The Khalas Tv Blog Punjab ਪਿਛਲੇ ਸੌ ਦਿਨਾਂ ਦੌਰਾਨ ਨਸ਼ੇ ਦੇ ਦਰਿਆ ‘ਚ ਰੁੜ ਗਏ 59 ਨੌਜਵਾਨ
Punjab

ਪਿਛਲੇ ਸੌ ਦਿਨਾਂ ਦੌਰਾਨ ਨਸ਼ੇ ਦੇ ਦਰਿਆ ‘ਚ ਰੁੜ ਗਏ 59 ਨੌਜਵਾਨ

‘ਦ ਖ਼ਾਲਸ ਬਿਊਰੋ : ਪੰਜਾਬ ਦੀ ਇਸ ਤੋਂ ਭਿਆ ਨਕ ਦਸ਼ਾ ਕੀ ਹੋ ਸਕਦੀ ਹੈ ਕਿ ਪਿਛਲੇ ਸੌ ਦਿਨਾਂ ਦੌਰਾਨ ਨਸ਼ੇ ਨੇ 59 ਜਿੰਦਗੀਆਂ ਨਿਗਲ ਲਈਆਂ ਹਨ। ਪੰਜਾਬ ਦੀ ਧਰਤੀ ‘ਤੇ ਨਸ਼ਿਆਂ ਦਾ ਵਗਦਾ ਛੇਵਾਂ ਦਰਿਆ ਇੱਥੋਂ ਦੀ ਜਵਾਨੀ ਰੋੜ ਕੇ ਨਾਲ ਲਿਜਾਣ ਲੱਗਾ ਹੈ। ਨਸ਼ੇ ਦੀ ਮਾੜੀ ਲਤ ਨੇ ਇਸ ਕਦਰ ਨੌਜਵਾਨ ਪੀੜੀ ਨੂੰ ਆਪਣੇ ਵਿੱਚ ਲਪੇਟ ਲਿਆ ਹੈ ਕਿ ਖ਼ੂਨ ਦੇ ਰਿਸ਼ਤੇ ਹਲਕੇ ਹੋ ਕੇ ਰਹਿ ਗਏ ਹਨ। ਪਰਿਵਾਰ ਅਤੇ ਭਾਈਚਾਰਾ ਤਾਰ ਤਾਰ ਹੋ ਗਿਆ ਹੈ। ਨ ਸ਼ੇ ਨੇ ਲੋਕਾਂ ਦੇ ਜੀਵਨ ਵਿੱਚ ਤਰੇ ੜਾਂ ਪਾ ਦਿੱਤੀਆਂ ਹਨ। ਹੋਰ ਤਾਂ ਹੋਰ ਨ ਸ਼ੇ ਨੇ ਸਰਕਾਰਾਂ ਅਤੇ ਸਿਆਸੀ ਪਾਰਟੀਆਂ  ਨੂੰ ਵੀ ਮੂੰਹ ਪਰਨੇ ਸੁੱ ਟ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਗੁਟਕਾ ਸਾਹਿਬ ‘ਤੇ ਹੱਥ ਧਰ ਕੇ ਨ ਸ਼ੇ ਖਤਮ ਕਰਨ ਦੀ ਖਾਧੀ ਸਹੁੰ ਨਾ ਪੁਗਣ ਕਰਕੇ ਮੁੱਖ ਮੰਤਰੀ ਦੀ ਕੁਰਸੀ ਲੈ ਬੈਠੀ। ਅਕਾਲੀਆਂ ਦੇ ਪੱਤਣ ਦੇ ਵੱਡੇ ਕਾਰਨਾਂ ਵਿੱਚ ਸਭ ਤੋਂ ਅਹਿਮ ਨ ਸ਼ਾ ਤਸ ਕਰੀ ਬਣਿਆ। ਹਾਲ ਦੀ ਘੜੀ ਨਵੀਂ ਸਰਕਾਰ ਵੀ ਬੇਵਸ ਨਜ਼ਰ ਆ ਰਹੀ ਹੈ ।

