ਕੋਲਕਾਤਾ ਘਟਨਾ (Kolkata Incident) ਮਾਮਲੇ ਵਿੱਚ ਮੁੱਖ ਮੁਲਜ਼ਮ ਸੰਜੇ ਰਾਏ (Sanjay Rai) ਨੇ ਆਪਣਾ ਜੁਰਮ ਕਬੂਲ ਲਿਆ ਹੈ। ਸੰਜੇ ਨੇ ਆਪਣਾ ਜੁਰਮ ਕਬੂਲਦਿਆਂ ਕਿਹਾ ਕਿ ਉਸ਼ ਨੇ ਸਿੱਖਆਰਥੀ ਡਾਕਟਰ ਨਾਲ ਜਬਰ ਜ਼ਨਾਹ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਸੀ। ਇੰਨਾ ਹੀ ਨਹੀਂ ਉਸ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਹ ਰੈੱਡ ਲਾਈਟ ਇਲਾਕੇ ਵਿੱਚ ਵੀ ਗਿਆ ਸੀ ਅਤੇ ਰਸਤੇ ਵਿੱਚ ਵੀ ਉਸ ਨੇ ਇਕ ਲੜਕੀ ਨਾਲ ਛੇੜਛਾੜ ਵੀ ਕੀਤੀ ਸੀ। ਇੰਡੀਆ ਟੂਡੇ ਦੀ ਇਕ ਰਿਪੋਰਟ ਦੇ ਮੁਤਾਬਕ ਸੰਜੇ ਨੇ ਇਹ ਸਾਰੀਆਂ ਗੱਲਾਂ ਬੀਤੇ ਦਿਨ ਹੋਏ ਪੋਲੀਗ੍ਰਾਫੀ ਟੈਸਟ ਵਿੱਚ ਕਬੂਲ ਕੀਤੀਆਂ ਸਨ। ਸੰਜੇ ਨੇ ਇਹ ਮੰਨਿਆ ਕਿ ਉਸ ਨੇ ਜਬਰ ਜ਼ਨਾਹ ਤੋਂ ਬਾਅਦ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੱਸ ਦੇਈਏ ਕਿ ਇਹ ਕਬੂਲਨਾਮਾ ਘਟਨਾ ਦੇ 12 ਦਿਨ ਬਾਅਦ ਕੀਤਾ ਗਿਆ ਹੈ। 8 ਅਤੇ 9 ਅਗਸਤ ਦੀ ਰਾਤ ਨੂੰ ਸੰਜੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਵਾਰਦਾਤ ਤੋਂ ਬਾਅਦ 9 ਅਗਲਤ ਦੀ ਸਵੇਰ ਨੂੰ ਸਿੱਖਿਆਰਥੀ ਡਾਕਟਰ ਦੀ ਲਾਸ਼ ਅਰਧ ਨਗਨ ਹਾਲਤ ਵਿੱਚ ਮਿਲੀ ਸੀ।
ਦੱਸ ਦੇਈਏ ਕਿ ਸੀਬੀਆਈ ਅਤੇ ਕੇਂਦਰੀ ਫੋਰੈਂਸਿਕ ਟੀਮ ਦੇ ਮੈਂਬਰਾਂ ਨੇ 25 ਅਗਸਤ ਨੂੰ 3 ਘੰਟੇ ਤੱਕ ਸੰਜੇ ਦਾ ਪੌਲੀਗ੍ਰਾਫ ਟੈਸਟ ਕੀਤਾ, ਜਿਸ ਵਿੱਚ ਉਸ ਨੇ ਕਬੂਲ ਕੀਤਾ ਕਿ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਇਲਾਵਾ ਸੰਜੇ ਨੇ ਇਹ ਵੀ ਦੱਸਿਆ ਕਿ ਉਸ ਨੇ 8 ਅਗਸਤ ਨੂੰ ਇਕ ਦੋਸਤ ਦੇ ਨਾਲ ਸ਼ਰਾਬ ਪੀਤੀ ਸੀ ਜਿਸ ਤੋਂ ਬਾਅਦ ਉਹ ਰੈੱਡ ਸਾਈਟ ਏਰਿਆ ਗਿਆ ਅਤੇ ਉਸ ਨੇ ਉੱਥੇ ਵੀ ਇਕ ਲੜਕੀ ਨਾਲ ਗਲਤ ਹਰਕਤ ਕੀਤੀ ਸੀ। ਸੰਜੇ ਨੇ ਦੱਸਿਆ ਕਿ ਸਵੇਰੇ ਕਰੀਬ 4 ਵਜੇ ਸੰਜੇ ਹਸਪਤਾਲ ਦੇ ਸੈਮੀਨਾਰ ਹਾਲ ‘ਚ ਪਹੁੰਚਿਆ, ਜਿੱਥੇ ਸਿੱਖਆਰਥੀ ਡਾਕਟਰ ਨਾਲ ਜਬਰ ਜ਼ਨਾਹ ਕੀਤਾ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਸੀ। ਇਸ ਵਾਰਦਾਤ ਨੂੰ ਕਰਨ ਤੋਂ ਬਾਅਦ ਉਹ ਆਪਣੇ ਦੋਸਤ ਦੇ ਘਰ ਚਲਾ ਗਿਆ। ਉਸਦਾ ਦੋਸਤ ਕੋਲਕਾਤਾ ਪੁਲਿਸ ਵਿੱਚ ਅਫਸਰ ਸੀ।
ਇਹ ਵੀ ਪੜ੍ਹੋ – ਬਠਿੰਡਾ ਦੇ ਮੁਕਤਸਰ ਰੋਡ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ!