The Khalas Tv Blog Punjab ਜਲੰਧਰ ‘ਚ ਲੋਕਾਂ ਨੇ ਚੋਰ ਦੇ ਗਲ ‘ਚ ਪਾਇਆ ਹਾ , ਜਾਣੋ ਚੋਰ ਨੂੰ ਸਨਮਾਨਿਤ ਕਰਨ ਦੀ ਵਜ੍ਹਾ…
Punjab

ਜਲੰਧਰ ‘ਚ ਲੋਕਾਂ ਨੇ ਚੋਰ ਦੇ ਗਲ ‘ਚ ਪਾਇਆ ਹਾ , ਜਾਣੋ ਚੋਰ ਨੂੰ ਸਨਮਾਨਿਤ ਕਰਨ ਦੀ ਵਜ੍ਹਾ…

In Jalandhar people put a necklace around the neck of a thief

ਜਲੰਧਰ ਵਿੱਚ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲੋਕਾਂ ਨੇ ਚੋਰ ਨੂੰ ਫੜ ਕੇ ਉਸ ਦਾ ਹਾਰਾਂ ਨਾਲ ਸਨਮਾਨ ਕੀਤਾ ਹੈ। ਲੋਕਾਂ ਨੇ ਕਿਹਾ ਕਿ ਪੁਲਿਸ ਚੋਰਾਂ ਨੂੰ ਕੁੱਟਣ ਤੋਂ ਰੋਕਦੀ ਹੈ। ਇਸ ਲਈ ਚੋਰ ਨੂੰ ਫੜ ਕੇ ਉਸ ਦਾ ਸਨਮਾਨ ਕੀਤਾ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਖ਼ੂਬ ਵਾਇਰਲ ਹੋ ਰਹੀ ਹੈ।

ਭਾਰਗਵ ਕੈਂਪ ‘ਚ 15 ਦਿਨ ਪਹਿਲਾਂ ਬਾਈਕ ਚੋਰੀ ਹੋਣ ਦੇ ਮਾਮਲੇ ‘ਚ ਲੋਕਾਂ ਨੇ ਪੁਲਿਸ ਤੋਂ ਪਹਿਲਾਂ ਚੋਰ ਨੂੰ ਫੜ ਲਿਆ। ਐਤਵਾਰ ਰਾਤ ਨੂੰ ਫੜੇ ਗਏ ਚੋਰ ਨੂੰ ਲੋਕਾਂ ਨੇ ਮਾਰਿਆ ਨਹੀਂ ਸਗੋਂ ਹਾਰ ਪਾ ਕੇ ਸਨਮਾਨਿਤ ਕੀਤਾ। ਇਸ ਬਾਰੇ ਇਲਾਕਾ ਵਾਸੀਆਂ ਨੇ ਕਿਹਾ ਕਿ ਪੁਲਿਸ ਕਹਿੰਦੀ ਹੈ ਕਿ ਚੋਰਾਂ ਨੂੰ ਮਾਰਨਾ-ਕੁੱਟਣਾ ਨਹੀਂ। ਇਸੇ ਲਈ ਉਸ ਨੂੰ ਹਾਰ ਪਹਿਨਾਏ ਗਏ ਹਨ। ਫੜੇ ਗਏ ਚੋਰ ਦੀ ਪਛਾਣ ਭਾਰਗਵ ਕੈਂਪ ਦੇ ਤਿਲਕ ਨਗਰ ਵਾਸੀ ਰੋਹਿਤ ਵਜੋਂ ਹੋਈ ਹੈ। ਉਸ ਨੂੰ ਪੁਲਿਸ ਨੇ ਦੇਰ ਰਾਤ ਹਿਰਾਸਤ ਵਿੱਚ ਲੈ ਲਿਆ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕਰੇਗੀ।