ਹਾਲਾਂ ਕਿ ਨਵੀਂ ਸਰਕਾਰ ਤੋਂ ਕਾਹਲ ਵਿੱਚ ਕੀਤੀ ਜਾਣੀ ਉਮੀਦ ਬੇਸਿਰ ਹੋਵੇਗੀ ਪਰ ਜੇਹੜੇ ਪਿਛਲੇ ਸੌ ਦਿਨਾਂ ਵਿੱਚ ਨ ਸ਼ਿਆਂ ਨਾਲ ਹੋਈਆਂ ਮੌ ਤਾਂ ਦਾ ਅੰਕੜੇ ਸਾਹਮਣੇ ਆਏ ਹਨ ਉਸਨੇ ਪੰਜਾਬ ਨੂੰ ਧੁਰ ਅੰਦਰੋ ਹਲੂਣ ਕੇ ਰੱਖ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੰਘੇ ਕੱਲ੍ਹ ਉੱਚ ਪੁਲਿਸ ਅਧਿਕਾਰੀਆਂ ਨੂੰ ਸੱਦ ਕੇ ਨ ਸ਼ੇ ਦੇ ਤਸ ਕਰਾਂ  ਨਾਲ ਡਟ ਕੇ ਨਜਿਠਣ ਦੀ ਤਾਗੀਦ ਕੀਤੀ ਹੈ। ਮੁੱਖ ਮੰਤਰੀ ਜਿਸ ਪੰਜਾਬ ਪੁਲਿਸ  ਨੂੰ ਤਕੜੇ ਹੋ ਕੇ ਨ ਸ਼ੇ ਦੇ ਕਾਰੋਬਾਰੀਆਂ ਨਾਲ ਨਜਿਠਣ ਦਾ ਥਾਪੜਾ ਦਿੰਦੇ ਹਨ ਉਸੇ ਪੰਜਾਬ ਪੁਲਿਸ ਦੇ ਨ ਸ਼ਾ ਤਸ ਕਰਾਂ ਨਾਲ ਗੂੜੀ ਸ਼ਾਂਝ ਸਾਹਮਣੇ ਆ ਰਹੀ ਹੈ। ਫਿਲੌਰ ਪੁਲਿਸ ਟ੍ਰੇਨਿੰਗ ਸੈਂਟਰ ਦੇ ਇੱਕ ਅਫ਼ਸਰ ਉੱਤੇ ਮੁਲਾਜ਼ਮਾਂ ਨੂੰ ਨ ਸ਼ੇ ਦੇ ਚਾਟ ‘ਤੇ ਲਾਉਣਾ ਅਤੇ ਉਨ੍ਹਾਂ ਨੂੰ ਨ ਸ਼ੇ ਵੇਚਣ ਦੇ ਦੋ ਸ਼ ਲੱਗੇ ਹਨ। ਪੁਲਿਸ ਦੇ  ਦੋ ਹੋਰ ਉੱਚ ਪੁਲਿਸ ਅਫ਼ਸਰਾਂ ਵਿਰੁੱਧ ਪਰਚਾ ਦਰਜ ਹੋਇਆ ਹੈ। ਉਹ ਜੇ ਲ੍ਹਾਂ ਵਿੱਚੋਂ ਫੜੇ ਨ ਸ਼ੇ ਵੇਚ ਕੇ ਜੇਬਾਂ ਭਰਨ ਦੇ ਇਲ ਜ਼ਾਮ ਵਿੱਚ ਬੁਰੀ ਤਰ੍ਹਾਂ ਘਿਰ ਗਏ ਹਨ।

