The Khalas Tv Blog India ਯੂਕਰੇਨ ਨੂੰ ਲੈ ਕੇ ਭਾਰਤ ਨੇ ਅਪਣਾਈ ਦੋ-ਮੂੰਹੀਆ ਨੀਤੀ
India International

ਯੂਕਰੇਨ ਨੂੰ ਲੈ ਕੇ ਭਾਰਤ ਨੇ ਅਪਣਾਈ ਦੋ-ਮੂੰਹੀਆ ਨੀਤੀ

‘ਦ ਖ਼ਲਸ ਬਿਊਰੋ (ਪੁਨੀਤ ਕੌਰ) : ਰੂਸ ਦਾ ਯੂਕਰੇਨ ‘ਤੇ ਹ ਮਲੇ ਦਾ ਅੱਜ ਛੇਵਾਂ ਦਿਨ ਹੈ। ਯੂਕਰੇਨ ਵਿੱਚ ਹਾਲਾ ਤ ਬਹੁਤ ਦ ਰਦਮਈ ਅਤੇ ਭਿਆ ਨਕ ਬਣੇ ਹੋਏ ਹਨ। ਅੱਜ ਮੁੜ ਯੂਕਰੇਨ ਦੇ ਦੱਖਣ ‘ਚ ਖੇਰਸਨ ‘ਚ ਜ਼ਬਰ ਦਸਤ ਧਮਾ ਕੇ ਦੀ ਆਵਾਜ਼ ਸੁਣਨ ਦੀਆਂ ਖ਼ਬਰਾਂ ਹਨ। ਸੂਤਰਾਂ ਮੁਤਾਬਕ ਇਹ ਆਵਾਜ਼ਾਂ ਹਵਾਈ ਅੱਡੇ ਦੇ ਨੇੜੇਓਂ ਆ ਰਹੀਆਂ ਸਨ। ਖੇਰਸਨ ਬੰਦਰਗਾਹ ਵਾਲਾ ਸ਼ਹਿਰ ਹੈ, ਜੋ ਡਨੀਪਰ ਨਦੀ ‘ਤੇ ਸਥਿਤ ਹੈ ਅਤੇ ਕ੍ਰੀਮੀਅਨ ਪ੍ਰਾਇਦੀਪ ਦੇ ਬਿਲਕੁਲ ਉੱਤਰ ਵਿੱਚ ਹੈ। ਐਤਵਾਰ ਨੂੰ ਮਾਸਕੋ ਵੱਲੋਂ ਕਿਹਾ ਗਿਆ ਸੀ ਕਿ ਉਸ ਦੀਆਂ ਫੌ ਜਾਂ ਨੇ ਸ਼ਹਿਰ ਨੂੰ “ਪੂਰੀ ਤਰ੍ਹਾਂ ਨਾਲ ਬੰਦ” ਕਰ ਦਿੱਤਾ ਹੈ।

ਅਮਰੀਕਾ ਵਿੱਚ ਯੂਕਰੇਨ ਦੀ ਰਾਜਦੂਤ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਯੁੱ ਧ ਦੇ ਪੰਜਵੇਂ ਦਿਨ ਸੋਮਵਾਰ ਨੂੰ ਰੂਸ ਨੇ ਯੂਕਰੇਨ ਦੇ ਖਿਲਾ ਫ ਜੰ ਗ ਵਿੱਚ ਇੱਕ ਪਾਬੰਦੀਸ਼ੁਦਾ ਥਰਮੋ ਬੈਰਿਕ ਹਥਿ ਆਰ ਦੀ ਵਰਤੋਂ ਕੀਤੀ ਹੈ। ਯੂਕਰੇਨ ਦੀ ਰਾਜਦੂਤ ਨੇ ਕਿਹਾ, “ਰੂਸ ਨੇ ਵੈਕਿ ਊਮ ਬੰ ਬ ਦੀ ਵਰਤੋਂ ਕੀਤੀ ਹੈ, ਜੋ ਜਿਨੇਵਾ ਕੰਵੈਂਸ਼ਨ ਦੇ ਤਹਿਤ ਪਾਬੰਦੀਸ਼ੁਦਾ ਹੈ।” ਹਾਲਾਂਕਿ, ਇਸ ਗੱਲ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ। ਥਰਮੋਬੈ ਰਿਕ ਹਥਿ ਆਰਾਂ ਵਿੱਚ ਰਵਾਇਤੀ ਅ ਸਲੇ ਦੀ ਵਰਤੋਂ ਨਹੀਂ ਹੁੰਦੀ। ਇਹ ਉੱਚ ਦਬਾਅ ਵਾਲੇ ਵਿਸ ਫੋਟਕ ਨਾਲ ਭਰੇ ਹੁੰਦੇ ਹਨ ਅਤੇ ਸ਼ਕ ਤੀਸ਼ਾਲੀ ਧ ਮਾਕੇ ਲਈ ਆਲੇ-ਦੁਆਲੇ ਦੇ ਵਾਯੂਮੰਡਲ ਤੋਂ ਆਕਸੀਜਨ ਨੂੰ ਸੋਖਤਾ ਕਰ ਲੈਂਦੇ ਹਨ।

