The Khalas Tv Blog India ਏਸ਼ੀਅਨ ਚੈਂਪੀਅਨਜ਼ ਟਰਾਫੀ- ਭਾਰਤ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ! ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤਾ ਕਮਾਲ
India Sports

ਏਸ਼ੀਅਨ ਚੈਂਪੀਅਨਜ਼ ਟਰਾਫੀ- ਭਾਰਤ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ! ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤਾ ਕਮਾਲ

ਬਿਉਰੋ ਰਿਪੋਰਟ: ਮੌਜੂਦਾ ਚੈਂਪੀਅਨ ਭਾਰਤੀ ਹਾਕੀ ਟੀਮ ਨੇ ਅੱਜ ਸ਼ਨੀਵਾਰ ਨੂੰ ਏਸ਼ੀਆਈ ਹਾਕੀ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਨੂੰ 2-1 ਨਾਲ ਹਰਾ ਦਿੱਤਾ ਹੈ। ਇਹ ਮੈਚ ਹੁਲੁਨਬੁਈਰ ਦੇ ਮੋਕੀ ਹਾਕੀ ਟਰੇਨਿੰਗ ਬੇਸ ’ਚ ਖੇਡਿਆ ਗਿਆ। ਇਸ ਹਾਕੀ ਏਸ਼ੀਅਨ ਚੈਂਪੀਅਨਸ ਟਰਾਫੀ ਵਿੱਚ ਭਾਰਤ ਦੀ ਇਹ ਲਗਾਤਾਰ ਪੰਜਵੀਂ ਜਿੱਤ ਹੈ। ਭਾਰਤ ਲਈ ਦੋਵੇਂ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ। ਪਾਕਿਸਤਾਨ ਲਈ ਅਹਿਮਦ ਨਦੀਮ ਨੇ ਗੋਲ ਕੀਤਾ।

ਭਾਰਤੀ ਟੀਮ ਨੇ ਇਸ ਏਸ਼ੀਆਈ ਚੈਂਪੀਅਨਸ ਟਰਾਫੀ ਵਿੱਚ ਆਪਣੇ ਸਾਰੇ 5 ਮੈਚ ਜਿੱਤੇ ਹਨ। ਜਦਕਿ ਪਾਕਿਸਤਾਨ 5 ’ਚੋਂ 2 ਮੈਚ ਜਿੱਤ ਕੇ ਅੰਕ ਸੂਚੀ ’ਚ ਭਾਰਤ ਤੋਂ ਬਾਅਦ ਦੂਜੇ ਸਥਾਨ ’ਤੇ ਹੈ। ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕੀਆਂ ਹਨ।

ਪਾਕਿਸਤਾਨ ’ਤੇ ਭਾਰਤ ਦੀ 8ਵੀਂ ਜਿੱਤ

ਏਸ਼ੀਅਨ ਚੈਂਪੀਅਨਜ਼ ਟਰਾਫੀ ’ਚ ਭਾਰਤ ਦੀ ਪਾਕਿਸਤਾਨ ’ਤੇ ਇਹ 8ਵੀਂ ਜਿੱਤ ਹੈ। ਦੋਵਾਂ ਟੀਮਾਂ ਵਿਚਾਲੇ ਇਹ 12ਵਾਂ ਮੈਚ ਸੀ। ਇਸ ਦੌਰਾਨ ਪਾਕਿਸਤਾਨ ਸਿਰਫ਼ 2 ਮੈਚ ਹੀ ਜਿੱਤ ਸਕਿਆ ਹੈ। 2 ਮੈਚ ਡਰਾਅ ਰਹੇ ਹਨ।

Exit mobile version