The Khalas Tv Blog India ਕਿਸਾਨੀ ਸੰਘਰਸ਼ ‘ਚ ਇਸ ਨੌਜਵਾਨ ਨੇ ਵਿਖਾਈ ਦਲੇਰੀ, ਸ਼ੋਸ਼ਲ ਮੀਡੀਆ ‘ਤੇ ਬਣਿਆ ਹੀਰੋ
India

ਕਿਸਾਨੀ ਸੰਘਰਸ਼ ‘ਚ ਇਸ ਨੌਜਵਾਨ ਨੇ ਵਿਖਾਈ ਦਲੇਰੀ, ਸ਼ੋਸ਼ਲ ਮੀਡੀਆ ‘ਤੇ ਬਣਿਆ ਹੀਰੋ

‘ਦ ਖ਼ਾਲਸ ਬਿਊਰੋ :- ਕਿਸਾਨ ਜਥੇਬੰਦੀਆਂ ਵੱਲੋਂ ਅੱਜ ਅੰਬਾਲਾ ਤੇ ਚੰਡੀਗੜ੍ਹ ਹਾਈਵੇਅ ਰਾਹੀ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਸਾਨਾਂ ਨੂੰ ਹਰਿਆਣਾ ਪੁਲਿਸ ਵੱਲੋਂ ਬੈਰੀਕੇਡ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਦਰਮਿਆਨ ਕਿਸਾਨ ਅੱਗੇ ਵੱਧਣ ਦੀ ਜ਼ਿੱਦ ਉੱਤੇ ਅੜੇ ਰਹੇ ਤਾਂ ਪੁਲਿਸ ਨੇ ਕਿਸਾਨਾਂ ਨਾਲ ਸਖ਼ਤੀ ਕਰਨ ਦਾ ਫੈਸਲਾ ਕੀਤਾ ਹੈ। ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਠੰਡ ਵਿੱਚ ਕਿਸਾਨਾਂ ਉੱਤੇ ਪਾਣੀਆਂ ਦੀਆਂ ਬੁਛਾੜਾਂ ਮਾਰਨਾ ਸ਼ੁਰੂ ਕਰ ਦਿੱਤਾ। ਇਸ ਦਰਮਿਆਨ ਅਚਾਨਕ ਇੱਕ ਦਲੇਰ ਨੌਜਵਾਨ ਸਾਹਮਣੇ ਆਇਆ। ਜਿਸ ਨੇ ਬੜੀ ਦਲੇਰੀ ਤੇ ਚੁਸਤੀ ਨਾਲ ਪੁਲਿਸ ਦੇ ਪਾਣੀ ਦੇ ਟੈਂਕ ‘ਤੇ ਛਾਲ ਮਾਰ ਕੇ ਚੜਿਆ ਤੇ ਪਾਣੀ ਦੇ ਟੱਕਣ ਨੂੰ ਬੰਦ ਕਰ ਦਿੱਤਾ।

ਇਸਦੇ ਤੁਰੰਤ ਬਾਅਦ ਪੁਲਿਸ ਦੀ ਗੱਡੀ ਤੋਂ ਉਤਰਨ ਲਈ ਨੌਜਵਾਨ ਨੇ ਮੁੜ ਟਰਾਲੀ ਉੱਤੇ ਛਾਲ ਮਾਰ ਦਿੱਤੀ। ਇਸ ਸਾਰੀ ਕਾਰਵਾਈ ਦੀ ਉੱਥੇ ਖੜ੍ਹੇ ਲੋਕਾਂ ਨੇ ਵੀਡੀਓ ਬਣਾ ਲਈ ਤੇ ਫੋਟੋ ਖਿੱਚੀ। ਬੱਸ ਥੋੜੇ ਸਮੇਂ ਉੱਤੇ ਇਹ ਇਸ ਨੌਜਵਾਨ ਦੀ ਸਟੋਰੀ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਗਈ। ਇੰਨਾ ਹੀ ਨਹੀਂਂ ਲੋਕ ਇਸ ਨੌਜਾਨ ਦੀ ਫੋਟੋ ਤੇ ਵੀਡੀਓ ਆਪਣੇ ਵਟਸਐਪ ਸਟੈਟਸ ਉੱਤੇ ਪਾਉਣ ਲੱਗੇ।

ਨੌਜਵਾਨ ਦੀ ਹਿੰਮਤ ਦਾ ਸੋਸ਼ਲ ਮੀਡੀਆ ਕਾਇਲ ਹੋ ਗਿਆ ਹੈ। ਪਹਿਲਾਂ ਪੁਲਸ ਨੂੰ ਪਿੱਛੇ ਕਰਦੇ ਹੋਇਆਂ ਤੇ ਪਾਣੀ ਦੀਆਂ ਬੁਛਾੜਾਂ ਝੱਲਦੇ ਹੋਇਆਂ ਪਹਿਲਾਂ ਪਾਣੀ ਦੀਆਂ ਬੁਛਾੜਾਂ ਵਾਲੀ ਗੱਡੀ ਤੇ ਚੜ ਕੇ ਬੁਛਾੜ ਬੰਦ ਕੀਤੀ ਫੇਰ ਗੱਡੀ ਤੋਂ ਅਪਣੀ ਟਰਾਲੀ ਚ ਛਾਲ ਮਾਰਕੇ ਅੱਗੇ ਵਧਿਆ।

