The Khalas Tv Blog Punjab ਪਟਿਆਲਾ ‘ਚ ਦੂਰ-ਦੂਰ ਤੱਕ ਪਾਣੀ ਹੀ ਪਾਣੀ…
Punjab

ਪਟਿਆਲਾ ‘ਚ ਦੂਰ-ਦੂਰ ਤੱਕ ਪਾਣੀ ਹੀ ਪਾਣੀ…

In Patiala, water is only water far and wide...

ਪਟਿਆਲਾ : ਪੰਜਾਬ ਅਤੇ ਹਰਿਆਣਾ ਵਿਚ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਅੱਜ ਲੋਕਾਂ ਨੂੰ ਕੁਝ ਰਾਹਤ ਮਿਲੀ ਪਰ ਕਈ ਹਿੱਸਿਆਂ ਵਿਚ ਤਬਾਹੀ ਦੇ ਨਿਸ਼ਾਨ ਹਾਲੇ ਵੀ ਬਰਕਰਾਰ ਹਨ। ਕਰੋੜਾਂ ਦੀ ਜਾਇਦਾਦ ਦਾ ਨੁਕਸਾਨ ਹੋਇਆ। ਅੱਜ ਸਵੇਰੇ ਜ਼ਿਆਦਾਤਰ ਥਾਵਾਂ ‘ਤੇ ਮੌਸਮ ਸਾਫ ਰਿਹਾ, ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ।

ਲਗਾਤਾਰ ਮੀਂਹ ਕਾਰਨ ਕਈ ਜ਼ਿਲ੍ਹਿਆਂ ਵਿੱਚ ਪਾਣੀ ਘਰਾਂ ਵਿੱਚ ਵੜ ਗਿਆ ਅਤੇ ਫ਼ਸਲਾਂ ਅਤੇ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ। ਪੰਜਾਬ ’ਚ ਸਭ ਤੋਂ ਪ੍ਰਭਾਵਿਤ ਰੂਪਨਗਰ ਜ਼ਿਲ੍ਹਾ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰੂਪਨਗਰ, ਪਟਿਆਲਾ, ਮੁਹਾਲੀ, ਅੰਬਾਲਾ ਅਤੇ ਪੰਚਕੂਲਾ ਸਮੇਤ ਦੋਵਾਂ ਸੂਬਿਆਂ ਦੇ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ ਅਤੇ ਦੋਵਾਂ ਰਾਜਾਂ ਦੇ ਮੁੱਖ ਮੰਤਰੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।

ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜਾ ਅਤੇ ਮੈਣਪੁਰ ਵਿੱਚ ਮੀਂਹ ਨਾਲ ਇਕੱਠੇ ਹੋਏ ਪਾਣੀ ਨੇ ਲੋਕਾਂ ਨੂੰ ਮੁਸ਼ਕਿਲਾਂ ਵਿੱਚ ਪਾਇਆ ਹੋਇਆ ਹੈ। ਲਗਾਤਾਰ ਪਏ ਮੀਂਹ ਦੇ ਕਰਕੇ ਇਨ੍ਹਾਂ ਪਿੰਡਾਂ ਵਿੱਚ ਦੂਰ ਦੂਰ ਤੱਕ ਸਿਰਫ਼ ਪਾਣੀ ਹੀ ਪਾਣੀ ਦਿਸ ਰਿਹਾ ਹੈ, ਸਾਰੇ ਲੈਂਡਮਾਰਕ ਮਿਟ ਗਏ ਹਨ, ਭਾਵ ਪਾਣੀ ਕਰਕੇ ਲੋਕਾਂ ਦੀਆਂ ਪੈਲੀਆਂ ਸਭ ਡੁੱਬ ਗਈਆਂ ਹਨ। ਲੋਕਾਂ ਦੇ ਗੋਡਿਆਂ ਤੱਕ ਪਾਣੀ ਜਮ੍ਹਾਂ ਹੋ ਗਿਆ ਹੈ। ਲੋਕ ਬੜੀ ਮੁਸ਼ਕਿਲ ਦੇ ਨਾਲ ਆਪਣੇ ਵਾਹਨਾਂ ਨੂੰ ਧੱਕਾ ਦੇ ਕੇ ਲਿਜਾ ਰਹੇ ਹਨ। ਪਾਣੀ ਦਾ ਤੇਜ਼ ਵਹਾਅ ਅਤੇ ਸ਼ੋਰ ਲੋਕਾਂ ਨੂੰ ਡਰਾ ਰਿਹਾ ਹੈ। ਲੋਕ ਬਾਹਰ ਨਿਕਲਣ ਤੋਂ ਡਰ ਰਹੇ ਹਨ ਪਰ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਚਲਾ ਗਿਆ ਹੈ। ਲੋਕਾਂ ਦੇ ਘਰਾਂ ਦਾ ਸਮਾਨ ਖਰਾਬ ਹੋ ਗਿਆ ਹੈ।

ਨਵਾਂਸ਼ਹਿਰ ਵਿੱਚ ਵੀ ਸਥਿਤੀ ਡਰਾਉਣ ਵਾਲੀ ਹੈ। ਨਵਾਂਸ਼ਹਿਰ ਵਿੱਚ ਵੀ ਪਾਣੀ ਇਕੱਠਾ ਹੋ ਗਿਆ ਹੈ, ਜਿਸ ਕਰਕੇ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਗਿਆ ਹੈ। ਸੜਕਾਂ ਵਿੱਚ ਰੁੱਖ ਡਿੱਗਣ ਕਰਕੇ ਵੱਡੇ ਵੱਡੇ ਟੋਏ ਪੈ ਗਏ ਹਨ। ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।

Exit mobile version