ਭਾਰਗਵ ਕੈਂਪ ਦੇ ਵਸਨੀਕ ਪੀੜਤ ਸਾਜਨ ਨੇ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਉਸ ਦੇ ਇੱਕ ਦੋਸਤ ਦਾ ਮੋਟਰ ਸਾਈਕਲ ਚੋਰੀ ਹੋ ਗਿਆ ਸੀ। ਇਸ ਸਬੰਧੀ ਮਾਮਲੇ ਦੀ ਸ਼ਿਕਾਇਤ ਥਾਣਾ ਭਾਰਗਵ ਕੈਂਪ ਦੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਵੀ ਦਰਜ ਨਹੀਂ ਕੀਤਾ। ਸਾਜਨ ਨੇ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਪੁਲਿਸ ਨੂੰ ਦੋਸ਼ੀ ਦੇ ਸੀਸੀਟੀਵੀ, ਉਸ ਦੀ ਪਹਿਚਾਣ ਤੇ ਘਰ ਦਾ ਪਤਾ ਦੱਸਿਆ ਪਰ ਫਿਰ ਵੀ ਪੁਲਿਸ ਮਾਮਲੇ ਨੂੰ ਟਾਲਦੀ ਰਹੀ। ਸਾਜਨ ਨੇ ਦੱਸਿਆ ਕਿ ਉਹ ਕਈ ਵਾਰ ਖ਼ੁਦ ਮੁਲਜ਼ਮ ਦੇ ਘਰ ਗਿਆ, ਪਰ ਘਰ ਨਹੀਂ ਮਿਲਿਆ। ਐਤਵਾਰ ਰਾਤ ਉਕਤ ਚੋਰ ਸਾਜਨ ਤੇ ਉਸ ਦੇ ਦੋਸਤ ਨੂੰ ਭਾਰਗਵ ਕੈਂਪ ਨੇੜੇ ਮਿਲ ਗਿਆ। ਇਸ ਦੌਰਾਨ ਚੋਰ ਨੂੰ ਹਾਰ ਪਾਏ ਗਏ।

ਮੌਕੇ ਤੋਂ ਫੜੇ ਗਏ ਮੁਲਜ਼ਮ ਰੋਹਿਤ ਨੇ ਮੰਨਿਆ ਕਿ ਉਹ ਹੁਣ ਤੱਕ ਦੋ ਬਾਈਕ ਚੋਰੀ ਕਰ ਚੁੱਕਾ ਹੈ। ਇੱਕ ਬਾਈਕ ਭਾਰਗਵ ਕੈਂਪ ਤੇ ਦੂਜੀ ਬਸਤੀ ਇਲਾਕੇ ਦੀ ਸੀ। ਉਸ ਨੇ ਘਾਸ ਮੰਡੀ ਦੇ ਇੱਕ ਸਕਰੈਪ ਡੀਲਰ ਨੂੰ 3500 ਵਿੱਚ ਬਾਈਕ ਵੇਚ ਦਿੱਤੀ ਸੀ। ਉੱਥੇ ਹੀ ਦੂਸਰੀ ਬਾਈਕ ‘ਤੇ ਆ ਕੇ ਦੋਸ਼ੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮ ਨੇ ਮੰਨਿਆ ਕਿ ਉਸ ਨਾਲ ਦੀਪ ਨਾਂ ਦਾ ਨੌਜਵਾਨ ਵੀ ਸੀ। ਮੁਲਜ਼ਮ ਨੇ ਮੰਨਿਆ ਕਿ ਉਹ ਨਸ਼ੇ ਦਾ ਆਦੀ ਹੈ, ਜਿਸ ਕਾਰਨ ਉਹ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਪਹਿਲਾਂ ਉਹ ਕਿਸੇ ਦਾ ਕੰਮ ਕਰਦਾ ਸੀ ਪਰ ਫਿਰ ਨਸ਼ੇ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਭਾਰਗਵ ਕੈਂਪ ਦੀ ਪੁਲਿਸ ਪਾਰਟੀ ਜਾਂਚ ਲਈ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲੋਕਾਂ ਤੋਂ ਚੋਰ ਨੂੰ ਆਪਣੇ ਕਬਜ਼ੇ ‘ਚ ਲੈ ਕੇ ਥਾਣੇ ਲਿਆਂਦਾ। ਮੌਕੇ ‘ਤੇ ਪਹੁੰਚੇ ਏਐਸਆਈ ਗੋਪਾਲ ਸ਼ਰਮਾ ਨੇ ਦੱਸਿਆ ਕਿ ਲੋਕਾਂ ਦੇ ਇਲਜ਼ਾਮਾਂ ਦੇ ਆਧਾਰ ‘ਤੇ ਉਕਤ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲਦੀ ਹੀ ਚੋਰੀ ਦਾ ਸਾਮਾਨ ਬਰਾਮਦ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Exit mobile version