The Khalas Tv Blog India ਡਾਕਟਰਾਂ ਦਾ ਨਵਾਂ ਕਾਰਨਾਮਾ : ਮਰੀ ਹੋਈ ਔਰਤ ਦੇ ਹੱਥਾਂ ਨਾਲ ਖਾਣਾ ਖਾਣ ਲੱਗਾ ਜ਼ਿੰਦਾ ਸ਼ਖ਼ਸ
India Lifestyle

ਡਾਕਟਰਾਂ ਦਾ ਨਵਾਂ ਕਾਰਨਾਮਾ : ਮਰੀ ਹੋਈ ਔਰਤ ਦੇ ਹੱਥਾਂ ਨਾਲ ਖਾਣਾ ਖਾਣ ਲੱਗਾ ਜ਼ਿੰਦਾ ਸ਼ਖ਼ਸ

sir ganga ram hospital , Hand Transplant, Health news, delhi, In First Bilateral Hand Transplant In North India

ਉੱਤਰੀ ਭਾਰਤ ਵਿੱਚ ਪਹਿਲੀ ਵਾਰ ਮਰ ਰਹੇ ਮਰੀਜ਼ ਦੇ ਦੋ ਹੱਥ ਜ਼ਿੰਦਾ ਵਿਅਕਤੀ ਦੇ ਟ੍ਰਾਂਸਪਲਾਂਟ ਹੋਏ।

ਨਵੀਂ ਦਿੱਲੀ : ਵਿਗਿਆਨ ਲਗਾਤਾਰ ਅੱਗੇ ਵਧਦਾ ਹੋੋਇਆ ਦਿਨ ਪ੍ਰਤੀ ਦਿਨ ਨਵੇਂ ਚਮਤਕਾਰ ਕਰ ਰਿਹਾ ਹੈ। ਤਾਜ਼ਾ ਮਾਮਲੇ ਵਿੱਚ ਹਥਾਂ ਤੋਂ ਵਿਹੂਣਾ ਇੱਕ ਸ਼ਖ਼ਸ ਦੇ ਮ੍ਰਿਤਕ ਔਰਤ ਦੇ ਹੱਥਾਂ ਨਾਲ ਖਾਣਾ ਖਾਣ ਲੱਗਾ ਹੈ। ਜੀ ਹਾਂ ਇਹ ਵੱਡਾ ਕਾਰਨਾਮਾ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਕਰ ਦਿਖਾਇਆ ਹੈ। ਇਹ ਉੱਤਰ ਭਾਰਤ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਮਰ ਰਹੇ ਮਰੀਜ਼ ਦੇ ਦੋ ਹੱਥ ਜ਼ਿੰਦਾ ਵਿਅਕਤੀ ਦੇ ਟ੍ਰਾਂਸਪਲਾਂਟ ਹੋਏ।

ਸੱਤ ਮੈਂਬਰੀ ਡਾਕਟਰਾਂ ਦੀ ਟੀਮ ਦਾ ਕਮਾਲ

ਦਰਅਸਲ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਦੇ ਡਾਕਟਰਾਂ ਨੇ ਤਿੰਨ ਸਾਲ ਪਹਿਲਾਂ ਇੱਕ ਹਾਦਸੇ ਵਿੱਚ ਆਪਣੇ ਦੋਵੇਂ ਹੱਥ ਗੁਆਉਣ ਵਾਲੇ ਵਿਅਕਤੀ ਦੀਆਂ ਬਾਹਾਂ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ। 12 ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ 7 ਡਾਕਟਰਾਂ ਦੀ ਟੀਮ ਨੇ ਮ੍ਰਿਤਕ ਔਰਤ ਦਾ ਹੱਥ ਵੱਢ ਕੇ ਨੌਜਵਾਨ ਨਾਲ ਜੋੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਹ ਵਿਅਕਤੀ ਹੁਣ ਆਪਣੇ ਹੱਥੀਂ ਖਾਣਾ ਖਾ ਸਕਦਾ ਹੈ ਅਤੇ ਆਮ ਆਦਮੀ ਵਾਂਗ ਹੋਰ ਕੰਮ ਵੀ ਕਰ ਸਕਦਾ ਹੈ। ਤਿੰਨ ਸਾਲ ਪਹਿਲਾਂ ਰੇਲ ਹਾਦਸੇ ਵਿੱਚ ਇਸ 45 ਸਾਲਾ ਨੌਜਵਾਨ ਦੇ ਦੋਵੇਂ ਹੱਥ ਕੱਟੇ ਗਏ ਸਨ। ਗੰਗਾਰਾਮ ਹਸਪਤਾਲ ਦੇ ਡਾਕਟਰਾਂ ਨੇ ਬ੍ਰੇਨ ਡੈੱਡ ਔਰਤ ਦੇ ਦੋਵੇਂ ਹੱਥ ਕੱਟ ਕੇ ਨੌਜਵਾਨ ਨੂੰ ਟਰਾਂਸਪਲਾਂਟ ਕਰ ਦਿੱਤੇ ਅਤੇ ਹੱਥਾਂ ਦਾ ਇਹ ਟਰਾਂਸਪਲਾਂਟ ਪੂਰੀ ਤਰ੍ਹਾਂ ਸਫਲ ਰਿਹਾ।

