ਅੰਮ੍ਰਿਤਸਰ : T-20 WORLD CUP ਦੇ ਦੂਜੇ ਮੈਚ ਵਿੱਚ ਨੀਦਰਲੈਂਡ ਖਿਲਾਫ਼ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 179 ਦੌੜਾਂ ਬਣਾਇਆ,ਟੀਮ ਇੰਡੀਆਂ ਵੱਲੋਂ ਵਿਰਾਟ ਕੋਹਲੀ,ਸੂਰੇਕੁਮਾਰ ਯਾਦਵ ਅਤੇ ਰੋਹਿਤ ਸ਼ਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ । ਵਿਰਾਟ ਕੋਹਲੀ ਨੇ 44 ਗੇਂਦਾਂ ‘ਤੇ 62,ਸੂਰੇਕੁਮਾਰ ਯਾਦਨ ਨੇ 25 ਗੇਂਦਾਂ ‘ਤੇ 51 ਅਤੇ ਰੋਹਿਤ ਸ਼ਰਮਾ ਨੇ 39 ਗੇਂਦਾਂ ‘ਤੇ 53 ਦੌੜਾਂ ਬਣਾਇਆ । ਨੀਂਦਰਲੈਂਡ ਦੀ ਟੀਮ ਜਵਾਬ ਵਿੱਚ 20 ਓਵਰ ਵਿੱਚ 123 ਦੌੜਾਂ ਹੀ ਬਣਾ ਸਕੀ ਅਤੇ ਭਾਰਤ ਨੇ 56 ਦੌੜਾਂ ਨਾਲ ਮੈਚ ਜਿੱਤ ਲਿਆ । ਇਸ ਦੌਰਾਨ ਅਰਸ਼ਦੀਪ ਸਿੰਘ ਨੇ 2 ਵਿਕਟਾਂ ਹਾਸਲ ਕੀਤੀਆਂ 17ਵੇਂ ਓਵਰ ਵਿੱਚ ਉਨ੍ਹਾਂ ਨੇ ਲਗਾਤਾਰ 2 ਗੇਂਦਾਂ ਤੇ 2 ਵਿਕਟਾਂ ਹਾਸਲ ਕੀਤੀਆਂ ਪਰ ਉਹ ਹੈਟ੍ਰਿਕ ਨਹੀਂ ਲੈ ਸਕੇ। ਪਰ ਅਰਸ਼ਦੀਪ ਨੇ ਵਿਕਟ ਲੈਣ ਤੋਂ ਬਾਅਦ ਜਿਹੜਾ ਐਕਸ਼ਨ ਮੈਦਾਨ ਵਿੱਚ ਕੀਤਾ ਉਸ ਨੇ ਕਾਫ਼ੀ ਰੌਣਕ ਲਗਾਈ ।
ਅਰਸ਼ਦੀਪ ਨੇ ਦਿਲ ਜਿੱਤਿਆ
ਵਰਲਡ ਕੱਪ ਦੇ ਪਹਿਲੇ ਮੈਚ ਵਿੱਚ ਪਾਕਿਸਤਾਨ ਖਿਲਾਫ ਸ਼ਾਨਦਾਰ ਗੇਂਦਬਾਜ਼ੀ ਕਰਨ ਤੋਂ ਬਾਅਦ ਜਦੋਂ ਅਰਸ਼ਦੀਪ ਨੀਦਰਲੈਂਡ ਖਿਲਾਫ਼ ਮੈਦਾਨ ‘ਤੇ ਉਤਰੇ ਤਾਂ ਉਨ੍ਹਾਂ ਦੇ ਹੌਸਲੇ ਬੁਲੰਦ ਸਨ। ਹਾਲਾਂਕਿ ਗੇਂਦਬਾਜ਼ੀ ਦੇ ਸ਼ੁਰੂਆਤ ਪਹਿਲੇ 2 ਓਵਰ ਵਿੱਚ ਉਨ੍ਹਾਂ ਨੂੰ ਕੋਈ ਕਾਮਯਾਬੀ ਨਹੀਂ ਮਿਲੀ ਪਰ ਜਦੋਂ ਉਹ 17ਵੇਂ ਓਵਰ ਵਿੱਚ ਗੇਂਦਬਾਜ਼ੀ ਕਰਨ ਪਹੁੰਚੇ ਤਾਂ ਉਹ ਪੂਰੇ ਜੋਸ਼ ਵਿੱਚ ਸਨ। 17ਵੇਂ ਓਵਰ ਵਿੱਚ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਯਾਰਕਰ ਗੇਂਦਾਂ ਸੁੱਟੀਆਂ,ਪੰਜਵੀਂ ਅਤੇ 6ਵੀਂ ਗੇਂਦ ਵਿੱਚ ਅਰਸ਼ਦੀਪ ਨੂੰ ਕਾਮਯਾਬੀ ਮਿਲੀ । ਪੰਜਵੀਂ ਗੇਂਦ ਵਿੱਚ ਉਨ੍ਹਾਂ ਨੇ ਨੀਦਰਲੈਂਡ ਦੇ ਲੋਗਾਨ ਵੈਨ ਬੀਕ ਨੂੰ ਵਿਕਟ ਦੇ ਪਿੱਛੇ ਦਿਨੇਸ਼ ਕਾਰਤਿਕ ਦੇ ਹੱਥੋਂ ਕੈਚ ਕਰਵਾਇਆ ।