ਇੱਕ ਨਵੀਂ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਉਸ ਨੇ ਕੌੜਾ ਸੱਚ ਸਾਹਮਣੇ ਰੱਖਿਆ ਹੈ। ਰਿਪੋਰਟ ਮੁਤਾਬਿਕ ਪਿਛਲੇ ਸੌ ਦਿਨਾਂ ਦੌਰਾਨ ਨਸ਼ੇ ਦੀ ਓਵਰਡੋਜ਼ ਨਾਲ ਮੌ ਤ ਹੋਈ ਹੈ। ਮਰਨ ਵਾਲਿਆਂ ਵਿੱਚ 60 ਫੀਸਦੀ ਨੌਜਵਾਨਾਂ ਦੀ ਉਮਰ 60 ਸਾਲ ਤੋਂ ਘੱਟ ਸੀ। ਇੱਸ ਤੋਂ ਵੀ ਵੱਡੀ ਤਰਾਸਦੀ ਇਹ ਕਿ ਮਰ ਨ ਵਾਲਿਆਂ ਵਿੱਚੋਂ 90 ਫੀਸਦੀ ਨੇ ਨ ਸ਼ੇ ਆਪਣੇ ਪਿੰਡ ਵਿੱਚੋਂ ਹੀ ਮੁੱਲ ਲਏ ਸਨ। ਬਠਿੰਡਾ ਦੇ ਤਲਵੰਡੀ ਸਾਬੋ ਵਿਧਾਨ ਸਭਾ ਹਲਕਾ ਦੇ ਪਿੰਡ ਸਿੰਗੋ ਦੇ ਇੱਕ ਬਦਕਿਸਮਤ ਪਰਿਵਾਰ ਦੇ ਚਾਰੋ ਦੇ ਚਾਰੇ ਪੁੱਤ ਨ ਸ਼ੇ ਨੇ ਨਿਗਲ ਲਏ ਹਨ। ਦੁੱਖ ਦੀ ਗੱਲ ਇਹ ਕਿ ਪਰਿਵਾਰ ਵਿੱਚ ਕੋਈ ਪੁਰਸ਼ ਮੈਂਬਰ ਨਹੀਂ ਬਚਿਆ ਹੈ।

ਪਿਛਲੇ ਦਸ ਦਿਨਾਂ ਦੌਰਾਨ ਜਿਹੜੇ 59  ਲੋਕਾਂ ਨੂੰ ਨ ਸ਼ਿਆਂ ਨਾ ਡਕਾਰ ਲਿਆ ਹੈ ਉਨ੍ਹਾਂ ਵਿੱਚ ਸਭ ਤੋਂ ਵੱਧ ਮੁਕਤਸਰ ਦੇ 18 ਦੱਸੇ ਜਾਂਦੇ ਹਨ। ਬਠਿੰਡਾ ਜਿਲ੍ਹੇ ਦੇ 14 ਯੁਵਕਾਂ ਦੀ ਜਾ ਨ ਨ ਸ਼ੇ ਦੀ ਓਵਰਡੋਜ਼ ਨੇ ਲਈ ਹੈ। ਫਿਰੋਜ਼ਪੁਰ ਦੇ ਅੱਠ ਮੁੰਡੇ ਨ ਸ਼ੇ ਦੀ ਓਵਰਡੋਜ਼ ਦੀ ਭੇਂਟ ਚੜੇ ਹਨ। ਲੁਧਿਆਣਾ ਅਤੇ ਮੋਗਾ ਦੀ ਚਾਰ ਚਾਰ ਨੌਜਵਾਨਾਂ ਨੂੰ ਨਸ਼ੇ ਨੇ ਖਾ ਲਿਆ ਹੈ। ਜਲੰਧਰ, ਗੁਰਦਾਸਪੁਰ ਅਤੇ ਬਟਾਲਾ ਵਿੱਚ ਇੱਕ ਇੱਕ ਨੌਜਵਾਨ ਨਸ਼ੇ ਦੇ ਸੇਵਨ ਨਾਲ ਮੌ ਤ ਦੇ ਮੂੰਹ ਜਾ ਪਿਆ। ਅੰਮ੍ਰਿਤਸਰ , ਤਰਨਤਾਰਨ, ਫਾਜਲਿਕਾ ਅਤੇ ਸੰਗਰੂਰ ਵਿੱਚ ਨ ਸ਼ੇ ਨੇ ਦੋ ਦੋ ਘਰੀਂ ਸੱਥਰ ਵਿਛਾਏ ਹਨ। ਜਿਹੜੇ ਨੌਜਵਾਨ ਨ ਸ਼ੇ ਨੇ ਖਾ ਲਏ ਉਨ੍ਹਾਂ ਦੇ ਪਰਿਵਾਰਾਂ ਦੀ ਦਰਦਮਈ ਕਹਾਣੀ ਸੁਣ ਕੇ ਕਲੇਜਾ ਬਾਹਰ ਨੂੰ ਆ ਪੈਂਦਾ ਹੈ। ਬਠਿੰਡਾ ਦੇ ਪਿੰਡ ਸਿੰਗੋ ਜਿਸ ਪਰਿਵਾਰ ਦੇ ਬੱਚੇ ਦੀ ਨ ਸ਼ੇ ਦੀ ਓਵਰਡੋਜ਼ ਨਾਲ ਜਾ ਨ ਗਈ ਹੈ ਉਸਦੇ ਦਾਦਾ ਨੱਥਾ ਸਿੰਘ ਨੇ ਸਾਲ 2000, ਤਾਇਆ ਭੂਰਾ ਸਿੰਘ ਨੂੰ 2008 ਅਤੇ ਪਿਤਾ ਬਲਦੇਵ ਸਿੰਘ ਨੂੰ 2016 ਵਿੱਚ ਨ ਸ਼ੇ ਨੇ ਨਿਗਲ ਲਿਆ ਸੀ। ਜਲੰਧਰ ਜਿਲ੍ਹੇ ਦੇ ਮ੍ਰਿ ਤ ਕ ਨੌਜਵਾਨ ਦੀਪਕ ਦੇ ਵੱਡੇ ਭਰਾ ਦੀ ਜਾ ਨ ਵੀ ਨ ਸ਼ੇ ਕਾਰਨ ਗਈ ਸੀ।

