The Khalas Tv Blog India ਸੰਭੂ ਧਰਨੇ ‘ਤੇ ਵਾਪਰੀ ਘਟਨਾ ਤੇ ਡੱਲੇਵਾਲ ਹੋਏ ਗਰਮ, ਸਰਕਾਰ ਨੂੰ ਲਗਾਏ ਰਗੜੇ
India Punjab

ਸੰਭੂ ਧਰਨੇ ‘ਤੇ ਵਾਪਰੀ ਘਟਨਾ ਤੇ ਡੱਲੇਵਾਲ ਹੋਏ ਗਰਮ, ਸਰਕਾਰ ਨੂੰ ਲਗਾਏ ਰਗੜੇ

Dallewal made this appeal to the farmers of the country...

Dallewal made this appeal to the farmers of the country...

ਸੀਨੀਅਰ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਨੇ ਸੰਭੂ ਬਾਰਡਰ (Shamhu Border) ‘ਤੇ ਹੋਈ ਘਟਨਾ ‘ਤੇ ਆਪਣਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੰਭੂ ਬਾਰਡਰ ‘ਤੇ ਕੁਝ ਲੋਕਾਂ ਨੇ ਗੁੰਡਾਗਰਦੀ ਕੀਤੀ ਹੈ। ਡੱਲੇਵਾਲੇ ਨੇ ਕਿਹਾ ਕਿ ਗੁੰਡਾਗਰਦੀ ਕਰਦੇ ਹੋਏ ਲੋਕਾਂ ਵੱਲੋਂ ਅੰਦੋਲਨ ਨੂੰ ਖਤਮ ਕਰਕੇ ਲੋਕਾਂ ਲਈ ਰਸਤਾ ਛੱਡਿਆ ਬਾਰੇ ਕਿਹਾ ਗਿਆ ਸੀ। ਇਸ ਦੇ  ਜਵਾਬ ਵਜੋਂ ਡੱਲੇਵਾਲ ਨੇ ਕਿਹਾ ਕਿ ਇਹ ਰਸਤਾ ਕਿਸਾਨਾਂ ਨੇ ਨਹੀਂ ਸਰਕਾਰ ਵੱਲੋਂ ਬੰਦ ਕੀਤਾ ਗਿਆ ਹੈ।

ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਸਰਕਾਰ ਨਾਲ ਜਾ ਕੇ ਗੱਲ ਕਰਨ, ਜਿਸ ਨਾਲ ਰਸਤਾ ਖੁੱਲ੍ਹ ਜਾਵੇਗਾ ਅਤੇ ਕਿਸਾਨ ਵੀ ਰਸਤਾ ਖੁੱਲਣ ਤੇ ਦਿੱਲੀ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੀ ਇੱਥੇ ਬੈਠ ਕੇ ਅੰਦੋਲਨ ਚਲਾਉਣ ਦਾ ਕੋਈ ਸੌਂਕ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਕਰੇ ਕਿਉਂਕਿ ਇਹ ਜਾਣਬੁੱਝ ਕੇ ਕੀਤੀ ਜਾਣ ਵਾਲੀ ਵੱਡੀ ਘਟਨਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਿਆਸੀ ਲੋਕਾਂ ਨਾਲ ਸਬੰਧ ਰੱਖਣ ਵਾਲੇ ਲੋਕ ਇਸ ਅੰਦੋਲਨ ਨੂੰ ਪਸੰਦ ਨਹੀਂ ਕਰਦੇ ਇਹ ਉਨ੍ਹਾਂ ਦੁਆਰਾ ਕੀਤੀ ਗਈ ਘਟਨਾ ਹੈ। ਇਹੀ ਲੋਕ ਹੀ ਆਮ ਜਨਤਾ ਨੂੰ ਗੁੰਮਰਾਗ ਕਰਕੇ ਅਜਿਹੇ ਕੰਮ ਕਰਨ ਲਈ ਲੈ ਕੇ ਆਉਂਦੇ ਹਨ।

ਡੱਲੇਵਾਲ ਨੇ ਕਿਹਾ ਕਿ ਪਿਛਲੇ ਅੰਦੋਲਨ ਸਮੇਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੁਆਰਾ ਸ਼ਾਂਤਮਈ ਅੰਦੋਲਨ ਕੀਤਾ ਜਾ ਰਿਹਾ ਹੈ, ਜੇਕਰ ਇਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਗਈ ਤਾਂ ਇਸ ਦਾ ਖਮਿਆਜਾ ਸਰਕਰਾ ਨੂੰ ਭੁਗਤਣਾ ਪਵੇਗਾ।

ਉਨ੍ਹਾਂ ਕਿਹਾ ਕਿ ਅਸੀਂ ਸ਼ਾਤਮਈ ਪ੍ਰਦਰਸ਼ਨ ਕਰ ਰਹੇ ਹਾਂ ਜੇਕਰ ਇਸ ਅੰਦੋਲਨ ਵਿੱਚ ਸ਼ਰਾਰਤੀ ਅਨਸਰ ਕੋਈ ਗਲਤ ਹਰਕਤ ਕਰਦਾ ਹੈ ਤਾਂ ਇਸ ਨੂੰ ਰੋਕਣਾ ਸਰਕਾਰ ਦੀ ਜਿੰਮੇਵਾਰੀ ਹੈ। ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਾਂਤ ਰਹਿਣ ਕਿਉਂਕਿ ਸਰਕਾਰ ਅਤੇ ਕੁੱਝ ਲੋਕ ਨਹੀਂ ਚਾਹੁੰਦੇ ਕਿ ਕਿਸਾਨਾਂ ਦਾ ਅੰਦੋਲਨ ਚਲ ਸਕੇ।

ਇਹ ਵੀ ਪੜ੍ਹੋ –   ਮਾਇਆਵਤੀ ਦਾ ਵੱਡਾ ਐਲਾਨ, ਉੱਤਰਾਧਿਕਾਰੀ ਦਾ ਕੀਤਾ ਫੈਸਲਾ

 

 

Exit mobile version