ਗਾਜ਼ੀਆਬਾਦ : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਹਿੱਟ ਐਂਡ ਰਨ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਤੀ-ਪਤਨੀ ਦੇ ਝਗੜੇ ਨੂੰ ਸੁਲਝਾਉਣ ਲਈ ਔਰਤ ਦੇ ਰਿਸ਼ਤੇਦਾਰ ਉਸ ਦੇ ਸਹੁਰੇ ਘਰ ਆਏ ਹੋਏ ਸਨ। ਇਸ ਮੌਕੇ ਕੁਝ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਜਿਸ ਕਾਰ ਵਿਚ ਉਹ ਆਏ ਸਨ, ਉਸਦੇ ਸ਼ੀਸ਼ੇ ਤੋੜਨ ਲੱਗੇ।
ਇਸ ਦੌਰਾਨ ਸੀਸੀਟੀਵੀ ਵਿੱਚ ਦੇਖਿਆ ਜਾ ਰਿਹਾ ਹੈ ਕਿ ਔਰਤ ਦੇ ਰਿਸ਼ਤੇਦਾਰਾਂ ਦੀ ਔਡੀ ਕਾਰ ‘ਤੇ ਹਮਲਾ ਕਰਕੇ ਸ਼ੀਸ਼ੇ ਤੋੜੇ ਜਾ ਰਹੇ ਹਨ। ਇਸ ਦੇ ਨਾਲ ਹੀ ਦੂਜੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਔਡੀ ਕਾਰ ਤੇਜ਼ ਰਫਤਾਰ ਨਾਲ ਜਾ ਰਹੀ ਹੈ, ਜਿਸ ਨੇ ਇਕ ਵਿਅਕਤੀ ਨੂੰ ਕੁਚਲ ਦਿੱਤਾ ਅਤੇ ਕਈਆਂ ਨੂੰ ਟੱਕਰ ਮਾਰ ਦਿੱਤੀ।
Full cctv footage pic.twitter.com/gh2nztWhZf
— Rahul Sharma (@rahulsharma5122) January 10, 2023
ਹੈਰਾਨੀ ਦੀ ਗੱਲ ਇਹ ਹੈ ਕਿ ਦੋ ਟਾਇਰ, ਸੁਰੱਖਿਆ ਗਾਰਡ ਦੇ ਉੱਪਰ ਚੜ੍ਹਨ ਦੇ ਬਾਵਜੂਦ ਉਹ ਵਿਅਕਤੀ ਅਗਲੇ ਹੀ ਪਲ ਉੱਠ ਕੇ ਖੜ੍ਹਾ ਹੋ ਗਿਆ। ਇਸ ਹਾਦਸੇ ‘ਚ ਸੜਕ ‘ਤੇ ਖੜ੍ਹੇ ਕਈ ਲੋਕ ਵਾਲ-ਵਾਲ ਬਚ ਗਏ। ਇਹ ਪੂਰਾ ਮਾਮਲਾ ਗਾਜ਼ੀਆਬਾਦ ਦੇ ਵਸੁੰਧਰਾ ਇਲਾਕੇ ਦਾ ਹੈ ਅਤੇ ਇਹ ਘਟਨਾ 8 ਜਨਵਰੀ ਨੂੰ ਵਾਪਰੀ ਸੀ। ਇਸ ਮਾਮਲੇ ‘ਚ ਥਾਣਾ ਇੰਦਰਾਪੁਰਮ ‘ਚ ਦੋਵਾਂ ਧਿਰਾਂ ਦੀ ਤਰਫੋਂ ਸ਼ਿਕਾਇਤ ਦਿੱਤੀ ਗਈ ਹੈ।
ग़ाज़ियाबाद के वसुंधरा इलाके में तेज़ी से भागती ऑडी कार ने एक को कुचला, कुछ को टक्कर मारी… pic.twitter.com/NSb7ux8qfS
— NDTV India (@ndtvindia) January 10, 2023
9 ਜਨਵਰੀ ਨੂੰ ਸੁਰੱਖਿਆ ਗਾਰਡ ਨੇ ਕਾਰ ਸਵਾਰਾਂ ਖਿਲਾਫ ਬੈਰੀਅਰ ਤੋੜ ਕੇ ਕਾਰ ਦੀ ਭੰਨਤੋੜ ਕਰਨ ਦੀ ਸ਼ਿਕਾਇਤ ਦਿੱਤੀ ਸੀ। ਇਸ ਸਬੰਧੀ ਕੇਸ ਵੀ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਹੋਰ ਵਿਅਕਤੀ ਵੱਲੋਂ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਹੋਰ ਮਾਮਲਾ ਦਰਜ ਕੀਤਾ ਜਾਵੇਗਾ। ਔਡੀ ਰਾਜਸਥਾਨ ਨੰਬਰ ਦੀ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।