ਇਹ ਅੰਕੜੇ ਇੱਕ ਫਰਵਰੀ ਤੋਂ ਨੌ ਫਰਵਰੀ ਤੱਕ ਹਨ। ਇਸ ਸਮੇਂ ਦੌਰਾਨ ਨ ਸ਼ੇ ਨੇ ਹੋਰ ਵੀ ਕਈ ਨੌਜਵਾਨ ਦੀ ਜਾ ਨ ਲਈ ਹੋਵੇਗੀ ਪਰ ਉਨ੍ਹਾਂ ਦਾ ਰਿਕਾਰਡ ਨਹੀਂ ਰੱਖਿਆ ਗਿਆ ਹੈ। ਕਈ ਵਿਚਾਰੇ ਪਰਿਵਾਰ ਤਾਂ ਪੁਲਿਸ ਦੇ ਖੌਫ ਜਾਂ ਫਿਰ ਸਮਾਜਿਕ ਮੇਹਣੇ ਤਾਹਨਿਆਂ ਦੇ ਡਰੋਂ ਪਰਦਾ ਪਾ ਲੈਂਦੇ ਹਨ। ਇਸ ਤੋਂ ਵੱਧ ਪੰਜਾਬ ਦੀ ਤਰਾਸਦੀ ਹੋਰ ਕੀ ਦੱਸੀਏ ਕਿ ਨ ਸ਼ਿਆਂ ਕਰਕੇ ਪੰਜਾਬ ਦੀ ਵਿਰਾਸਤ ਧੁੰਦਲੀ ਪੈ ਗਈ ਹੈ। ਨ ਸ਼ਿਆਂ ਦਾ ਕਹਿਰ ਵਰਤ ਰਿਹਾ ਹੈ।

