ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਨਿਊਜ਼ ਏਜੰਸੀ ਰਾਇਟਰਜ਼ ਵੱਲੋਂ ਭਾਰਤ-ਅਮਰੀਕਾ ਵਪਾਰ ਸਮਝੌਤੇ ਬਾਰੇ ਛਾਪੀ ਰਿਪੋਰਟ ਨੂੰ ਪੂਰੀ ਤਰ੍ਹਾਂ ਝੂਠਾ ਅਤੇ ਬੇਬੁਨਿਆਦ ਦੱਸਦਿਆਂ ਰੱਦ ਕਰ ਦਿੱਤਾ ਹੈ। ਰਾਇਟਰਜ਼ ਨੇ ਦਾਅਵਾ ਕੀਤਾ ਸੀ ਕਿ ਭਾਰਤ ਨੇ ਅਮਰੀਕਾ ਨਾਲ ਜਲਦਬਾਜ਼ੀ ਵਿੱਚ ਵਪਾਰ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਬਿਹਤਰ ਸ਼ਰਤਾਂ ਦੀ ਉਡੀਕ ਵਿੱਚ ਹੈ।
ਪਿਊਸ਼ ਗੋਇਲ ਨੇ ਟਵਿੱਟਰ ’ਤੇ ਇਸ ਖ਼ਬਰ ਨੂੰ “ਪੂਰੀ ਤਰ੍ਹਾਂ ਝੂਠਾ, ਬੇਬੁਨਿਆਦ ਅਤੇ ਗੁੰਮਰਾਹਕੁੰਨ” ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਜੂਨ ਮਹੀਨੇ ਵਿੱਚ ਨਵੀਂ ਦਿੱਲੀ ਵਿੱਚ ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨਾਲ ਉਨ੍ਹਾਂ ਦੀਆਂ ਬਹੁਤ ਵਧੀਆ ਮੀਟਿੰਗਾਂ ਹੋਈਆਂ ਸਨ। ਦੋਵਾਂ ਧਿਰਾਂ ਨੇ ਇੱਕ ਸੰਤੁਲਿਤ ਅਤੇ ਅਰਥਪੂਰਨ ਵਪਾਰ ਸਮਝੌਤੇ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਕਾਰੋਬਾਰੀ, ਕਿਸਾਨ, ਕਾਮੇ ਅਤੇ ਖਪਤਕਾਰ ਲਾਭਾਨਵਿਤ ਹੋਣਗੇ। ਉਨ੍ਹਾਂ ਕਿਹਾ ਕਿ ਟੀਮਾਂ ਇਸ ਟੀਚੇ ਨੂੰ ਹਾਸਲ ਕਰਨ ਲਈ ਪੂਰੀ ਤਨਦਿਹੀ ਨਾਲ ਕੰਮ ਕਰ ਰਹੀਆਂ ਹਨ।
This news is completely false, baseless and misleading.
I had fantastic meetings with USTR Jamieson Greer, @USTradeRep, when he visited Delhi in June. Both sides reaffirmed their commitment to an agreement that is balanced, commercially meaningful, and delivers tangible… https://t.co/0JZOULEL6i
— Piyush Goyal (@PiyushGoyal) July 13, 2026
ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਵੀ ਰਾਇਟਰਜ਼ ਰਿਪੋਰਟ ਨੂੰ “ਜਾਅਲੀ ਖ਼ਬਰ” ਦੱਸਦਿਆਂ ਲਿਖਿਆ ਕਿ ਕਿਸੇ ਵੀ ਧਿਰ ਵੱਲੋਂ ਕੋਈ ਪ੍ਰਸਤਾਵ ਰੱਦ ਨਹੀਂ ਕੀਤਾ ਗਿਆ। ਉਨ੍ਹਾਂ ਉਲਟ ਭਾਰਤ ਅਤੇ ਅਮਰੀਕਾ ਵਿਚਾਲੇ ਬਹੁਤ ਸਕਾਰਾਤਮਕ ਮੀਟਿੰਗਾਂ ਹੋਈਆਂ ਅਤੇ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਦੋਵਾਂ ਪਾਸਿਆਂ ਤੋਂ ਵਚਨਬੱਧਤਾ ਜ਼ਾਹਰ ਕੀਤੀ ਗਈ ਹੈ।
Fake news alert! No one has rejected anything. Both sides had very constructive meetings and reaffirmed their commitment to finalizing a trade deal. We continue to stay actively engaged.
Reuters – you can do better! https://t.co/7LARDhhtCg— Ambassador Sergio Gor (@USAmbIndia) July 13, 2026

