The Khalas Tv Blog Punjab ਪਟਿਆਲਾ ਦੇ ਜਿਹੜੇ ਤਿੰਨ ਪਿੰਡਾਂ ’ਚ ਰੱਦ ਹੋਈ ਸੀ ਚੋਣ, ਅੱਜ ਮੁੜ ਹੋਵੇਗੀ ਪੋਲਿੰਗ
Punjab

ਪਟਿਆਲਾ ਦੇ ਜਿਹੜੇ ਤਿੰਨ ਪਿੰਡਾਂ ’ਚ ਰੱਦ ਹੋਈ ਸੀ ਚੋਣ, ਅੱਜ ਮੁੜ ਹੋਵੇਗੀ ਪੋਲਿੰਗ

ਪਟਿਆਲਾ : ਪੰਜਾਬ ‘ਚ ਮੰਗਲਵਾਰ ਨੂੰ ਪੰਚਾਇਤੀ ਚੋਣਾਂ ਹੋਈਆਂ। ਇਸ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਈ। ਪੰਚਾਇਤ ਚੋਣਾਂ ’ਚ 68 ਫੀਸਦ ਦੇ ਕਰੀਬ ਪੋਲਿੰਗ ਹੋਈ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਚੋਣ ਪ੍ਰਤੀਸ਼ਤਤਾ ਦੇ ਮੁਕੰਮਲ ਅੰਕੜੇ ਅਜੇ ਪ੍ਰਾਪਤ ਨਹੀਂ ਹੋਏ ਹਨ।

ਦੂਜੇ ਬੰਨੇ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਦਿੱਤੇ ਆਦੇਸ਼ਾਂ ਮੁਤਾਬਕ ਪਟਿਆਲਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਸਨੌਰ ਬਲਾਕ ਦੇ ਪਿੰਡ ਖੁੱਡਾ, ਭੁੱਨਰਹੇੜੀ ਬਲਾਕ ਦੇ ਪਿੰਡ ਖੇੜੀ ਰਾਜੂ ਸਿੰਘ ਅਤੇ ਪਾਤੜਾਂ ਬਲਾਕ ਦੇ ਪਿੰਡ ਕਰੀਮਨਗਰ (ਚਿੱਚੜਵਾਲ) ਵਿੱਚ ਅੱਜ ਮਿਤੀ 16 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਦੁਬਾਰਾ ਵੋਟਾਂ ਪੈਣਗੀਆਂ।

Exit mobile version