The Khalas Tv Blog India ਭਾਰਤ-ਪਾਕਿ ਡੀ.ਜੀ.ਐਮ.ਓ. ਪੱਧਰ ਦੀ ਬੈਠਕ ਦਾ ਬਦਲਿਆ ਸਮਾਂ
India International

ਭਾਰਤ-ਪਾਕਿ ਡੀ.ਜੀ.ਐਮ.ਓ. ਪੱਧਰ ਦੀ ਬੈਠਕ ਦਾ ਬਦਲਿਆ ਸਮਾਂ

ਜੰਗਬੰਦੀ ‘ਤੇ ਦੋਵਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼ (ਡੀਜੀਐਮਓ) ਵਿਚਕਾਰ ਦੁਪਹਿਰ 12 ਵਜੇ ਹੋਣ ਵਾਲੀ ਮੀਟਿੰਗ ਦਾ ਸਮਾਂ ਬਦਲ ਦਿੱਤਾ ਗਿਆ ਹੈ। ਦਰਅਸਲ 12 ਵਜੇ ਮੀਟਿੰਗ ਹੋਣ ਤੋਂ ਬਾਅਦ ਦੁਪਹਿਰ 2:30 ਵਜੇ ਇੱਕ ਪ੍ਰੈਸ ਬ੍ਰੀਫਿੰਗ ਹੋਣੀ ਸੀ। ਜਾਣਕਾਰੀ ਅਨੁਸਾਰ, ਹੌਟਲਾਈਨ ‘ਤੇ ਇਹ ਗੱਲਬਾਤ ਹੁਣ ਸ਼ਾਮ ਨੂੰ ਹੋ ਸਕਦੀ ਹੈ।

ਇਸ ਮੀਟਿੰਗ ‘ਚ ਦੋਹਾਂ ਮੁਲਕਾਂ ਨੇ ਆਪਣੀਆਂ ਸ਼ਰਤਾਂ ਸਾਹਮਣੇ ਰੱਖਣੀਆਂ ਹਨ। ਕੋਈ ਤੀਜੀ ਧਿਰ ਬਣ ਕੇ ਕੋਈ ਦੇਸ਼ ਇਸ ਮੀਟਿੰਗ ਚ ਸ਼ਾਮਿਲ ਨਹੀਂ ਹੋਵੇਗਾ। ਜੇਕਰ ਦੋਹਾਂ ਮੁਲਕਾਂ ਦੀ ਆਪਸੀ ਸਹਿਮਤੀ ਬਣਦੀ ਹੈ ਤਾਂ ਮਸਲਾ ਸੁਲਝ ਜਾਵੇਗਾ ਪਰ ਜੇਕਰ ਨਾ ਬਣੀ ਤਾਂ ਮਸਲਾ ਹੋਰ ਵੀ ਤਣਾਅ ਪੂਰਨ ਬਣ ਸਕਦਾ ਹੈ। ਭਾਰਤ ਦੇ ਡੀਜੀਐਮਓ ਲੈਫਟੀਨੈਂਟ ਜਨਰਲ ਰਾਜੀਵ ਘਈ ਅਤੇ ਪਾਕਿਸਤਾਨ ਦੇ ਡੀਜੀਐਮਓ ਮੇਜਰ ਜਨਰਲ ਕਾਸਿਮ ਅਬਦੁੱਲਾ ਵਿਚਕਾਰ ਗੱਲਬਾਤ ਹੋਣੀ ਹੈ।

 

Exit mobile version