Delhi : ਨਵਾਂ ਆਮਦਨ ਕਰ ਬਿੱਲ (Income Tax Bill ) 2025 ਅੱਜ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ। ਆਮਦਨ ਕਰ ਬਿੱਲ ਦਾ ਉਦੇਸ਼ ਆਮ ਆਦਮੀ ਲਈ ਆਮਦਨ ਕਰ ਕਾਨੂੰਨਾਂ ਨੂੰ ਸਰਲ ਬਣਾਉਣਾ ਹੈ। ਇਸ ਕਾਰਨ ਟੈਕਸ ਨਾਲ ਸਬੰਧਤ ਮਾਮਲੇ ਵੀ ਘੱਟ ਹੋਣ ਦੀ ਉਮੀਦ ਹੈ। ਇਸ ਬਿੱਲ ਨੂੰ ਪਿਛਲੇ ਹਫ਼ਤੇ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਸੀ।
ਮੌਜੂਦਾ ਆਮਦਨ ਕਰ ਐਕਟ, 1961 ਵਿੱਚ ਹੁਣ ਤੱਕ 66 ਬਜਟਾਂ (2 ਅੰਤਰਿਮ ਬਜਟ ਸਮੇਤ) ਤੋਂ ਬਾਅਦ ਕਈ ਬਦਲਾਅ ਹੋਏ ਹਨ। ਇਸ ਦੇ ਕਈ ਪ੍ਰਬੰਧ ਹੁਣ ਖਤਮ ਹੋ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਨਵਾਂ ਕਾਨੂੰਨ 1 ਅਪ੍ਰੈਲ, 2026 ਤੋਂ ਲਾਗੂ ਹੋਵੇਗਾ, ਜੋ ਕਿ 64 ਸਾਲ ਪੁਰਾਣੇ ਕਾਨੂੰਨ ਦੀ ਥਾਂ ਲਵੇਗਾ।
ਇਸ ਤੋਂ ਇਲਾਵਾ, ਵਕਫ਼ (ਸੋਧ) ਬਿੱਲ 2024 ‘ਤੇ ਬਣਾਈ ਗਈ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਦੀ ਰਿਪੋਰਟ ਲੋਕ ਸਭਾ ਵਿੱਚ ਪੇਸ਼ ਕੀਤੀ ਜਾ ਸਕਦੀ ਹੈ। ਜੇਪੀਸੀ ਨੇ 30 ਜਨਵਰੀ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਡਰਾਫਟ ਰਿਪੋਰਟ ਸੌਂਪ ਦਿੱਤੀ।
ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋ ਗਿਆ ਹੈ। ਪਹਿਲਾ ਸੈਸ਼ਨ 31 ਜਨਵਰੀ ਤੋਂ 13 ਫਰਵਰੀ ਤੱਕ ਅਤੇ ਦੂਜਾ ਸੈਸ਼ਨ 10 ਮਾਰਚ ਤੋਂ 14 ਅਪ੍ਰੈਲ ਤੱਕ ਹੋਵੇਗਾ।