The Khalas Tv Blog India ਸੀਆਰਪੀਐੱਫ ਦੇ ਜਵਾਨ ਨੇ ਭੁੰ ਨੇ ਸਾਥੀ ਜਵਾਨ, 4 ਦੀ ਮੌ ਤ
India

ਸੀਆਰਪੀਐੱਫ ਦੇ ਜਵਾਨ ਨੇ ਭੁੰ ਨੇ ਸਾਥੀ ਜਵਾਨ, 4 ਦੀ ਮੌ ਤ

‘ਦ ਖ਼ਾਲਸ ਟੀਵੀ ਬਿਊਰੋ:- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ‘ਚ ਇੱਕ ਸੀਆਰਪੀਐਫ ਦੇ ਜਵਾਨ ਨੇ ਆਪਣੇ ਚਾਰ ਸਾਥੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ, ਇਸ ਦੌਰਾਨ 4 ਜਵਾਨਾਂ ਦੀ ਮੌਤ ਹੋ ਗਈ ਜਦੋਂ ਕਿ 3 ਗੰਭੀਰ ਜ਼ਖਮੀ ਹੋਏ ਹਨ। ਇਹ ਘਟਨਾ ਸੁਕਮਾ ਜ਼ਿਲੇ ਦੇ ਮਰਾਈਗੁਡਾ ਥਾਣਾ ਖੇਤਰ ਦੇ ਅਧੀਨ ਲੀਗਾਮ ਪੱਲੀ ਸੀਆਰਪੀਐੱਫ 50 ਬਟਾਲੀਅਨ ਕੈਂਪ ‘ਚ ਵਾਪਰੀ ਹੈ। ਜਾਣਕਾਰੀ ਮੁਤਾਬਿਕ ਅਧਿਕਾਰੀ ਫੌਜੀਆਂ ਦੇ ਆਪਸੀ ਝਗੜੇ ਦਾ ਕਾਰਨ ਲੱਭ ਰਹੇ ਹਨ, ਜਿਸ ਕਾਰਨ ਇਹ ਹਾਦਸਾ ਹੋਇਆ ਹੈ।

ਗੋਲੀਆਂ ਚਲਾਉਣ ਵਾਲੇ ਸੀਆਰਪੀਐਫ ਜਵਾਨ ਦੀ ਪਛਾਣ ਰਿਤੇਸ਼ ਰੰਜਨ ਵਜੋਂ ਹੋਈ ਹੈ। ਇਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮ੍ਰਿਤਕ ਜਵਾਨਾਂ ਵਿਚ ਧਨਜੀ, ਰਾਜੀਬ ਮੰਡਲ ਅਤੇ ਰਾਜਮਨੀ ਕੁਮਾਰ ਯਾਦਵ ਸ਼ਾਮਿਲ ਹਨ ਤੇ ਚੌਥੇ ਮ੍ਰਿਤਕ ਜਵਾਨ ਦਾ ਨਾਂ ਅਜੇ ਸਾਹਮਣੇ ਨਹੀਂ ਆਇਆ ਹੈ।

Exit mobile version