ਬਿਉਰੋ ਰਿਪੋਰਟ: ਭਾਰਤ ਨੇ ਕਾਨਪੁਰ ਟੈਸਟ ਵਿੱਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਸੀਰੀਜ਼ 2-0 ਨਾਲ ਕਲੀਨ ਸਵੀਪ ਕਰ ਲਈ ਹੈ। ਮੀਂਹ ਨਾਲ ਪ੍ਰਭਾਵਿਤ ਮੈਚ ਦੇ ਆਖਰੀ ਦਿਨ ਮੰਗਲਵਾਰ ਨੂੰ ਭਾਰਤ ਦੇ ਸਾਹਮਣੇ 95 ਦੌੜਾਂ ਦਾ ਟੀਚਾ ਸੀ, ਜਿਸ ਨੂੰ ਭਾਰਤੀ ਬੱਲੇਬਾਜ਼ਾਂ ਨੇ 17.2 ਓਵਰਾਂ ਵਿੱਚ ਹੀ ਹਾਸਲ ਕਰ ਲਿਆ।
!
Congratulations #TeamIndia on winning the #INDvBAN Test Series 2⃣-0⃣
Scorecard – https://t.co/JBVX2gyyPf@IDFCFIRSTBank pic.twitter.com/9kylO8ON67
— BCCI (@BCCI) October 1, 2024
ਮੈਚ ਦੌਰਾਨ ਯਸ਼ਸਵੀ ਜੈਸਵਾਲ ਨੇ 51 ਦੌੜਾਂ ਬਣਾਈਆਂ। ਕੋਹਲੀ 29 ਦੌੜਾਂ ਬਣਾ ਕੇ ਨਾਬਾਦ ਰਹੇ। ਵਿਕਟਕੀਪਰ ਰਿਸ਼ਭ ਪੰਤ ਨੇ ਚੌਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਜੈਸਵਾਲ ਨੂੰ ਪਲੇਅਰ ਆਫ ਦਾ ਮੈਚ ਅਤੇ ਅਸ਼ਵਿਨ ਨੂੰ ਸੀਰੀਜ਼ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।
ਲੰਚ ਤੋਂ ਪਹਿਲਾਂ ਭਾਰਤ ਨੇ ਦੂਜੀ ਪਾਰੀ ਵਿੱਚ ਬੰਗਲਾਦੇਸ਼ ਨੂੰ 146 ਦੌੜਾਂ ’ਤੇ ਆਲ ਆਊਟ ਕਰ ਦਿੱਤਾ। ਬੰਗਲਾਦੇਸ਼ੀ ਟੀਮ ਨੇ ਦਿਨ ਦੀ ਸ਼ੁਰੂਆਤ 26/2 ਦੇ ਸਕੋਰ ਨਾਲ ਕੀਤੀ। ਸੋਮਵਾਰ ਨੂੰ ਭਾਰਤ ਨੇ 34.4 ਓਵਰਾਂ ’ਚ 9 ਵਿਕਟਾਂ ’ਤੇ 285 ਦੌੜਾਂ ਦੇ ਸਕੋਰ ’ਤੇ ਪਹਿਲੀ ਪਾਰੀ ਐਲਾਨ ਦਿੱਤੀ। ਟੀਮ ਇੰਡੀਆ ਨੇ ਪਹਿਲੀ ਪਾਰੀ ’ਚ ਬੰਗਲਾਦੇਸ਼ ਨੂੰ 233 ਦੌੜਾਂ ’ਤੇ ਢੇਰ ਕਰ ਦਿੱਤਾ ਸੀ।
Great performance by team India as they completed the series win 2-0. All our bowlers, @ashwinravi99, @imjadeja, @Jaspritbumrah93 have put on an incredible show in restricting the Bangladesh batters. The intent and aggression of our batters from the word go defined the test… pic.twitter.com/V0mJIXtkYo
— Jay Shah (@JayShah) October 1, 2024
ਮੀਂਹ ਕਾਰਨ ਤੀਜੇ ਅਤੇ ਦੂਜੇ ਦਿਨ ਦੀ ਖੇਡ ਰੱਦ ਕਰਨੀ ਪਈ ਜਦਕਿ ਪਹਿਲੇ ਦਿਨ ਸਿਰਫ਼ 35 ਓਵਰ ਹੀ ਖੇਡੇ ਜਾ ਸਕੇ। ਅਜਿਹੇ ’ਚ ਮੈਚ ਲਗਭਗ ਡਰਾਅ ਮੰਨਿਆ ਜਾ ਰਿਹਾ ਸੀ ਪਰ ਭਾਰਤੀ ਟੀਮ ਨੇ ਪਿਛਲੇ 2 ਦਿਨਾਂ ’ਚ ਪੂਰੀ ਤਸਵੀਰ ਹੀ ਪਲਟ ਦਿੱਤੀ।
ਭਾਰਤ ਨੇ ਘਰੇਲੂ ਮੈਦਾਨ ’ਤੇ ਲਗਾਤਾਰ 18ਵੀਂ ਸੀਰੀਜ਼ ਜਿੱਤੀ ਹੈ। ਟੀਮ ਦੀ ਆਖਰੀ ਹਾਰ 2012 ਵਿੱਚ ਹੋਈ ਸੀ। ਟੀਮ ਇੰਡੀਆ ਨੇ ਬੰਗਲਾਦੇਸ਼ ਖਿਲਾਫ ਜੇਤੂ ਰਿਕਾਰਡ ਕਾਇਮ ਰੱਖਿਆ ਹੈ। ਦੋਵਾਂ ਵਿਚਾਲੇ 15 ਮੈਚ ਹੋ ਚੁੱਕੇ ਹਨ।