The Khalas Tv Blog Khetibadi Horse Cup 2023 ‘ਚ ਪੰਜਾਬ ਦਾ ਘੋੜਾ ‘ਦੁੱਲੇ’ ਅੱਵਲ, ਮਾਲਕ ਨੇ ਜਿੱਤੇ 71,000 ਰੁਪਏ
Khetibadi Punjab

Horse Cup 2023 ‘ਚ ਪੰਜਾਬ ਦਾ ਘੋੜਾ ‘ਦੁੱਲੇ’ ਅੱਵਲ, ਮਾਲਕ ਨੇ ਜਿੱਤੇ 71,000 ਰੁਪਏ

ਹੋਰਸ ਕੱਪ-2023 'ਚ ਪੰਜਾਬ ਦਾ ਘੋੜਾ 'ਦੁੱਲੇ' ਅੱਵਲ, ਮਾਲਕ ਨੇ ਜਿੱਤੇ 71,000 ਰੁਪਏ

ਲੁਧਿਆਣਾ ਦੇ ਹਲਕਾ ਸਾਹਨੇਵਾਲ ਨਗਰ ਜੰਡਿਆਲੀ ਵਿੱਚ ਤਿੰਨ ਰੋਜ਼ਾ ਹਾਰਸ ਸ਼ੇਅ( Ludhiana Empire Horse Cup 2023) ਵਿੱਚ ਪੰਜਾਬ ਦਾ ਘੋੜਾ ‘ਦੁੱਲੇ’ ਅਤੇ ਰਾਜਸਥਾਨ ਦੀ ਘੋੜੀ “ਮੀਰਾ” ਪਹਿਲੇ ਨੰਬਰ ਉੱਤੇ ਰਹੀ। ਪਹਿਲਾ ਇਨਾਮ 71,000 ਰੁਪਏ ਅਤੇ ਟਰਾਫੀ ਅਤੇ ਦੂਜਾ ਇਨਾਮ 51,000 ਰੁਪਏ ਦਿੱਤਾ ਗਿਆ। ਇਸ ਤੋਂ ਇਲਾਵਾ ਬਾਕੀ 10 ਘੋੜਿਆਂ ਨੂੰ 21,000 ਰੁਪਏ ਤੋਂ ਲੈ ਕੇ 5,000 ਰੁਪਏ ਤੱਕ ਦੇ ਇਨਾਮ ਦਿੱਤੇ ਗਏ। ਕੈਬਿਨੇਟ ਮੰਤਰੀਆਂ ਨੇ ਦੂਜੇ ਐਂਪਾਇਰ ਹਾਰਸ ਕੱਪ-2023 ਦੇ ਇਨਾਮ ਵੰਡ ਸਮਾਰੋਹ ਦੌਰਾਨ ਇਨਾਮ ਵੰਡੇ।

ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ(Punjab Ministers Laljit Singh Bhullar) ਨੇ ਕਿਹਾ ਕਿ ਸਰਕਾਰ ਘੋੜਾ ਪਾਲਣ ਨੂੰ ਆਮ ਕਿਸਾਨਾਂ ਦੇ ਦਾਇਰੇ ਵਿੱਚ ਲਿਆਉਣ ਬਾਰੇ ਵਿਚਾਰ ਕਰੇਗੀ। ਪੰਜਾਬ ਦੀ ਨਸਲ ‘ਨੁੱਕਰੇ ਘੋੜੇ’ ਨੂੰ ਹੋਰਨਾਂ ਰਾਜਾਂ ਵਿੱਚ ਵੀ ਪ੍ਰਫੁੱਲਤ ਕਰਨ ਲਈ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਨਾਲ ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਦਿਲਜੀਤ ਸਿੰਘ ਗਰੇਵਾਲ, ਅਸ਼ੋਕ ਪਰਾਸ਼ਰ ਪੱਪੀ ਵੀ ਹਾਜ਼ਰ ਸਨ। ਉਨ੍ਹਾਂ ਨੇ ਪੰਜਾਬੀ ਨੌਜਵਾਨਾਂ ਨੂੰ ਬੇਨਤੀ ਕਰਦਾ ਹੈ ਕਿ ਆਪਾਂ ਵੀ ਘਰ ਘੋੜੇ ਪਾਲੀਏ ਅਤੇ ਆਪਣਾ ਪੁਰਾਤਨ ਵਿਰਸਾ ਮੁੜ ਤੋਂ ਸੁਰਜੀਤ ਕਰੀਏ।

Ludhiana Empire Horse Cup 2023, Punjab news,
ਕੈਬਿਨੇਟ ਮੰਤਰੀਆਂ ਨੇ ਦੂਜੇ ਐਂਪਾਇਰ ਹਾਰਸ ਕੱਪ-2023 ਦੇ ਇਨਾਮ ਵੰਡ ਸਮਾਰੋਹ ਦੌਰਾਨ ਇਨਾਮ ਵੰਡੇ।

ਤਿੰਨ ਰੋਜ਼ਾ ਹਾਰਸ ਸ਼ੋਅ (Horse show) ਵਿੱਚ ਵੱਖ ਵੱਖ ਸਟੇਟਾਂ ਤੋਂ ਘੋੜਾ ਪਾਲਕ ਆਪਣੇ ਪੁੱਤਾਂ ਵਾਂਗ ਪਾਲੇ ਘੋੜੇ ਅਤੇ ਘੋੜੀਆਂ ਲੈ ਕੇ ਆਏ। ਕਰੋੜਾਂ ਦੀ ਕੀਮਤ ਦੇ ਘੋੜੇ ਅਤੇ ਘੋੜੀਆਂ ਨੇ ਆਪਣਾ ਜ਼ਬਰਦਸਤ ਪ੍ਰਦਰਸ਼ਨ ਕਰਕੇ ਆਪਣਾ ਅਤੇ ਆਪਣੇ ਮਾਲਕਾਂ ਦਾ ਨਾਮ ਚਮਕਾਇਆ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀ, ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਜੀ, MLA ਹਰਦੀਪ ਮੁੰਡੀਆਂ ਜੀ, MLA ਭੋਲ਼ਾ ਗਰੇਵਾਲ਼,MLA ਪੱਪੀ ਪਰਾਸ਼ਰ ਜੀ ਵੀ ਹਾਜ਼ਰ ਸਨ।

ਇਸ ਹਾਰਸ ਕੱਪ ਵਿੱਚ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ, ਉੱਤਰਾਖੰਡ, ਗੁਜਰਾਤ, ਮਹਾਰਾਸ਼ਟਰ ਦੇ ਕਰੀਬ 500 ਘੋੜਿਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 120 ਦੇ ਕਰੀਬ ਘੋੜਿਆਂ ਨੂੰ ਸਨਮਾਨਿਤ ਕੀਤਾ ਗਿਆ।

Exit mobile version