The Khalas Tv Blog Punjab ਮੌੜ ਮੰਡੀ ਡਾਂਸਰ ਮਾਮਲੇ ‘ਚ ਅਦਾਲਤ ਨੇ ਦੋਸ਼ੀ ਨੂੰ ਸੁਣਾਈ 8 ਸਾਲ ਦੀ ਸਜ਼ਾ
Punjab

ਮੌੜ ਮੰਡੀ ਡਾਂਸਰ ਮਾਮਲੇ ‘ਚ ਅਦਾਲਤ ਨੇ ਦੋਸ਼ੀ ਨੂੰ ਸੁਣਾਈ 8 ਸਾਲ ਦੀ ਸਜ਼ਾ

In Maud Mandi dancer case the court sentenced the accused to 8 years imprisonment

ਮੌੜ ਮੰਡੀ ਡਾਂਸਰ ਮਾਮਲੇ 'ਚ ਅਦਾਲਤ ਨੇ ਦੋਸ਼ੀ ਨੂੰ ਸੁਣਾਈ 8 ਸਾਲ ਦੀ ਸਜ਼ਾ

ਬਠਿੰਡਾ : ਸਾਲ 2016 ‘ਚ ਮੌੜ ਮੰਡੀ ਦੇ ਇੱਕ ਪਾਲੇਸ ਵਿੱਚ ਵਿਆਹ ਸਮਾਗਮ ਦੌਰਾਨ ਗੋਲੀ ਲੱਗਣ ਨਾਲ ਮਾਰੀ ਗਈ ਆਰਕੈਟਸ ਗਰੁੱਪ ਦੀ ਡਾਂਸਰ ਕੁਲਵਿੰਦਰ ਕੌਰ ਗੋਲੀਕਾਂਡ ਮਾਮਲੇ ਵਿੱਚ ਅਦਾਲਤ ਨੇ ਦੋਸ਼ੀ ਨੂੰ 8 ਸਾਲ ਦੀ ਸਜ਼ਾ ਸੁਣਾਈ ਹੈ। ਇਸਦੇ ਨਾਲ ਹੀ ਅਦਾਲਤ ਵੱਲੋਂ ਮੁਲਜ਼ਮ ਨੂੰ ਪੰਜ ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਕੀਤਾ ਗਿਆ ਹੈ। ਅਡੀਸ਼ਨਲ ਸੇਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਵੀਰਵਾਰ ਨੂੰ ਇਹ ਫੈਸਲਾ ਸੁਣਾਇਆ।

ਜ਼ਿਕਰਯੋਗ ਹੈ ਕਿ 3 ਦਸੰਬਰ 2016 ਨੂੰ ਮੌੜ ਮੰਡੀ ਸਥਿਤ ਬੈਂਕੁਏਟ ਹਾਲ ‘ਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਸਟੇਜ ‘ਤੇ ਡਾਂਸ ਚੱਲ ਰਿਹਾ ਸੀ। ਜਿਸ ਵਿੱਚ ਡਾਂਸ ਗਰੁੱਪ ਦੀਆਂ ਲੜਕੀਆਂ ਨੱਚ ਰਹੀਆਂ ਸਨ, ਜਦੋਂ ਕਿ ਸਾਰੇ ਬਾਰਾਤੀਆਂ ਅਤੇ ਹੋਰ ਮਹਿਮਾਨ ਸਟੇਜ ਦੇ ਹੇਠਾਂ ਨੱਚ ਰਹੇ ਸਨ।

ਉਦੋਂ ਅਚਾਨਕ ਭੀੜ ਵਿੱਚੋਂ ਇੱਕ ਨੌਜਵਾਨ ਨੇ ਹਵਾ ਵਿੱਚ ਰਾਈਫਲ ਲਹਿਰਾਈ ਤਾਂ ਗੋਲੀ ਸਟੇਜ ’ਤੇ ਡਾਂਸ ਕਰ ਰਹੀ ਡਾਂਸਰ ਕੁਲਵਿੰਦਰ ਕੌਰ ਉਰਫ਼ ਜਾਨੂ ਦੇ ਸਿਰ ਵਿੱਚ ਵੱਜੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਕਤ ਕਤਲੇਆਮ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਹਾਦਸੇ ਤੋਂ ਬਾਅਦ ਪੁਲਿਸ ਨੇ ਮ੍ਰਿਤਕਾ ਦੇ ਪਤੀ ਰਜਿੰਦਰ ਸਿੰਘ ਦੇ ਬਿਆਨਾਂ ‘ਤੇ ਗੋਲੀ ਚਲਾਉਣ ਵਾਲੇ ਦੋਸ਼ੀ ਲੱਕੀ ਗੋਇਲ ਉਰਫ ਬਿੱਲਾ ਸਮੇਤ 4 ਲੋਕਾਂ ਖਿਲਾਫ 302 ਦਾ ਮਾਮਲਾ ਦਰਜ ਕੀਤਾ ਸੀ। ਜਿਸ ਕੇਸ ‘ਤੇ ਅਦਾਲਤ ਨੇ ਬੀਤੇ ਦਿਨ ਫੈਸਲਾ ਸੁਣਾਦਿਆਂ ਦੋਸ਼ੀ ਨੂੰ 8 ਸਾਲ ਦੀ ਸਜ਼ਾ ਅਤੇ ਪੰਜ ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਕੀਤਾ ਹੈ।

Exit mobile version