The Khalas Tv Blog Punjab ਇੰਦਰਜੀਤ ਕੌਰ ਲੁਧਿਆਣਾ ਦੀ ਮੇਅਰ ਬਣੀ
Punjab

ਇੰਦਰਜੀਤ ਕੌਰ ਲੁਧਿਆਣਾ ਦੀ ਮੇਅਰ ਬਣੀ

ਲੁਧਿਆਣਾ ਨੂੰ ਅੱਜ 20 ਜਨਵਰੀ ਨੂੰ ਆਪਣਾ 7ਵਾਂ ਮੇਅਰ ਮਿਲ ਗਿਆ ਹੈ। ਆਮ ਆਦਮੀ ਪਾਰਟੀ ਨੇ ਇੰਦਰਜੀਤ ਕੌਰ ਨੂੰ ਸ਼ਹਿਰ ਦਾ ਮੇਅਰ ਐਲਾਨ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸ਼ਹਿਰ ਨੂੰ ਇੱਕ ਮਹਿਲਾ ਮੇਅਰ ਮਿਲੀ ਹੈ।

ਦਰਅਸਲ, ਇਹ ਸੀਟ ਮਹਿਲਾ ਕੌਂਸਲਰਾਂ ਲਈ ਰਾਖਵੀਂ ਹੈ। ਪਹਿਲਾਂ ਇਹ ਚਰਚਾ ਸੀ ਕਿ ਪਾਰਟੀ ਨਿਧੀ ਗੁਪਤਾ, ਪ੍ਰਿੰਸੀਪਲ ਇੰਦਰਜੀਤ ਕੌਰ, ਮਨਿੰਦਰ ਕੌਰ ਘੁੰਮਣ ਅਤੇ ਅੰਮ੍ਰਿਤ ਵਰਸ਼ਾ ਵਿੱਚੋਂ ਕਿਸੇ ਇੱਕ ਨੂੰ ਚੁਣ ਸਕਦੀ ਹੈ। ਹਾਲਾਂਕਿ, ਬਾਅਦ ਵਿੱਚ ਪਾਰਟੀ ਨੇ ਇੰਦਰਜੀਤ ਕੌਰ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ। ਜਾਣਕਾਰੀ ਅਨੁਸਾਰ ਮੇਅਰ ਦੇ ਨਾਮ ‘ਤੇ ਪੱਤਰ ਦਿੱਲੀ ਤੋਂ ਆਇਆ ਸੀ।

Exit mobile version