The Khalas Tv Blog Punjab ਅਨਲਾਕ-5 ‘ਚ ਕੈਪਟਨ ਨੇ ਹਟਾਇਆ ਰਾਤ ਦਾ ਕਰਫਿਊ ਅਤੇ ਐਤਵਾਰ ਦਾ ਲਾਕਡਾਊਨ
Punjab

ਅਨਲਾਕ-5 ‘ਚ ਕੈਪਟਨ ਨੇ ਹਟਾਇਆ ਰਾਤ ਦਾ ਕਰਫਿਊ ਅਤੇ ਐਤਵਾਰ ਦਾ ਲਾਕਡਾਊਨ

‘ਦ ਖ਼ਾਲਸ ਬਿਊਰੋ :- ਭਾਰਤ ‘ਚ ਅਨਲਾਕ-5 ਦੀ ਸ਼ੁਰੂਆਤ ਤੋਂ ਮਗਰੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਦੇ ਘੱਟਦੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਵਿੱਚ ਰਾਤ ਦਾ ਕਰਫਿਊ ਅਤੇ ਐਤਵਾਰ ਦਾ ਲਾਕਡਾਊਨ ਹਟਾਉਣ ਦਾ ਫ਼ੈਸਲਾ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ DGP ਪੰਜਾਬ ਨੂੰ ਮਾਸਕ ਪਾਉਣਾ ਤੇ ਹੋਰ ਸੁਰੱਖਿਆ ਦੇ ਕਦਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਵੀ ਹੁਕਮ ਦਿੱਤੇ ਹਨ।

ਕੈਪਟਨ ਨੇ ਹੋਰ ਰਿਆਇਤਾਂ ਦਿੰਦੇ ਹੋਏ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਵਿਆਹਾਂ ਤੇ ਸੰਸਕਾਰ ਵਿੱਚ ਹੁਣ 100 ਲੋਕ ਸ਼ਾਮਲ ਹੋ ਸਕਣਗੇ। ਅਜਿਹਾ ਕੇਂਦਰ ਸਰਕਾਰ ਵੱਲੋਂ ਜਾਰੀ ਅਨਲਾਕ-5 ਦੀ ਹਿਦਾਇਤਾਂ ਮੁਤਾਬਿਕ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਕਾਰ ਵਿੱਚ ਤਿੰਨ ਸਵਾਰੀਆਂ, ਬਸਾਂ ਵਿੱਚ 50 ਫ਼ੀਸਦੀ ਯਾਤਰੀਆਂ ਵਿੱਚ ਵੀ ਖੁੱਲ ਦਿੱਤੀ ਜਾ ਰਹੀ ਹੈ ਇਸ ਸ਼ਰਤ ‘ਤੇ ਕਿ ਖਿੜਕੀਆਂ ਖੁੱਲੀਆਂ ਰਹਿਣ।

ਮੁੱਖ ਮੰਤਰੀ ਨੇ DGP ਦਿਨਕਰ ਗੁਪਤਾ ਨੂੰ ਆਦੇਸ਼ ਦਿੱਤੇ ਹਨ, ਕਿ ਆਉਣ ਵਾਲੇ ਤਿਓਹਾਰਾਂ ਤੇ ਝੋਨੇ ਦੀ ਕਟਾਈ ਤੇ ਖਰੀਦ ਦੌਰਾਨ ਮਾਸਕ ਪਾਉਣਾ ਤੇ ਹੋਰ ਸੁਰੱਖਿਆ ਦੇ ਨਿਯਮਾਂ ਨੂੰ ਲਾਗੂ ਕਰਨ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ।

Exit mobile version