The Khalas Tv Blog Punjab ਨਵੇਂ ਸਾਲ ਵਿਚ ਮੋਹਾਲੀ ਸ਼ਹਿਰ ਨੂੰ ਮਿਲੀ ਪੰਜ ਪ੍ਰੋਜੈਕਟਾਂ ਦੀ ਸੋਗਾਤ
Punjab

ਨਵੇਂ ਸਾਲ ਵਿਚ ਮੋਹਾਲੀ ਸ਼ਹਿਰ ਨੂੰ ਮਿਲੀ ਪੰਜ ਪ੍ਰੋਜੈਕਟਾਂ ਦੀ ਸੋਗਾਤ

‘ਦ ਖਾਲਸ ਬਿਉਰੋ:ਨਵੇਂ ਸਾਲ ਦੀ ਸ਼ੁਰੂਆਤ ਨਾਲ ਹੀ ਮੋਹਾਲੀ ਸ਼ਹਿਰ ਨੂੰ ਪੰਜ ਪ੍ਰੋਜੈਕਟਾਂ ਦੀ ਸੋਗਾਤ ਮਿਲੀ ਹੈ।ਰਾਜ਼ ਦੇ ਦੋ ਕੈਬਨਿਟ ਮੰਤਰੀਆਂ ਨੇ ਅਲਗ-ਅਲਗ ਪ੍ਰੋਜੈਕਟਾਂ ਦੇ ਨੀਂਹ ਪੱਥਰ ਰਖੇ।ਇਹਨਾਂ ਵਿਚ 6 ਫੇਸ ਦੇ ਸਰਕਾਰੀ ਕਾਲਜ਼ ਵਿਚ ਨਰਸਿੰਗ ਕਾਲਜ,ਸ਼ਹਿਰ ਵਿਚ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਵਾਟਰ ਟਰੀਟਮੈਂਟ ਪਲਾਂਟ,ਸੀਵਰੇਜ ਟਰੀਟਮੈਂਟ ਪਲਾਂਟ,ਸੈਕਟਰ 77 ਵਿਚ ਨਵੇਂ ਬੱਸ ਸਟੈਂਡ ਦਾ ਉਦਘਾਟਨ ਅਤੇ ਸ਼ਹਿਰ ਵਿਚ ਆਡਿਟੋਰਿਅਮ ਬਣਾਉਣ ਲਈ ਨੀਂਹ ਪੱਥਰ ਰਖੇ ਗਏ ਹਨ।ਇਹਨਾਂ ਸਾਰੇ ਪ੍ਰੋਜੈਕਟਾਂ ਉਤੇ ਅੱਠ ਸੋ ਕਰੋੜ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ।  

Exit mobile version