ਇੱਕ ਹੋਰ ਜਾਣਕਾਰੀ ਅਨੁਸਾਰ ਪੂਰੇ ਮੁਲਕ ਵਿੱਚ 70 ਹਜ਼ਾਰ ਲੋਕਾਂ ਨੂੰ ਨ ਸ਼ਾ ਖਾ ਰਿਹਾ ਹੈ।  ਇਸ ਵਿੱਚ ਸਭ ਤੋਂ ਵੱਧ ਵੱਡੀ ਗਿਣਤੀ ਪੰਜਾਬ ਦੇ ਨੌਜਵਾਨਾਂ ਦੀ ਦੱਸੀ ਗਈ ਹੈ । ਸਾਲ 2021 ਦੀ ਇੱਕ ਰਿਪੋਰਟ ਮੁਤਾਬਿਕ ਪੰਜਾਬ ਵਿੱਚ ਹਰੇਕ ਵਿਅਕਤੀ ਹਰ ਸਾਲ  ਔਸਤਨ 20 ਬੋਤਲਾਂ ਸ਼ਰਾ ਬ ਪੀ ਰਿਹਾ ਹੈ। ਸੂਬੇ ਵਿੱਚ ਵੀਹ ਲੱਖ ਲੋਕ ਸ਼ਰਾ ਬ, 60 ਲੱਖ ਤੰਬਾ ਕੂ ਅਤੇ ਸੱਤ ਲੱਖ ਚਿੱ ਟੇ ਸਮੇਤ ਹੋਰ ਨ ਸ਼ਿਆਂ ਦਾ ਸੇਵਨ ਕਰਦੇ ਹਨ। ਪੰਜਾਬ ਵਿੱਚ ਸੌ ਪਿੱਛੇ 42 ਬੇਰੁਜਗਾਰ ਹਨ। ਨ ਸ਼ਿ ਆਂ ਦੀ ਲਾਹਨਤ ਲਈ ਪੰਜਾਬ ਸਰਕਾਰ ਜਾਂ ਪੁਲਿਸ ਨੂੰ ਹੀ ਦੋ ਸ਼ੀ ਨਹੀਂ ਠਹਿਰਾਇਆ ਜਾ ਸਕਦਾ। ਸਾਡਾ ਸਮਾਜ ਅਤੇ ਅਸੀਂ ਸਾਰੇ ਜੇ ਬਰਾਬਰ ਨਹੀਂ ਤਾਂ ਕਿਸੇ ਹੱਦ ਤੱਕ ਜਿੰਮੇਵਾਰ ਤਾਂ ਹਾਂ।

ਪੰਜਾਬ ਸਰਕਾਰ ਨੂੰ ਨ ਸ਼ਿ ਆਂ ਨੂੰ ਖਤਮ ਕਰਨ ਤੋਂ ਪਹਿਲਾਂ ਉਨ੍ਹਾਂ ਸਾਰੇ ਕਾਰਨਾਂ ਦਾ ਪਤਾ ਲਾਉਣਾ ਹੋਵੇਗਾ ਜਿਸ ਕਰਕੇ ਸਾਡੀ ਨੌਜਵਾਨ ਪੀੜੀ ਇਸ ਬੁਰੀ ਬਿਮਾ ਰੀ ਦੀ ਜਕੜ ਵਿੱਚ ਆ ਰਹੀ ਹੈ। ਆਮ ਆਦਮੀ ਪਾਰਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨ ਸ਼ਾ ਮਾ ਫੀ ਆ ਨੂੰ ਜੜੋ ਖਤਮ ਕਰਨ ਦਾ ਐਲਾਨ ਕੀਤਾ ਸੀ। ਹੁਣ ਜਦੋਂ ਅੱਖਾਂ ਖੋਲਣ ਵਾਲੀ ਆਹ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿੰਮੇਵਾਰੀ ਹੋਰ ਵੱਧ ਜਾਂਦੀ ਹੈ।  ਨ ਸ਼ਾ ਉਨ੍ਹਾਂ ਜਟਿਲ ਸਮਸਿਆਵਾਂ ਵਿੱਚੋਂ ਇੱਕ ਪ੍ਰਮੁੱਖ ਹੈ ਜਿਹੜੀ ਸਰਕਾਰਾਂ ਡੇਗਣ ਅਤੇ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਆ ਰਹੀ ਹੈ।       

Exit mobile version