ਉਸ ਤੋਂ ਬਾਅਦ ਅਰਸ਼ਦੀਪ ਨੇ ਛੇਵੀਂ ਗੇਂਦ ਨੀਦਰਲੈਂਡ ਦੇ ਬੱਲੇਬਾਜ਼ ਫਰੈਡ ਕਲੈਸੀਨ ਨੂੰ ਯਾਰਕ ਗੇਂਦ ਕੀਤੀ ਅਤੇ LBW ਦੀ ਅਪੀਲ ਕੀਤੀ ਪਰ ਫੀਲਡ ਅੰਪਾਇਰ ਨੇ ਆਊਟ ਨਹੀਂ ਦਿੱਤਾ ਤਾਂ ਰਿਵਿਊ ਮੰਗਿਆ ਗਿਆ। ਓਵਰ ਖ਼ਤਮ ਹੋਣ ਤੋਂ ਬਾਅਦ ਅਰਸ਼ਦੀਪ ਬਾਂਡਰੀ ‘ਤੇ ਆਪਣੀ ਪੁਜੀਸ਼ਨ ਵਿੱਚ ਪਹੁੰਚ ਗਏ ਸਨ। ਜਿਵੇਂ ਹੀ ਤੀਜੇ ਅੰਪਾਇਰ ਨੇ ਆਉਟ ਦਿੱਤਾ ਤਾਂ ਅਰਸ਼ਦੀਪ ਆਪਣੇ ਰੰਗ ਵਿੱਚ ਆ ਗਏ ਪਹਿਲਾਂ ਉਨਾਂ ਨੇ ਸਿੱਧੂ ਮੂਸੇਵਾਲਾ ਦੇ ਅੰਦਾਜ ਵਿੱਚ ਸੈਲੀਬ੍ਰੇਟ ਕੀਤਾ ਫਿਰ ਜ਼ਮੀਨ ‘ਤੇ ਬੈਠ ਦੋਵੇ ਹੱਥ ਉੱਤੇ ਕਰਕੇ ਮਸਤ ਅੰਦਾਜ਼ ਵਿੱਚ ਜਸ਼ਨ ਮਨਾਇਆ,ਉਨ੍ਹਾਂ ਦੇ ਇਸ ਅੰਦਾਜ ਨੂੰ ਵੇਖ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਵੀ ਰੰਗ ਵਿੱਚ ਆ ਗਏ ਅਤੇ ਮਸਤੀ ਭਰੇ ਅੰਦਾਜ਼ ਵਿੱਚ ਵਿਕਟ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆਏ ।
ਅਰਸ਼ਦੀਪ ਨੂੰ ਮਸਤੀ ਕਰਦੇ ਹੋ ਇਸ ਅੰਦਾਜ਼ ਵਿੱਚ ਘੱਟ ਹੀ ਵੇਖਿਆ ਗਿਆ ਹੈ । ਪਰ ਏਸ਼ੀਆ ਕੱਪ ਅਤੇ ਹੁਣ ਵਰਲਡ ਕੱਪ ਵਿੱਚ ਜਿਸ ਤਰ੍ਹਾਂ ਨਾਲ ਉਨ੍ਹਾਂ ਦਾ ਪ੍ਰਦਰਸ਼ਨ ਕਿਹਾ ਹੈ ਉਹ ਕਾਫੀ ਮਜਬੂਤ ਨਜ਼ਰ ਆ ਰਹੇ ਹਨ। ਉਹ ਟੀਮ ਇੰਡੀਆ ਦੇ ਸਭ ਤੋਂ ਅਹਿਮ ਗੇਂਦਬਾਜ਼ ਬਣ ਗਏ ਹਨ । ਖਾਸ ਕਰਕੇ ਕਪਤਾਨ ਰੋਹਿਤ ਸ਼ਰਮਾ ਲਈ ਉਹ ਮੈਚ ਦੇ ਅਖੀਰਲੇ ਓਵਰਾਂ ਵਿੱਚ ਪਹਿਲੀ ਪਸੰਦ ਬਣ ਗਏ ਹਨ । ਅਖੀਰਲਾ ਓਵਰ ਲਈ ਉਹ ਹਮੇਸ਼ਾ ਗੇਂਦ ਅਰਸ਼ਦੀਪ ਨੂੰ ਹੀ ਸੌਪ ਦੇ ਹਨ ।
ਅਰਸ਼ਦੀਪ ਤੋਂ ਇਲਾਵਾ ਮੁਹੰਮਦ ਸ਼ਮੀ ਨੇ 1 ਅਤੇ ਰਵੀ ਚੰਦਰਨ ਅਸ਼ਵਿਨ ਅਤੇ ਅਕਸਰ ਪਟੇਲ ਨੇ 2-2 ਵਿਕਟਾਂ ਹਾਸਲ ਕੀਤੀ ਹਨ। ਨੀਰਦਲੈਂਡ ਖਿਲਾਫ਼ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਗਰੁੱਪ B ਵਿੱਚ ਭਾਰਤ ਦੀ ਟੀਮ ਹੁਣ ਪਹਿਲੇ ਪਾਇਦਾਨ ‘ਤੇ ਪਹੁੰਚ ਗਈ ਹੈ।