The Khalas Tv Blog Punjab ਗੁਰਦਾਸਪੁਰ ‘ਚ ਨਿੱਜੀ ਸਕੂਲ ਬੱਸ ਖੇਤਾਂ ‘ਚ ਪਲਟੀ, 30 ਬੱਚੇ ਸਨ ਸਵਾਰ…
Punjab

ਗੁਰਦਾਸਪੁਰ ‘ਚ ਨਿੱਜੀ ਸਕੂਲ ਬੱਸ ਖੇਤਾਂ ‘ਚ ਪਲਟੀ, 30 ਬੱਚੇ ਸਨ ਸਵਾਰ…

In Gurdaspur, a private school bus overturned in the fields, 30 children were on board

ਗੁਰਦਾਸਪੁਰ ਦੇ ਪਿੰਡ ਹਰਦਾਨ ਵਿੱਚ ਤੜਕੇ ਇੱਕ ਨਿੱਜੀ ਸਕੂਲ ਦੀ ਬੱਸ ਖੇਤਾਂ ਵਿਚ ਪਲਟ ਗਈ। ਇਸ ਹਾਦਸੇ ਦੌਰਾਨ ਬੱਸ ਵਿਚ ਕਰੀਬ 30 ਬੱਚੇ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਬੱਸ ਤਿਲਕ ਕੇ ਝੋਨੇ ਵਾਲੇ ਖੇਤ ਵਿਚ ਲੱਥ ਗਈ ਤੇ ਪਲਟ ਗਈ ਸੀ, ਜਿਸ ਕਰਕੇ ਇਹ ਹਾਦਸਾ ਵਾਪਰਿਆ।

ਇਸ ਘਟਨਾ ਤੋਂ ਬਾਅਦ ਆਸ ਪਾਸ ਦੇ ਲੋਕ ਤੁਰੰਤ ਮੌਕੇ ਤੇ ਪਹੁੰਚੇ ਅਤੇ ਬੱਚਿਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ। ਇਸ ਦੇ ਨਾਲ ਹੀ ਨਿੱਜੀ ਸਕੂਲ ਬੱਸ ਨੂੰ ਬਾਹਰ ਕੱਢਣ ਲਈ ਟਰੈਕਟਰ ਦੀ ਮਦਦ ਲਈ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ।

Exit mobile version