‘ਦ ਖ਼ਾਲਸ ਬਿਊਰੋ : ਭਾਰਤ ਦੇ ਟੂਰਿਸਟ ਪੋਇੰਟ ਗੋਆ ਦੇ ਅਰਮਬੋਲ ਬੀਚ ਦੇ ਨੇੜੇ ਇੱਕ ਬ੍ਰਿਟਿਸ਼ ਔਰਤ ਦਾ ਉਸਦੇ ਪੁਰਸ਼ ਸਾਥੀ ਦੇ ਸਾਹਮਣੇ ਹੀ ਬ ਲਾ ਤਕਾਰ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਅਨੁਸਾਰ ਦੋ ਸ਼ੀ ਇੱਕ ਸਥਾਨਕ ਵਿਅਕਤੀ ਹੈ ਤੋ ਉਸ ਨੇ ਮਸਾਜ ਦੇਣ ਦੇ ਬਹਾਨੇ ਇਹ ਅਪ ਰਾਧ ਕੀਤਾ ਹੈ ।
ਉਨ੍ਹਾਂ ਨੇ ਕਿਹਾ ਕਿ ਦੋ ਸ਼ੀ, ਸਥਾਨਕ ਨਿਵਾਸੀ ਵਿਨਸੇਂਟ ਡਿਸੂਜ਼ਾ ਤੇ ਉਸ ਦਾ ਸਮੂਹ ਗੈਰ-ਕਾ ਨੂੰਨੀ ਤੌਰ ‘ਤੇ ਉੱਤਰੀ ਗੋਆ ਜ਼ਿਲ੍ਹੇ ਦੇ ਅਰਮਬੋਲ ਬੀਚ ਦੇ ਨੇੜੇ ਮਸਾਜ ਸੇਵਾਵਾਂ ਦਿੰਦਾ ਸੀ ਤੇ ਅੰਤਰਰਾਸ਼ਟਰੀ ਸੈਲਾਨੀਆਂ ਵਿੱਚ ਇਹ ਸਮੂਹ ਕਾਫ਼ੀ ਮਸ਼ਹੂਰ ਹੈ ਤੇ ਦੋ ਸ਼ੀ ਪਹਿਲਾਂ ਸਕੂਲ ਦੇ ਲਾਇਬ੍ਰੇਰੀਅਨ ਵਜੋਂ ਵੀ ਕੰਮ ਕਰ ਚੁੱਕਾ ਹੈ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਚੁੱਕੀ ਹੈ।
ਗੋਆ ਦੀ ਯਾਤਰਾ ‘ਤੇ ਆਈ ਪੀੜਤ ਔਰਤ ਯੂਕੇ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਨ ਅਤੇ ਭਾਰਤ ਵਿੱਚ ਬ੍ਰਿਟਿਸ਼ ਦੂਤਾਵਾਸ ਤੋਂ ਮਦਦ ਮੰਗਣ ਤੋਂ ਬਾਅਦ ਸੋਮਵਾਰ ਨੂੰ ਪਰਨੇਮ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਤੇ ਦੋਸ਼ੀ ਤੇ ਇਹ ਇਲਜ਼ਾਮ ਲਗਾਇਆ ਕਿ ਜਦੋਂ ਉਹ ਬੀਚ ਦੇ ਨਜ਼ਦੀਕ ਸਥਿਤ ਸਵੀਟ ਵਾਟਰ ਲੇਕ ਦੇ ਕੋਲ ਪਈ ਸੀ, ਤਾਂ ਦੋ ਸ਼ੀ ਨੇ ਉਸ ਨੂੰ ਮਸਾਜ ਦੇਣ ਦੇ ਬਹਾਨੇ ਉਸ ਨਾਲ ‘ਤੇ ਬਲਾ ਤ ਕਾਰ ਕੀਤਾ ਹੈ।