The Khalas Tv Blog Punjab ਸੋਨੇ ਤੇ ਚਾਂਦੀ ਦੀ ਕੀਮਤ ‘ਚ ਹੋਇਆ ਚੋਖਾ ਵਾਧਾ
Punjab

ਸੋਨੇ ਤੇ ਚਾਂਦੀ ਦੀ ਕੀਮਤ ‘ਚ ਹੋਇਆ ਚੋਖਾ ਵਾਧਾ

ਬਿਉਰੋ ਰਿਪੋਰਟ – ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਅੱਜ ਅਚਾਨਕ ਵਾਧਾ ਹੋਇਆ ਹੈ। ਪਿਛਲੇ ਹਫਤੇ ਤੋਂ ਕੀਮਤਾਂ ਵਿਚ ਗਿਰਾਵਟ ਆ ਰਹੀ ਸੀ ਪਰ ਹੁਣ ਅਚਾਨਕ ਵਾਧਾ ਦੇਖਣ ਨੂੰ ਮਿਲਿਆ ਹੈ। ਜੇਕਰ ਗੱਲ ਚੰਡੀਗੜ੍ਹ ਦੀ ਕਰੀਏ ਤਾਂ ਉੱਥੇ  ਸੋਨਾ ਦੀ ਕੀਮਤ ਅੱਜ 77622.0 ਰੁਪਏ 10 ਗਰਾਮ ਹੈ ਅਤੇ ਚਾਂਦੀ ਚਾਂਦੀ ਦਾ ਭਾਅ 93900.0 ਰੁ./ਕਿਲੋਗ੍ਰਾਮ ਹੈ। ਲੰਘੇ ਕੱਲ੍ਹ ਚਾਂਦੀ ਦੀ ਕੀਮਤ 92900.0 ਸੀ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਵਿਚ ਸੋਨੇ ਦੀ ਕੀਮਤ ਅੱਜ 77640.0 ਰੁ./10 ਗ੍ਰਾਮ ਹੈ ਅਤੇ ਇਸੇ ਤਰ੍ਹਾਂ ਹੀ ਹਰ ਥਾਂ ਤੇ ਸੋਨੇ ਦੀ ਕੀਮਤ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਦੱਸ ਦੇਈਏ ਕਿ ਭਾਰਤ ਵਿਚ ਸੋਨੇ ਦੀਆਂ ਕੀਮਤਾਂ ਮੁੱਖ ਤੌਰ ‘ਤੇ ਅੰਤਰਰਾਸ਼ਟਰੀ ਬਾਜ਼ਾਰ ਦਰਾਂ, ਆਯਾਤ ਡਿਊਟੀਆਂ, ਟੈਕਸਾਂ ਅਤੇ ਮੁਦਰਾ ਵਟਾਂਦਰਾ ਦਰਾਂ ਵਿਚ ਬਦਲਾਅ ‘ਤੇ ਨਿਰਭਰ ਕਰਦੀਆਂ ਹਨ। ਇਸ ਕਰਕੇ ਰੋਜ਼ਾਨਾ ਹੀ ਸੋਨੇ ਹੀ ਕੀਮਤ ਵਿਚ ਬਦਲਾਅ ਹੁੰਦਾ ਰਹਿੰਦਾ ਹੈ।

ਇਹ ਵੀ ਪੜ੍ਹੋ – ਅੰਮ੍ਰਿਤਸਰ ਤੋਂ ਮੁੰਬਈ ਵਿਚਾਲੇ ਚੱਲੇਗੀਆਂ ਸਪੈਸ਼ਲ ਟਰੇਨਾਂ

 

 

Exit mobile version