The Khalas Tv Blog Punjab Punjab ਦੇ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਪੱਖਪਾਤ, ਦਸਤਾਰ ਦੀ ਵਜ੍ਹਾਂ ਨਾਲ ਖੇਡਾਂ ‘ਚੋਂ ਕੱਢਿਆ ਬਾਹਰ …
Punjab

Punjab ਦੇ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਪੱਖਪਾਤ, ਦਸਤਾਰ ਦੀ ਵਜ੍ਹਾਂ ਨਾਲ ਖੇਡਾਂ ‘ਚੋਂ ਕੱਢਿਆ ਬਾਹਰ …

Punjab ਦੇ ਸਕੂਲ 'ਚ ਸਿੱਖ ਵਿਦਿਆਰਥੀ ਨਾਲ ਪੱਖਪਾਤ, ਦਸਤਾਰ ਦੀ ਵਜ੍ਹਾਂ ਨਾਲ ਖੇਡਾਂ 'ਚੋਂ ਕੱਢਿਆ ਬਾਹਰ !

ਚੰਡੀਗੜ੍ਹ : ਪੰਜਾਬ ਵਿੱਚ ਚੱਲ ਰਹੀਆਂ ਸਕੂਲੀ ਖੇਡਾਂ ਦੌਰਾਨ ਇੱਕ ਗੁਰਸਿੱਖ ਵਿਦਿਆਰਥੀਆਂ ਨਾ ਪੱਖ ਪਾਤ ਦਾ ਵਤੀਰਾ ਦੇਖਣ ਨੂੰ ਮਿਲਿਆ ਹੈ। ਪਟਿਆਲਾ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨਜ਼ ਵਿੱਚ ਸਕੇਟਿੰਗ ਮੁਕਾਬਲੇ ਦੌਰਾਨ ਹੈਲਮਟ ਨਾ ਪਾਉਣ ਤੇ ਇੱਕ ਗੁਰਸਿੱਖ ਵਿਦਿਆਰਥੀ ਨੂੰ ਮੁਕਾਬਲੇ ਚੋਂ ਬਾਹਰ ਕਰ ਦਿੱਤਾ ਗਿਆ।

ਵਿਦਿਆਰਥੀ ਦੇ ਮਾਤਾ-ਪਿਤਾ ਨੇ ਸੂਬੇ ਦੇ ਮੁੱਖ ਮੰਤਰੀ ਅਤੇ ਖੇਡ ਮੰਤਰੀ ਸਮੇਤ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਪਿੰਡ ਬਣਵਾਲਾ ਵਾਸੀ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਰਿਆਜ਼ਪ੍ਰਤਾਪ ਸਿੰਘ ਪਾਤੜਾਂ ਦੇ ਸਪਾਰਕਿੰਗ ਸਕੂਲ ਵਿੱਚ ਪੜ੍ਹਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਪਟਿਆਲਾ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨਜ਼ ਵਿੱਚ ਚੱਲ ਰਹੇ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲਿਆਂ ਵਿੱਚ 11 ਸਾਲ ਉਮਰ ਵਰਗ ਦੇ ਇੱਕ ਹਜ਼ਾਰ ਮੀਟਰ ਦੇ ਮੁਕਾਬਲੇ ਵਿੱਚ ਇੱਕ ਗੇੜ ਪੂਰਾ ਹੋਣ ਮਗਰੋਂ ਉਸ ਦੇ ਬੇਟੇ ਨੂੰ ਇਹ ਕਹਿ ਕੇ ਬਾਹਰ ਕੱਢ ਦਿੱਤਾ ਗਿਆ ਕਿ ਉਸ ਨੇ ਹੈਲਮਟ ਨਹੀਂ ਪਾਇਆ।

ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਹੋਏ ਕਈ ਗੇੜਾਂ ਵਿੱਚ ਵੀ ਕਈ ਵਿਦਿਆਰਥੀਆਂ ਨੇ ਬਿਨਾਂ ਹੈਲਮਟ ਤੋਂ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਖੇਡ ਮੁਕਾਬਲਿਆਂ ਦੇ ਇੰਚਾਰਜ ਪਰਮਜੀਤ ਸਿੰਘ ਸੋਹੀ ਨੇ ਉਸ ਕੋਲੋਂ ਸਿਖਲਾਈ ਲੈ ਰਹੇ ਵਿਦਿਆਰਥੀਆਂ ਨੂੰ ਅੱਗੇ ਲਿਆਉਣ ਦੇ ਮਕਸਦ ਨਾਲ ਉਸ ਦੇ ਬੱਚੇ ਨਾਲ ਪੱਖਪਾਤ ਕੀਤਾ ਹੈ।

ਪਰਮਜੀਤ ਸਿੰਘ ਸੋਹੀ ਨੇ ਕਿਹਾ ਕਿ ਖੇਡ ਨਿਯਮਾਂ ਮੁਤਾਬਕ ਕਿਸੇ ਗੁਰਸਿੱਖ ਬੱਚੇ ਨੂੰ ਹੈਲਮਟ ਪਹਿਨਣ ਤੋਂ ਛੋਟ ਨਹੀਂ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਬੱਚੇ ਨੂੰ ਡਿਸਕੁਆਲੀਫਾਈ ਕੀਤਾ ਗਿਆ ਹੈ। ਖੇਡ ਦਾ ਇੱਕ ਗੇੜ ਪੂਰਾ ਹੋਣ ਤੋਂ ਬਾਅਦ ਬੱਚੇ ਨੂੰ ਬਾਹਰ ਕੱਢੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਇਹ ਸਟਾਫ਼ ਦੀ ਗ਼ਲਤੀ ਹੈ।

Exit mobile version