ਦੂਜੇ ਪਾਸੇ ਹਾਲ ਹੀ ਵਿੱਚ ਜਾਰੀ ਕੀਤੀਆਂ ਸੈਟਲਾਈਟ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਰੂਸੀ ਫੌਜ ਦਾ 40 ਮੀਲ ਲੰਬਾ ਕਾਫ਼ਲਾ ਯੂਕਰੇਨ ਦੀ ਰਾਜਧਾਨੀ ਕੀਵ ਵੱਲ ਵੱਧ ਰਿਹਾ ਹੈ। ਤਸਵਾਰੀਂ ਜਾਰੀ ਕਰਨ ਵਾਲੀ ਸੈਟਲਾਈਟ-ਇਮੇਜਿੰਗ ਕੰਪਨੀ ਮੈਕਸਰ ਤਕਨੌਲਾਜੀਜ਼ ਮੁਤਾਬਕ ਇਸ ਕਾਫ਼ਲੇ ਵਿੱਚ “ਸੈਂਕੜੇ ਬਖਤਰ ਬੰਦ ਵਾਹਨ, ਟੈਂ ਕ, ਤੋਪਖਾ ਨੇ ਤੇ ਹੋਰ ਸਮਾਨ ਲੈ ਕੇ ਚਲਣ ਵਾਲੇ ਵਾਹਨ ਸ਼ਾਮਲ ਹਨ”।

ਯੂਕਰੇਨ ‘ਤੇ ਰੂਸ ਦੇ ਹਮ ਲੇ ਤੋਂ ਬਾਅਦ ਪੈਦਾ ਹੋਏ ਮਨੁੱਖੀ ਸੰਕਟ ‘ਤੇ ਚਰਚਾ ਕਰਨ ਦੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਹੋਈ। ਭਾਰਤ ਨੇ ਯੂਰਪ ਦੇਸ਼ ਵਿੱਚ ਫਸੇ ਆਪਣੇ ਗੁਆਂਢੀ ਦੇਸ਼ਾਂ ਦੇ ਨਾਗਰਿਕਾਂ ਨੂੰ ਕੱਢਣ ਦਾ ਵੀ ਪ੍ਰਸਤਾਵ ਦਿੱਤਾ ਹੈ। ਮਨੁੱਖੀ ਸੰਕਟ ‘ਤੇ ਚਿੰ ਤਾ ਪ੍ਰਗਟ ਕਰਦਿਆਂ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਟੀਐੱਸ ਤਿਰੁਮੂਰਤੀ ਨੇ ਕਿਹਾ ਕਿ ਯੂਕਰੇਨ ਦੀ ਸੀਮਾ ‘ਤੇ ਵਾਪਰੀਆਂ ਕੁੱਝ ਘਟਨਾਵਾਂ ਕਰਕੇ ਭਾਰਤ ਦੇ ਬਚਾਅ ਕਾਰਜ ਵਿੱਚ ਰੁਕਾਵਟ ਆਈ ਹੈ। ਤਿਰੁਮੂਰਤੀ ਨੇ ਕਿਹਾ ਕਿ ਭਾਰਤ ਯੂਕਰੇਨ ਵਿੱਚ ਫਸੇ ਨਾਗਰਿਕਾਂ ਨੂੰ ਕੱਢਣ ਦੇ ਲਈ ਵਿਕਾਸਸ਼ੀਲ ਦੇਸ਼ਾਂ ਅਤੇ ਆਪਣੇ ਗੁਆਂਢੀ ਦੇਸ਼ਾਂ ਦੀ ਮਦਦ ਦੇ ਲਈ ਵੀ ਤਿਆਰ ਹੈ।

