The Khalas Tv Blog India ਭਾਰਤ ‘ਚ ਵੀ ਕੋਵੀਸ਼ੀਲਡ ਵੈਕਸੀਨ ਨਾਲ 3 ਮੌਤਾਂ ਹੋਈਆਂ ਸਨ! ਪੀੜਤ ਪਰਿਵਾਰਾਂ ਨੇ ਚੁੱਕਿਆ ਵੱਡਾ ਕਦਮ!
India

ਭਾਰਤ ‘ਚ ਵੀ ਕੋਵੀਸ਼ੀਲਡ ਵੈਕਸੀਨ ਨਾਲ 3 ਮੌਤਾਂ ਹੋਈਆਂ ਸਨ! ਪੀੜਤ ਪਰਿਵਾਰਾਂ ਨੇ ਚੁੱਕਿਆ ਵੱਡਾ ਕਦਮ!

ਬਿਉਰੋ ਰਿਪੋਰਟ – ਭਾਰਤ ਵਿੱਚ ਕੋਵੀਸ਼ੀਲਡ ਵੈਕਸੀਨ (covishield ) ਦੇ ਨਾਲ 2021 ਵਿੱਚ ਹੋਈਆਂ ਮੌਤਾਂ ਦੇ 3 ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ ਉਸ ਵੇਲੇ ਜਾਂਚ ਹੋਈ ਸੀ ਪਰ ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟ੍ਰੀਟਿਊਟ ਆਫ ਇੰਡੀਆ (serum-institute) ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਪਰ ਹੁਣ ਪਰਿਵਾਰਾਂ ਨੇ ਮੁੜ ਤੋਂ ਅਜ਼ਾਦ ਮੈਡੀਕਲ ਬੋਰਡ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਭਾਰਤ ਵਿੱਚ ਕੋਵੀਸ਼ੀਲਡ ਦੇ 175 ਕਰੋੜ ਡੋਜ਼ ਲੱਗੇ ਸਨ। ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਕੋਰੋਨਾ ਵੈਕਸੀਨ ਕੋਵਿਸ਼ੀਲਡ ਦੀ ਜਾਂਚ ਦੇ ਲਈ ਇੱਕ ਪਟੀਸ਼ਨ ਦਾਖਲ ਕੀਤੀ ਗਈ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਕੋਵੀਸ਼ੀਲਡ ਦੇ ਸਾਇਡ ਅਫੈਕਟ ਦੀ ਜਾਂਚ ਦੇ ਲਈ ਮਾਹਿਰਾਂ ਦਾ ਪੈਨਲ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਜਾਣ। ਪਟੀਸ਼ਨਕਰਤਾ ਐਡਵੋਕੇਟ ਵਿਸ਼ਾਲ ਤਿਵਾਰੀ ਨੇ ਵੈਕਸੀਨ ਨਾਲ ਹੋਏ ਨੁਕਸਾਨ ਦੇ ਲਈ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਸੀ।

ਪਹਿਲਾ ਮਾਮਲਾ

ਕੋਵੀਸ਼ੀਲਡ ਦੇ ਨਾਲ ਧੀ ਕਰੁਣਿਆ ਦੀ ਜੁਲਾਈ 2021 ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਪਿਤਾ ਵੇਣੂਗੋਪਾਲ ਗੋਵਿੰਦਨ ਨੇ ਸੀਰਮ ਇੰਸਟ੍ਰੀਟਿਊਟ ਆਫ ਇੰਡੀਆ ਦੇ ਖਿਲਾਫ ਮੁਕੱਦਮਾ ਕਰਨ ਦਾ ਫੈਸਲਾ ਲਿਆ ਹੈ। ਪਿਤਾ ਦਾ ਕਹਿਣਾ ਹੈ ਕਿ ਸੀਰਮ ਨੇ ਬ੍ਰਿਟੇਨ ਦੀ ਕੰਪਨੀ ਐਸਟ੍ਰਾਜੇਨੇਕਾ ਵੱਲੋਂ ਬਣਾਏ ਗਏ ਫਾਰਮੂਲੇ ‘ਤੇ ਕੋਵੀਸ਼ੀਲਡ ਬਣਾਈ ਸੀ ਅਤੇ ਐਸਟ੍ਰਾਜੋਨੇਕਾ ਨੇ ਬ੍ਰਿਟਿਸ਼ ਹਾਈਕੋਰਟ ਵਿੱਚ ਇਹ ਮੰਨਿਆ ਹੈ ਕਿ ਉਨ੍ਹਾਂ ਦੀ ਕੋਵਿਡ -19 ਵੈਕਸੀਨ ਨਾਲ ਖ਼ਤਰਨਾਕ ਸਾਇਡ ਅਫੈਕਟ ਹੋ ਸਕਦੇ ਹਨ।

