The Khalas Tv Blog Punjab ਚਾਰ ਦਿਨਾਂ ‘ਚ ਚਾਰ ਡਾਕਟਰਾਂ ਨੇ ਦਿੱਤਾ ਅਸਤੀਫਾ
Punjab

ਚਾਰ ਦਿਨਾਂ ‘ਚ ਚਾਰ ਡਾਕਟਰਾਂ ਨੇ ਦਿੱਤਾ ਅਸਤੀਫਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਮਹਾਂਮਾਰੀ ਦੌਰਾਨ ਸਾਰੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਲੋਕਾਂ ਵੱਲੋਂ ਕਰੋਨਾ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ ਅਤੇ ਆਪਣਿਆਂ ਦੇ ਲਈ ਜਲਦੀ ਠੀਕ ਹੋਣ ਦੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਕੁੱਝ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਉਗੇ। ਜਿੱਥੇ ਕਰੋਨਾ ਦੇ ਮੌਜੂਦਾ ਹਾਲਾਤਾਂ ਵਿੱਚ ਹਸਪਤਾਲਾਂ ਵਿੱਚ ਬੈੱਡਾਂ ਦੀ ਗਿਣਤੀ ਘੱਟ ਰਹੀ ਹੈ, ਉੱਥੇ ਹੀ ਕੁੱਝ ਡਾਕਟਰਾਂ ਵੱਲੋਂ ਮੌਜੂਦਾ ਦਰਦਨਾਕ ਹਾਲਾਤਾਂ ਵਿੱਚ ਹਿੰਮਤ ਹਾਰੀ ਜਾ ਰਹੀ ਹੈ।

ਪਿਛਲੇ ਚਾਰ ਦਿਨਾਂ ਵਿੱਚ ਚਾਰ ਸਰਕਾਰੀ ਡਾਕਟਰਾਂ ਨੇ ਅਸਤੀਫਾ ਦੇ ਦਿੱਤਾ ਹੈ। ਬਠਿੰਡਾ ਅਤੇ ਮੁਕਤਸਰ ਜ਼ਿਲ੍ਹੇ ਵਿੱਚ ਇਹ ਚਾਰੇ ਡਾਕਟਰ ਤਾਇਨਾਤ ਸਨ। ਡਾ.ਜਯੰਤ ਅਗਰਵਾਲ, ਡਾ.ਰਮਨਦੀਪ ਗੋਇਲ, ਡਾ.ਰਾਜੀਵ ਜੈਨ ਅਤੇ ਡਾ.ਦੀਪਕ ਗੁਪਤਾ ਨੇ ਆਪਣੀਆਂ ਨੌਕਰੀਆਂ ਤੋਂ ਅਸਤੀਫਾ ਦਿੱਤਾ ਹੈ। ਇਹਨਾਂ ਵਿੱਚੋਂ 3 ਡਾਕਟਰ ਬਠਿੰਡਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਇੱਕ ਡਾਕਟਰ ਮੁਕਤਸਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਇਨ੍ਹਾਂ ਡਾਕਟਰਾਂ ਨੇ ਕੰਮ ਦੇ ਦਬਾਅ ਕਾਰਨ ਨੌਕਰੀ ਛੱਡੀ ਹੈ। ਜ਼ਿਆਦਾਤਾਰ ਡਾਕਟਰਾਂ ਨੇ ਸਰਕਾਰੀ ਅਹੁਦਿਆਂ ਤੋਂ ਅਸਤੀਫਾ ਦੇ ਕੇ ਨਿੱਜੀ ਹਸਪਤਾਲ ਖੋਲ੍ਹ ਲਏ ਹਨ।

Exit mobile version