ਤਿਰੁਮੂਰਤੀ ਨੇ ਸੁਰੱਖਿਆ ਪ੍ਰੀਸ਼ਦ ਨੂੰ ਇਹ ਵੀ ਦੱਸਿਆ ਕਿ ਫਸੇ ਹੋਏ ਭਾਰਤੀ ਨਾਗਰਿਕਾਂ ਨੂੰ ਕੱਢਣ ਦੇ ਲਈ ਚਲਾਏ ਜਾ ਰਹੇ ਅਭਿਆਨ ਦੀ ਨਿਗਰਾਨੀ ਦੇ ਲਈ ਭਾਰਤ ਸਰਕਾਰ ਚਾਰ ਮੰਤਰੀਆਂ ਨੂੰ ਭੇਜ ਰਹੀ ਹੈ। ਤਿਰੁਮੂਰਤੀ ਨੇ ਕਿਹਾ ਕਿ ਭਾਰਤ ਇਸ ਗੱਲ ਤੋਂ ਬਹੁਤ ਚਿੰਤਤ ਹੈ ਕਿ ਯੂਕਰੇਨ ਵਿੱਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਅਸੀਂ ਹਿੰ ਸਾ ਨੂੰ ਤੁਰੰਤ ਬੰਦ ਕਰਨ ਅਤੇ ਦੁਸ਼ ਮਣੀ ਨੂੰ ਖ਼ਤ ਮ ਕਰਨ ਦੇ ਹੱਕ ਵਿੱਚ ਹਾਂ। ਉਨ੍ਹਾਂ ਨੇ ਕਿਹਾ ਕਿ ਮੇਰੀ ਸਰਕਾਰ ਦਾ ਦ੍ਰਿੜ ਵਿਸ਼ਵਾਸ ਹੈ ਕਿ ਕੂਟਨੀਤਿਕ ਰਸਤੇ ‘ਤੇ ਵਾਪਸ ਆਉਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ।

ਤਿਰੁਮੂਰਤੀ ਨੇ ਦੱਸਿਆ ਕਿ ਭਾਰਤ ਸਰਕਾਰ ਅੱਜ ਯੂਕਰੇਨ ਨੂੰ ਮਨੁੱਖੀ ਸਹਾਇਤਾ ਭੇਜੇਗੀ। ਇਸਦੇ ਨਾਲ ਹੀ ਭਾਰਤ ਸਰਕਾਰ ਦੇ ਚਾਰ ਮੰਤਰੀ ਯੂਕਰੇਨ ਦੇ ਗੁਆਂਢੀ ਯੂਰਪੀ ਮੁਲਕਾਂ ਵਿੱਚ ਜਾ ਕੇ ਇਨ੍ਹਾਂ ਦੇਸ਼ਾਂ ਵਿੱਚ ਪਹੁੰਚ ਕੇ ਭਾਰਤੀ ਨਾਗਰਿਕਾਂ ਨੂੰ ਲੈ ਕੇ ਚਰਚਾ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਸੀ ਕਿ ਭਾਰਤ ਨੇ ਹਾਲੇ ਤੱਕ ਯੂਕਰੇਨ ਵਿੱਚ ਛੇ ਜਹਾਜ਼ ਭੇਜ ਕੇ 1400 ਵਿਦਿਆਰਥੀਆਂ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਹੈ।

ਉੱਧਰ ਅਮਰੀਕੀ ਸੰਸਦ ਮੈਂਬਰਾਂ ਨੇ ਚੋਟੀ ਦੇ ਰੱਖਿਆ ਅਤੇ ਖੁ ਫੀਆ ਅਧਿਕਾਰੀਆਂ ਤੋਂ ਯੂਕਰੇਨ ਦੀ ਸਥਿਤੀ ਬਾਰੇ ਬ੍ਰੀਫਿੰਗ ਪ੍ਰਾਪਤ ਕੀਤੀ ਹੈ। ਇਸ ਖੁਫੀਆ ਜਾਣਕਾਰੀ ਵਿੱਚ ਕਥਿਤ ਤੌਰ ‘ਤੇ ਕੀਵ ਅਤੇ ਹੋਰ ਯੂਕਰੇਨੀ ਸ਼ਹਿਰਾਂ ਦੇ ਪਤਨ ਲਈ ਸੰਭਾਵਿਤ ਸਮਾਂ-ਸੀਮਾਵਾਂ ਸ਼ਾਮਲ ਸਨ। ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ ਨੇ ਕਿਹਾ, “ਫੌ ਜੀ ਤੌਰ ‘ਤੇ ਸਭ ਤੋਂ ਭੈੜੀ ਸਥਿਤੀ ਅਜੇ ਆਉਣੀ ਬਾਕੀ ਹੈ। ਇੱਕ ਹੋਰ ਸੰਸਦ ਮੈਂਬਰ ਨੇ ਨਾਮ ਨਾ ਦੱਸਣ ਦੀ ਸ਼ਰਤ ‘ਤੇ ਸੀਐੱਨਐੱਨ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਆਉਣ ਵਾਲੇ ਦਿਨਾਂ ਲਈ ਜੋ ਨਿਰਧਾਰਤ ਸਮਾਂਰੇਖਾ ਦਿੱਤੀ, ਉਹ “ਚਿੰਤਾਜਨਕ” ਸੀ। ਸੈਨੇਟਰ ਕ੍ਰਿਸ ਮਰਫੀ, ਇੱਕ ਕਨੈਕਟੀਕਟ ਡੈਮੋਕਰੇਟ ਨੇ ਟਵਿੱਟਰ ‘ਤੇ ਲਿਖਿਆ: “ਕੀਵ ਲਈ ਲ ੜਾਈ ਲੰਬੀ ਅਤੇ ਖੂਨੀ ਹੋਵੇਗੀ।”

Exit mobile version