼,ਅਤੇ ਹਰਿਆਣਾ ਤੋਂ ਇਲਾਵਾਂ ਹੋਰ ਵੀ ਕਈਂ ਸੂਬਿਆਂ ਨਾਲ ਸੰਬੰਧਿਤ ਹਨ।

 

ਕੋਰੋਨਾਵਾਇਰਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਯਾਤਰੀਆਂ ਦੀ ਸਾਂਝੀ ਚੌਕੀ ਅਟਾਰੀ ‘ਤੇ ਸਭ ਤੋਂ ਪਹਿਲਾਂ ਸਕ੍ਰੀਨਿੰਗ ਕੀਤੀ ਗਈ । ਇਸ ਦੇ ਨਾਲ ਹੀ ਇਮੀਗ੍ਰੇਸ਼ਨ ਅਤੇ ਕਸਟਮ ਭਾਰਤੀ ਵਿਭਾਗ ਵੱਲੋਂ ਪੂਰੀ ਪ੍ਰਕਿਰਿਆਂ ਹੋਣ ਤੋਂ ਬਾਅਦ ਹੀ ਸਾਰੇ ਯਾਤਰੀਆਂ ਨੂੰ ਅਟਾਰੀ ਸਰਹੱਦ ਤੋਂ ਬੱਸਾਂ ਵਿੱਚ ਬਿਠਾ ਕੇ ਭੇਜ ਦਿੱਤਾ ਗਿਆ।

ਪੰਜਾਬ ਦੇ ਯਾਤਰੀ ਇਨ੍ਹਾਂ 5 ਜਿਲ੍ਹਿਆਂ ਨਾਲ ਸੰਬੰਧਿਤ ਹਨ। ਜਿਲ੍ਹਾ ਅੰਮ੍ਰਿਤਸਰ, ਲੁਧਿਆਣਾ, ਮੋਗਾ, ਸੰਗਰੂਰ ਅਤੇ ਕਾਂਦੀਆਂ।

 

ਲਾਕਡਾਊਨ ਦੌਰਾਨ ਕਾਦੀਆਂ ਵਾਸੀ ਰਫੀਕ ਅਹਿਮਦ ਆਪਣੀ ਪਤਨੀ ਉਮੇਰਾ ਰਫੀਕ ਅਤੇ 1 ਸਾਲ ਦੀ ਬੇਟੀ ਆਇਸ਼ਾ ਨੂੰ ਲੈ ਕੇ ਆਪਣੇ ਸੁਹਰੇ ਪਾਕਿਸਤਾਨ ਗਿਆ ਸੀ। ਪਰ ਹੁਣ ਜਦੋ ਉਹ ਪਾਕਿਸਤਾਨ ਵਿੱਚ ਫਸ ਗਏ ਤਾਂ ਭਾਰਤੀ ਯਾਤਰੀਆਂ ਨੂੰ ਤਾਂ ਵਾਪਿਸ ਪਰਤਣ ਦੀ ਆਗਿਆ ਦੇ ਦਿੱਤੀ ਗਈ ਪਰ ਉਮੇਰਾ ਰਫੀਕ ਰਫੀਕ ਕਾਦੀਆਂ ਨੂੰ ਇਜਾਜ਼ਤ ਨਹੀਂ ਮਿਲੀ। ਇਸ ਤਰ੍ਹਾਂ ਲਾਕਡਾਊਨ ਦੌਰਾਨ ਇੱਕ ਨਹੀਂ ਹੋਰ ਬਹੁਤ ਸਾਰੇ ਪਰਿਵਾਰ ਪਾਕਿਸਤਾਨ ‘ਚ ਫਸ ਗਏ।

ਲਾਕਡਾਊਨ ਦੌਰਾਨ ਕੁੱਲ 748 ਭਾਰਤੀ ਫਸ ਗਏ ਸਨ। ਜਿੰਨਾਂ ਵਿਚੋਂ ਹੁਣ ਤੱਕ 627 ਭਾਰਤੀ ਵਾਪਿਸ ਪਰਤ ਚੁੱਕੇ ਹਨ। ਮੌਜੂਦਾ ਸਮੇਂ ‘ਚ ਸਿਰਫ 121 ਭਾਰਤੀ ਰਹਿ ਗਏ ਹਨ।

Exit mobile version