The Khalas Tv Blog Punjab ਭਾਰਤ-ਪਾਕਿਸਤਾਨ ਤਣਾਅ, ਪੰਜਾਬ ਛੱਡ ਕੇ ਜਾ ਰਹੇ ਨੇ ਯੂਪੀ-ਬਿਹਾਰ ਦੇ ਲੋਕ, ਮਹੌਲ ਠੀਕ ਨਹੀਂ
Punjab

ਭਾਰਤ-ਪਾਕਿਸਤਾਨ ਤਣਾਅ, ਪੰਜਾਬ ਛੱਡ ਕੇ ਜਾ ਰਹੇ ਨੇ ਯੂਪੀ-ਬਿਹਾਰ ਦੇ ਲੋਕ, ਮਹੌਲ ਠੀਕ ਨਹੀਂ

‘ਆਪ੍ਰੇਸ਼ਨ ਸਿੰਦੂਰ’ ਅਤੇ ਡਰੋਨ ਹਮਲਿਆਂ ਤੋਂ ਬਾਅਦ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਕਾਰਨ ਪ੍ਰਵਾਸੀ ਮਜ਼ਦੂਰ ਉੱਤਰ ਪ੍ਰਦੇਸ਼ ਅਤੇ ਬਿਹਾਰ ਵਾਪਸ ਪਰਤ ਰਹੇ ਹਨ। ਜੰਗਬੰਦੀ ਦੇ ਬਾਵਜੂਦ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਕਾਇਮ ਹੈ। ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਪਠਾਨਕੋਟ ਦੇ ਰੇਲਵੇ ਸਟੇਸ਼ਨਾਂ ‘ਤੇ ਪ੍ਰਵਾਸੀਆਂ ਦੀ ਭੀੜ ਵਧ ਗਈ ਹੈ। ਪੰਜਾਬ ਅਤੇ ਪੰਜਾਬੀਆਂ ਦਾ ਸਾਥ ਦੇਣ ਦਾ ਬਿਜਾਏ ਸਥਿਤੀ ਵਿਗੜਨ ਤੋਂ ਬਾਅਦ ਮਜ਼ਦੂਰਾਂ ਤੋਂ ਇਲਾਵਾ, ਰੇਹੜੀਆਂ ਲਗਾਉਣ ਵਾਲੇ ਅਤੇ ਵਿਦਿਆਰਥੀ ਵੀ ਪੰਜਾਬ ਛੱਡ ਕੇ ਆਪਣੇ ਘਰਾਂ ਨੂੰ ਜਾ ਰਹੇ ਹਨ।

ਪੰਜਾਬ ਵਿੱਚ 1 ਜੂਨ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਪਰ ਮਜ਼ਦੂਰਾਂ ਦੇ ਪ੍ਰਵਾਸ ਕਾਰਨ ਝੋਨੇ ਦੀ ਲਵਾਈ ਲਈ ਮਜ਼ਦੂਰ ਸੰਕਟ ਪੈਦਾ ਹੋ ਸਕਦਾ ਹੈ। ਖੇਤੀਬਾੜੀ ਦੇ ਨਾਲ-ਨਾਲ ਉਦਯੋਗਿਕ ਖੇਤਰ ਵੀ ਪ੍ਰਭਾਵਿਤ ਹੋ ਰਿਹਾ ਹੈ, ਖਾਸਕਰ ਲੁਧਿਆਣਾ ਵਰਗੇ ਉਦਯੋਗਿਕ ਕੇਂਦਰ ਵਿੱਚ, ਜਿੱਥੇ ਜ਼ਿਆਦਾਤਰ ਮਜ਼ਦੂਰ ਯੂਪੀ ਅਤੇ ਬਿਹਾਰ ਤੋਂ ਹਨ। ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵੱਡੀ ਗਿਣਤੀ ਵਿੱਚ ਘਰ ਵਾਪਸ ਜਾ ਰਹੇ ਹਨ।

ਦੈਨਿਕ ਭਾਸਕਰ ਦੀ ਖਬਰ ਮੁਤਾਬਕ, ਪ੍ਰਵਾਸੀ ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰਾਂ ਨਾਲ ਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਹਾਲਾਤ ਸੁਧਰਨ ‘ਤੇ ਵਾਪਸ ਆਉਣਗੇ। ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ‘ਤੇ ਗੋਂਡਾ ਦੇ ਅਨਿਲ ਕੁਮਾਰ, ਜੋ ਲੱਡੂ ਬਣਾਉਣ ਦਾ ਕੰਮ ਕਰਦਾ ਹੈ, ਨੇ ਕਿਹਾ ਕਿ ਮਾਹੌਲ ਵਿਚ ਹਫੜਾ-ਦਫੜੀ ਹੈ, ਇਸ ਲਈ ਉਹ 12 ਜਣਿਆਂ ਨਾਲ ਪਿੰਡ ਜਾ ਰਿਹਾ ਹੈ। ਸੀਤਾਪੁਰ ਦੇ ਗੁਫਰਾਨ ਨੇ ਵੀ ਪੰਜਾਬ ਦੇ ਵਿਗੜਦੇ ਮਾਹੌਲ ਕਾਰਨ ਵਾਪਸ ਜਾਣ ਦਾ ਫੈਸਲਾ ਕੀਤਾ।

ਲੁਧਿਆਣਾ ਵਿੱਚ, ਬੰਦਾ ਦੇ ਇੱਕ ਮਜ਼ਦੂਰ ਨੇ ਦੱਸਿਆ ਕਿ ਰਾਤ ਨੂੰ ਲਾਈਟਾਂ ਬੰਦ ਹੋਣ ਕਾਰਨ ਟਾਰਚ ਦੀ ਰੌਸ਼ਨੀ ਵਿੱਚ ਕੰਮ ਕਰਨਾ ਪੈ ਰਿਹਾ ਹੈ, ਜੋ ਮਸ਼ੀਨੀ ਕੰਮ ਲਈ ਮੁਸ਼ਕਲ ਹੈ। ਵਿਗੜਦੇ ਮਾਹੌਲ ਕਾਰਨ ਉਹ ਅਤੇ ਉਸ ਵਰਗੇ ਕਈ ਲੋਕ ਘਰ ਵਾਪਸ ਜਾ ਰਹੇ ਹਨ, ਪਰ ਹਾਲਾਤ ਠੀਕ ਹੋਣ ‘ਤੇ ਵਾਪਸ ਆਉਣ ਦੀ ਉਮੀਦ ਰੱਖਦੇ ਹਨ।

 

Exit mobile version