ਜਦੋਂ ਕਰੁਣਿਆ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਸਰਕਾਰ ਨੇ ਕੌਮੀ ਪੱਧਰ ‘ਤੇ ਕਮੇਟੀ ਬਣਾਈ ਸੀ ਪਰ ਕਮੇਟੀ ਇਸ ਨਤੀਜੇ ‘ਤੇ ਪਹੁੰਚੀ ਸੀ ਕਿ ਵੈਕਸੀਨ ਦੀ ਵਜ੍ਹਾ ਕਰਕੇ ਕਰੁਣਿਆ ਦੀ ਮੌਤ ਨਹੀਂ ਹੋਈ ਸੀ। ਪਰ ਹੁਣ ਪਰਿਵਾਰ ਨੇ ਨਵਾਂ ਮੈਡੀਕਲ ਬੋਰਡ ਬਣਾ ਕੇ ਮੁੜ ਤੋਂ ਜਾਂਚ ਦੇ ਲਈ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ।

ਦੂਜਾ ਮਾਮਲਾ

18 ਸਾਲ ਦੀ ਰਿਤਿਕਾ ਦੇ ਪਰਿਵਾਰ ਨੇ ਕਿਹਾ ਹੈ ਕਿ RTI ਵਿੱਚ ਉਨ੍ਹਾਂ ਦੀ ਧੀ ਦੀ ਮੌਤ TTS ਦੀ ਵਜ੍ਹਾ ਕਰਕੇ ਦੱਸੀ ਗਈ ਸੀ। ਐਸਟ੍ਰਾਜੇਨੇਕਾ ਨੇ ਕਿਹਾ ਹੈ ਕਿ ਕੁਝ ਮਾਮਲਿਆਂ ਵਿੱਚ ਥ੍ਰੋਮਬੋਸਿਸ ਥ੍ਰੋਮਬੋਸਾਇਟੋਪੇਨਿਆ ਸਿੰਗਡਰੋਮ ਯਾਨੀ TTS ਹੋ ਸਕਦਾ ਹੈ। ਇਸ ਬਿਮਾਰੀ ਵਿੱਚ ਖੂਨ ਸ਼ਰੀਰ ਵਿੱਚ ਜੰਮ ਜਾਂਦਾ ਹੈ ਅਤੇ ਪਲੇਟਲੈਸ ਦੀ ਗਿਣਤੀ ਘੱਟ ਹੋ ਜਾਂਦੀ ਹੈ। ਰਿਤਿਕਾ ਨਾਲ ਵੀ ਅਜਿਹਾ ਹੀ ਹੋਇਆ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।

 

ਤੀਜਾ ਮਾਮਲਾ

ਭਾਰਤ ਵਿੱਚ ਰਹਿਣ ਵਾਲੇ ਇੱਕ ਹੋਰ ਪਰਿਵਾਰ ਦੀ ਵੀ ਕਹਾਣੀ ਸਾਹਮਣੇ ਆਈ ਹੈ। 18 ਸਾਲ ਦੀ ਸ਼੍ਰੀ ਓਮਤ੍ਰੀ ਦੀ ਵੀ ਮਈ 2021 ਵਿੱਚ ਮੌਤ ਹੋਈ ਸੀ। ਪਰਿਵਾਰ ਦੇ ਮੁਤਾਬਿਕ ਰਿਤਿਕਾ ਨੇ ਮਈ ਵਿੱਚ ਕੋਵੀਸ਼ੀਲਡ ਦੀ ਪਹਿਲੀ ਡੋਜ਼ ਲਈ ਸੀ। ਇਸ ਦੇ 7 ਦਿਨ ਬਾਅਦ ਰਿਤਿਕਾ ਨੂੰ ਤੇਜ਼ ਬੁਖਾਰ ਅਤੇ ਉਲਟੀਆਂ ਦੀ ਸ਼ਿਕਾਇਤ ਹੋਈ। MRI ਵਿੱਚ ਸਾਹਮਣੇ ਆਇਆ ਕਿ ਰਿਤਿਕਾ ਦੇ ਦਿਮਾਗ ਵਿੱਚ ਬਲੱਡ ਕਲੋਟਿੰਗ ਹੋਈ ਅਤੇ ਬ੍ਰੇਨ ਹੈਮਰੇਜ ਹੋ ਗਿਆ ਸੀ, 2 ਹਫਤੇ ਵਿੱਚ ਧੀ ਦੀ ਮੌਤ ਹੋ ਗਈ।

ਪਰਿਵਾਰ ਨੇ ਧੀ ਦੀ ਮੌਤ ਦਾ ਸਹੀ ਕਾਰਨ ਜਾਨਣ ਦੇ ਲਈ ਦਸੰਬਰ 2021 ਵਿੱਚ RTI ਦੇ ਜ਼ਰੀਏ ਪਤਾ ਲਗਾਇਆ ਕਿ ਧੀ ਨੂੰ ਥ੍ਰੋਮਬੋਸਿਸ ਥ੍ਰੋਮਬੋਸਾਈਟੋਪੇਨਿਆ ਸਿੰਡਰੋਮ ਹੋਇਆ ਸੀ। ਜੋ ਵੈਕਸੀਨ ਦੀ ਵਜ੍ਹਾ ਕਰਕੇ ਹੋਇਆ ਸੀ ।

ਇਹ ਵੀ ਪੜ੍ਹੋ – ਚੋਣ ਜ਼ਾਬਤੇ ਦੀ ਉਲੰਘਣਾ ਲਈ ਅਕਾਲੀ ਦਲ ਅਤੇ ‘ਆਪ’ ਨੂੰ ਚੇਤਾਵਨੀ ਜਾਰੀ

 

Exit mobile version