The Khalas Tv Blog Punjab ਜ਼ਿਮਨੀ ਚੋਣਾਂ ਦੀ ਬਦਲੀ ਤਰੀਕ! ਹੁਣ ਇਸ ਦਿਨ ਪੈਣਗੀਆਂ ਵੋਟਾਂ
Punjab

ਜ਼ਿਮਨੀ ਚੋਣਾਂ ਦੀ ਬਦਲੀ ਤਰੀਕ! ਹੁਣ ਇਸ ਦਿਨ ਪੈਣਗੀਆਂ ਵੋਟਾਂ

ਬਿਉਰੋ ਰਿਪੋਰਟ – ਪੰਜਾਬ ਵਿਚ 4 ਹਲਕਿਆਂ ਵਿਚ ਹੋਣ ਵਾਲੀਆਂ ਜ਼ਿਮਨੀ ਚੋਣਾਂ (By poll Election Punjab) ਹੁਣ 13 ਨਵੰਬਰ ਦੀ ਥਾਂ ‘ਤੇ 20 ਨਵੰਬਰ ਨੂੰ ਹੋਣਗੀਆਂ। ਇਸ ਸਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਬਕਾਇਦਾ ਤੌਰ ‘ਤੇ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ  ਉੱਤਰ ਪ੍ਰਦੇਸ਼, ਅਤੇ ਕੇਰਲ ਵਿੱਚ ਵੀ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੀ ਤਰੀਕ ਵਿਚ ਬਦਲਾਅ ਕੀਤਾ ਹੈ। ਉੱਥੇ ਵੀ ਹੁਣ 13 ਨਵੰਬਰ ਦੀ ਥਾਂ ‘ਤੇ 20 ਨਵੰਬਰ ਨੂੰ ਚੋਣ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਚੱਬੇਵਾਲ, ਡੇਰਾ ਬਾਬਾ ਨਾਨਕ, ਗਿੱਦੜਬਾਹਾ ਤੇ ਬਰਨਾਲਾ ਵਿਚ ਜ਼ਿਮਨੀ ਚੋਣਾਂ ਹੋਣੀਆਂ ਹਨ।

ਦੱਸ ਦੇਈਏ ਕਿ ਤਿੰਨਾਂ ਸੂਬਿਆਂ ਦੀਆਂ ਕੁੱਲ 15 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਹੋਣੀਆਂ ਹਨ। ਚੋਣ ਕਮਿਸ਼ਨ ਨੇ ਕਿਹਾ ਕਿ ਨਤੀਜਾ ਪਹਿਲਾਂ ਹੀ ਤੈਅ ਕੀਤੀ ਤਰੀਕ 23 ਨਵੰਬਰ ਨੂੰ ਹੀ ਆਉਣਗੇ।

ਇਹ ਵੀ ਪੜ੍ਹੋ –  ਕੈਨੇਡਾ ਦੇ ਬਰੈਂਪਟਨ ‘ਚ ਮੰਦਰ ‘ਚ ਆਏ ਲੋਕਾਂ ‘ਤੇ ਹਮਲਾ, ਡੰਡਿਆਂ ਨਾਲ ਕੀਤੀ ਕੁੱਟਮਾਰ

 

Exit mobile version