ਇਸ ਨੌਜਵਾਨ ਨੇ ਜਨਤਾ ਨੂੰ ਹੀ ਨਹੀਂ ਬਲਕਿ ਸਿਆਸੀ ਲੀਡਰਾਂ ਨੂੰ ਪ੍ਰਭਾਵਿਤ ਕੀਤਾ। ਜਿਸ ਕਾਰਨ ਕਾਂਗਰਸ ਤੇ ਆਪ ਦੇ ਆਗੂ ਇਸਨੂੰ ਸਲੂਟ ਕਰਨ ਲੱਗੇ।
ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਵੱਲ ਚੜ੍ਹਾਈ ਕਰ ਰਹੇ ਹਨ। ਅੰਬਾਲਾ ਤੇ ਕੁਰੂਕੇਸ਼ਤਰ ਚ ਬੈਰੀਕੇਡ ਤੋੜ ਕੇ ਕਿਸਾਨ ਅੱਗੇ ਵੱਲ ਵਧੇ ਪਰ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਥਾਂ-ਥਾਂ ਲਾਏ ਨਾਕੇ ਲਾਏ ਹੋਏ ਹਨ। ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਪੁਖਤਾ ਪ੍ਰਬੰਧ ਕੀਤੇ।
ਪੰਜਾਬ ਨਾਲ ਲੱਗਦੇ ਬਾਰਡਰਾਂ ਤੇ ਕੀਤੀ ਸਖਤ ਬੈਰੀਕੇਡਿੰਗ ਤੇ ਕਈ-ਕਈ ਥਾਵਾਂ ਤੇ 4-4 ਲੇਅਰ ਦੀ ਨਾਕੇਬੰਦੀ ਕੀਤੀ ਹੋਈ ਹੈ। ਹਰਿਆਣ ਵਿੱਚ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੰਡੂਨੀ ਦਾ ਕਾਫ਼ਲਾ ਅੰਬਾਲਾ ਤੇ ਕੁਰੂਕਸ਼ੇਤਰ ਚ ਬੈਰੀਕੇਡਿੰਗ ਤੋੜ ਕੇ ਅੱਗੇ ਵਧ ਗਿਆ ਹੈ। ਕਾਫਲਾ ਕਰਨਾਲ ਵੱਲ ਵਧ ਰਿਹਾ ਹੈ। ਅੱਗੇ ਪੁਲਿਸ ਪ੍ਰਸ਼ਾਸਨ ਵੱਲੋਂ ਕਰਨਾਲ ਵਿੱਚ ਕਾਫਲੇ ਨੂੰ ਰੋਕਣ ਲਈ ਵੱਡੇ ਪ੍ਰਬੰਧ ਕੀਤੇ ਗਏ। ਬੈਰੀਕੇਡਿੰਗ ਕੀਤੀ ਗਈ ਹੈ।

ਕਿਸਾਨਾਂ ਦੇ ਅੰਦੋਲਨ ਕਰਕੇ ਹਰਿਆਣਾ ਸਰਕਾਰ ਨੇ ਪੰਜਾਬ ਵਿੱਚ ਹਰਿਆਣਾ ਰੋਡਵੇਜ ਦੀ ਬੱਸ ਸੇਵਾ ਬੰਦ ਕੀਤੀ ਹੈ।ਹਰਿਆਣਾ ਸਰਕਾਰ ਵੱਲੋਂ ਬਾਰਡਰ ਸੀਲ ਕਰਨ ‘ਤੇ ਸਿਆਸਤ ਭਖੀ ਹੈ। ਕਾਂਗਰਸ ਅਤੇ ਅਕਾਲੀ ਦਲ ਨੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਅੱਗ ਤੇ ਤੇਲ ਪਾਉਣ ਦਾ ਕੰਮ ਹੋ ਰਿਹਾ ਹੈ ਤੇ ਇਸ ਨਾਲ ਹਾਲਾਤ ਹੋਰ ਵਿਗੜ ਸਕਦੈ ਹਨ।

ਦੂਜੇ ਪਾਸੇ ਪੰਜਾਬ ਦੇ ਕਿਸਾਨ ਦਿੱਲੀ ਵੱਲ ਚੜ੍ਹਾਈ ਕਰਨ ਲਈ ਤਿਆਰ ਬਰ ਤਿਆਰ ਹਨ। ਪੂਰੇ ਸਾਜੋ ਸਾਮਾਨ ਨਾਲ ਘਰਾਂ ਚੋਂ ਨਿਕਲ ਚੁੱਕੇ ਹਨ। ਤਿਆਰੀ ਲੰਬੀ ਲੜਾਈ ਦੀ ਕੀਤੀ ਹੋਈ ਹੈ। ਖਨੌਰੀ ਬਾਰਡਰ ਤੇ ਵੀ ਕਿਸਾਨਾਂ ਵੱਲੋਂ ਮੋਰਚਾ ਲਗਾ ਦਿੱਤਾ ਗਿਆ, ਉੱਥੇ ਹੀ ਗੱਲ ਲੁਧਿਆਣਾ, ਬਰਨਾਲਾ, ਮੋਗਾ ਤੇ ਫਗਵਾੜਾ ਦੀ ਕੀਤੀ ਜਾਵੇ ਤਾਂ ਲੋਕ ਦਿੱਲੀ ਲਈ ਨਿਕਲ ਚੁੱਕੇ ਹਨ। ਜਿੰਨ੍ਹਾਂ ਨੇ ਸਾਫ ਕਰ ਦਿੱਤਾ ਕਿ ਜਿੱਥੇ ਵੀ ਰੋਕਿਆ ਗਿਆ…ਉੱਥੇ ਹੀ ਮੋਰਚਾ ਲਗਾ ਦੇਣਗੇ।

Exit mobile version