The Khalas Tv Blog India ਕਪਤਾਨੀ ਸੀਰੀਜ਼ ਜਿੱਤਣ ਤੋਂ ਸ਼ੁਭਮਨ ਇਕ ਕਦਮ ਦੂਰ ! ਜ਼ਿੰਮਬਾਬਵੇ ਨੂੰ ਹਰਾਉਣ ‘ਚ ਗਿੱਲ ਦੀ ਰਹੀ ਕਮਾਲ ਦੀ ਬੱਲੇਬਾਜ਼ੀ !
India International Punjab Sports

ਕਪਤਾਨੀ ਸੀਰੀਜ਼ ਜਿੱਤਣ ਤੋਂ ਸ਼ੁਭਮਨ ਇਕ ਕਦਮ ਦੂਰ ! ਜ਼ਿੰਮਬਾਬਵੇ ਨੂੰ ਹਰਾਉਣ ‘ਚ ਗਿੱਲ ਦੀ ਰਹੀ ਕਮਾਲ ਦੀ ਬੱਲੇਬਾਜ਼ੀ !

 

ਬਿਉਰੋ ਰਿਪੋਰਟ – ਭਾਰਤ ਨੇ T-20 ਸੀਰੀਜ਼ ਦੇ ਤੀਜੇ ਮੈਚ ਵਿੱਚ ਜ਼ਿੰਮਬਾਬਵੇ ਨੂੰ 23 ਦੌੜਾਂ ਦੇ ਨਾਲ ਹਰਾ ਦਿੱਤਾ ਹੈ । ਕਪਤਾਨ ਸ਼ੁਭਮਨ ਗਿੱਲ ਇਸ ਮੈਚ ਦੇ ਹੀਰੋ ਰਹੇ ਹਨ । ਲੰਮੇ ਸਮੇਂ ਬਾਅਦ ਉਨ੍ਹਾਂ ਨੇ ਅੱਧਰ ਸੈਂਕੜਾ ਬਣਾਇਆ ਹੈ । ਇਸ ਜਿੱਤ ਤੋਂ ਬਾਅਦ 5 ਮੈਚਾਂ ਦੀ ਸੀਰੀਜ਼ ਵਿੱਚ ਟੀਮ ਇੰਡੀਆ 2-1 ਨਾਲ ਅੱਗੇ ਹੋ ਗਈ ਹੈ । ਸੀਰੀਜ਼ ਦਾ ਚੌਥਾ ਮੈਚ 13 ਜੁਲਾਈ ਨੂੰ ਖੇਡਿਆ ਜਾਵੇਗਾ ਜੇਕਰ ਇਹ ਮੈਚ ਵੀ ਟੀਮ ਇੰਡੀਆ ਨੇ ਜਿੱਤ ਲਿਆ ਤਾਂ ਸੀਰੀਜ਼ ‘ਤੇ ਭਾਰਤ ਦਾ ਕਬਜ਼ਾ ਹੋ ਜਾਵੇਗਾ ।

ਹਰਾਰੇ ਸਪੋਰਟਸ ਕਲਬ ਵਿੱਚ ਬੁੱਧਵਾਰ ਨੂੰ ਟੀਮ ਇੰਡੀਆ ਨੇ ਟਾਸ ਜਿੱਤ ਕੇ ਬੈਟਿੰਗ ਕਰਨ ਦਾ ਫੈਸਲਾ ਲਿਆ ਅਤੇ 20 ਓਵਰ ਵਿੱਚ 4 ਵਿਕਟਾਂ ‘ਤੇ 182 ਦੌੜਾਂ ਬਣਾਇਆ । 183 ਦੌੜਾਂ ਦਾ ਟਾਰਗੇਟ ਚੇਜ਼ ਕਰ ਰਹੀ ਜ਼ਿੰਮਬਾਬਵੇ 20 ਓਵਰ ਵਿੱਚ 6 ਵਿਕਟਾਂ ‘ਤੇ 159 ਦੌੜਾਂ ਹੀ ਬਣਾ ਸਕੀ । ਟੀਮ ਨੇ 39 ਦੌੜਾਂ ‘ਤੇ 5 ਵਿਕਟਾਂ ਗਵਾ ਦਿੱਤੀਆਂ ਸਨ ।

ਜਾਇਨ ਮਾਇਸ ਨੇ 49 ਗੇਂਦਾਂ ‘ਤੇ 65 ਦੌੜਾਂ ਬਣਾਇਆ । ਉਨ੍ਹਾਂ ਨੇ 6ਵੇਂ ਵਿਕਟ ਦੇ ਲਈ ਕਲਾਇਵ ਮਦਾਂਦੇ ਨਾਲ 77 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਜਿੱਤ ਦੀ ਉਮੀਦ ਜਗਾਈ । ਟੀਮ ਇੰਡੀਆ ਵੱਲੋਂ ਵਾਸ਼ਿੰਗਟਨ ਸੁੰਦਰ ਨੇ 3 ਵਿਕਟ ਲਏ ਜਦਕਿ ਆਵੇਸ਼ ਖਾਨ ਦੇ ਹੱਥ 2 ਵਿਕਟਾਂ ਲੱਗਿਆ । ਉਧਰ ਟੀਮ ਇੰਡੀਆ ਦੇ ਕਪਤਾਨ ਸ਼ੁਭਮਨ ਗਿੱਲ ਨੇ 50 ਗੇਂਦਾਂ ‘ਤੇ 66 ਦੌੜਾਂ ਦੀ ਇਨਿੰਗ ਖੇਡੀ । ਗਿੱਲ ਦਾ ਇਸ ਸੀਰੀਜ਼ ਵਿੱਚ ਪਹਿਲਾਂ ਅੱਰਧ ਸੈਂਕੜਾ ਹੈ । ਰਿਤੂਰਾਜ ਗਾਇਕਵਾਡ ਨੇ 49 ਦੌੜਾਂ ਬਣਾਇਆ ਅਤੇ 1 ਰਨ ਤੋਂ ਅੱਰਧ ਸੈਂਕੜਾ ਨਹੀਂ ਬਣਾ ਕੇ । ਯਸ਼ਸਵੀ ਜੈਸਵਾਲ 2 ਜੀਵਨਦਾਨ ਤੋਂ ਬਾਅਦ 36 ਦੌੜਾਂ ਤੇ ਆਉਟ ਹੋ ਗਏ।

Exit mobile version