The Khalas Tv Blog Punjab ਪਿਓ ਪੁੱਤ ਨੇ ਇਕ ਵਿਅਕਤੀ ਨੂੰ ਜਹਾਨੋ ਕੀਤਾ ਦੂਰ!
Punjab

ਪਿਓ ਪੁੱਤ ਨੇ ਇਕ ਵਿਅਕਤੀ ਨੂੰ ਜਹਾਨੋ ਕੀਤਾ ਦੂਰ!

ਬਿਊਰੋ ਰਿਪੋਰਟ – ਪਟਿਆਲਾ (Patiala) ਤੋਂ ਮੰਦਭਾਗੀ ਖਬਰ ਆਈ ਹੈ, ਜਿੱਥੋਂ ਦੇ ਪਿੰਡ ਦੇਵੀ ਨਗਰ ਵਿੱਚ ਇਕ ਪਿਓ ਨੇ ਆਪਣੇ ਪੁੱਤ ਨਾਲ ਮਿਲ ਕੇ 73 ਸਾਲ ਦੇ ਬਜ਼ੁਰਗ ਦਾ ਕਤਲ ਕਰ ਦਿੱਤਾ ਹੈ। ਹਮਲੇ ਤੋਂ ਪਿੱਛੋਂ ਉਸ ਨੂੰ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਪ ਨਾ ਝੱਲਦਾ ਹੋਇਆ ਦਮ ਤੋੜ ਗਿਆ। ਮਰਨ ਵਾਲੇ ਵਿਅਕਤੀ ਦਾ ਨਾਮ ਸਵਰਨ ਸਿੰਘ। ਪੁਲਿਸ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ। 

ਪੁਲਿਸ ਵੱਲੋਂ ਸਵਰਨ ਸਿੰਘ ਦੇ ਪੁੱਤਰ ਅਮਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਕੁਲਦੀਪ ਸਿੰਘ ਅਤੇ ਸੁਖਵੀਰ ਸਿੰਘ ‘ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਇਕ ਮੁਲਜ਼ਮ ਕੁਲਦੀਪ ਸਿੰਘ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਹੈ। ਮ੍ਰਿਤਕ ਦੇ ਪੁੱਤਰ ਨੇ ਕਿਹਾ ਕਿ ਪਿੰਡ ਵਿੱਚ ਪੰਚਾਇਤੀ ਜ਼ਮੀਨ ‘ਤੇ ਉਨ੍ਹਾਂ ਨੇ ਤੂੜੀ ਦਾ ਢੇਰ ਲਗਾਇਆ ਹੋਇਆ ਹੈ। ਇਸ ਜਗ੍ਹਾ ‘ਤੇ ਕਈ ਹੋਰ ਲੋਕ ਵੀ ਸਮਾਨ ਰੱਖਦੇ ਹਨ ਪਰ ਸੁਖਵੀਰ ਸਿੰਘ ਦਾ ਪੁੱਤਰ ਇਸ ‘ਤੇ ਅਕਸਰ ਸਟੇਡੀਅਮ ਬਣਾਉਣ ਦੀ ਗੱਲ ਕਰਦਾ ਸੀ, ਜਿਸ ਨੇ ਕਈ ਵਾਰ ਪੰਚਾਇਤ ਵਿੱਚ ਇਹ ਪ੍ਰਸਤਾਵ ਵੀ ਰੱਖਿਆ ਸੀ।

ਉਨ੍ਹਾਂ ਦੱਸਿਆ ਸੁਖਵੀਰ ਦੇ ਪੁੱਤਰ ਨੇ ਇਕ ਦਿਨ ਤੂੜੀ ਦੇ ਢੇਰ ਨੂੰ ਨੁਕਸਾਨ ਪਹੁੰਚਾ ਦਿੱਤਾ ਸੀ, ਜਿਸ ਦੀ ਉਸ ਦੇ ਪਿਤਾ ਸਵਰਨ ਸਿੰਘ ਨੇ ਸ਼ਿਕਾਇਤ ਵੀ ਕੀਤੀ ਸੀ। ਇਸ ਬਾਰੇ ਕੱਲ੍ਹ ਜਦੋਂ ਸਵਰਨ ਸਿੰਘ ਨੇ ਇਸ ਦੀ ਸ਼ਿਕਾਇਤ ਸੁਖਵੀਰ ਸਿੰਘ ਨੂੰ ਕੀਤੀ ਤਾਂ ਉਨ੍ਹਾਂ ਵਿੱਚ ਬਹਿਸ ਹੋ ਗਈ। ਇਸੇ ਦੌਰਾਨ ਹੀ ਕੁਲਦੀਪ ਸਿੰਘ ਵੀ ਮੌਕੇ ‘ਤੇ ਆ ਗਿਆ, ਜਿਸ ਨੇ ਆਉਂਦੇ ਹੀ ਲਾਠੀ ਨਾਲ ਉਸ ਦੇ ਪਿਤਾ ਸਵਰਨ ਸਿੰਘ ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਸਵਰਨ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ। ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਮੌਤ ਹੋ ਗਈ। 

ਥਾਣਾ ਪਸਿਆਣਾ ਦੀ ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ –   1984 ਸਿੱਖ ਕਤਲੇਆਮ ਮਾਮਲੇ ’ਚ ਟਾਈਟਲਰ ਖ਼ਿਲਾਫ਼ ਦੋਸ਼ ਤੈਅ, ਕਤਲ ਦਾ ਚੱਲੇਗਾ ਮੁਕੱਦਮਾ

 

Exit mobile version