ਦਿੱਲੀ ਦੀ ਸੇਵਾਮੁਕਤ ਵਾਈਸ ਪ੍ਰਿੰਸੀਪਲ ਨੇ ਕੀਤੇ ਅੰਗ ਦਾਨ

ਵਿਅਕਤ ਨੂੰ ਹੱਥ ਮਿਲਣ ਦਾ ਇਹ ਕਾਰਨਾਮਾ ਬ੍ਰੇਨ ਹੈਮਰੇਜ ਦੀ ਸ਼ਿਕਾਰ ਔਰਤ ਦੇ ਅੰਗ ਦਾਨ ਕਾਰਨ ਸੰਭਵ ਹੋਇਆ ਹੈ। ਇੰਨਾ ਹੀ ਨਹੀਂ ਇਹ ਔਰਤ ਨੇ ਲੀਵਰ, ਕਿਡਨੀ ਅਤੇ ਅੱਖਾਂ ਵੀ ਦਾਨ ਕੀਤੀਆਂ ਹਨ। 12 ਘੰਟੇ ਦੀ ਲੰਬੀ ਸਰਜਰੀ ਤੋਂ ਬਾਅਦ ਡਾਕਟਰ ਨੌਜਵਾਨ ਦੇ ਦੋਵੇਂ ਹੱਥ ਜੋੜਨ ‘ਚ ਕਾਮਯਾਬ ਰਹੇ। ਬ੍ਰੇਨ ਡੈੱਡ ਔਰਤ ਕਾਲਕਾ ਦਿੱਲੀ ਦੀ ਸੇਵਾਮੁਕਤ ਵਾਈਸ ਪ੍ਰਿੰਸੀਪਲ ਸੀ। ਇਸ ਔਰਤ ਦੀ ਇੱਕ ਕਿਡਨੀ ਫੋਰਟਿਸ ਗੁੜਗਾਓਂ ਭੇਜੀ ਗਈ ਸੀ, ਜਿੱਥੇ ਇੱਕ ਮਰੀਜ਼ ਨੂੰ ਗੁਰਦਾ ਟਰਾਂਸਪਲਾਂਟ ਕੀਤਾ ਗਿਆ ਸੀ। ਇਸ ਤੋਂ ਇਲਾਵਾ ਔਰਤ ਦੇ ਦੋਵੇਂ ਹੱਥ, ਲੀਵਰ ਅਤੇ ਕੋਰਨੀਆ ਸਰ ਗੰਗਾਰਾਮ ਹਸਪਤਾਲ ਵਿਖੇ ਵੱਖ-ਵੱਖ ਮਰੀਜ਼ਾਂ ਲਈ ਟਰਾਂਸਪਲਾਂਟ ਕੀਤੇ ਗਏ ਹਨ। ਦੋਵੇਂ ਹੱਥਾਂ ਦਾ ਟਰਾਂਸਪਲਾਂਟ ਉੱਤਰੀ ਭਾਰਤ ਵਿੱਚ ਅਜਿਹਾ ਪਹਿਲਾ ਟਰਾਂਸਪਲਾਂਟ ਹੈ। ਇਸ ਤੋਂ ਪਹਿਲਾਂ ਮੁੰਬਈ ਵਿੱਚ ਇਸ ਤਰ੍ਹਾਂ ਦਾ ਟਰਾਂਸਪਲਾਂਟ ਕੀਤਾ ਜਾ ਚੁੱਕਾ ਹੈ।

ਸਰਜਰੀ ਕਰ ਰਹੀ ਡਾਕਟਰਾਂ ਦੀ ਟੀਮ

ਇਸ ਸਰਜਰੀ ਵਿਚ ਡਾਕਟਰਾਂ ਦੀ ਪੂਰੀ ਟੀਮ ਤਾਇਨਾਤ ਸੀ। ਇਸ ਸਰਜਰੀ ਨੂੰ ਕਰਨ ਵਾਲੇ ਡਾਕਟਰਾਂ ਦੀ ਟੀਮ ਦੀ ਅਗਵਾਈ ਡਾ: ਮਹੇਸ਼ ਮੰਗਲ ਕਰ ਰਹੇ ਸਨ। ਡਾ.ਐਸ.ਐਸ.ਗੰਭੀਰ, ਡਾ.ਅਨੁਭਵ ਗੁਪਤਾ, ਡਾ.ਭੀਮ ਨੰਦਾ, ਡਾ.ਨਿਖਿਲ ਝੁਨਝੁਨਵਾਲਾ, ਡਾ.ਗੌਰਵ, ਡਾ.ਸੁਭਾਸ਼ ਅਤੇ ਸੀਨੀਅਰ ਓ.ਟੀ. ਟੈਕਨੀਸ਼ੀਅਨ ਪੂਰਨ ਸਿੰਘ ਸਮੇਤ ਸਮੂਹ ਓ.ਟੀ. ਸਹਾਇਕ ਸਟਾਫ਼ ਦੀ ਟੀਮ ਲੱਗੀ ਹੋਈ ਸੀ। ਪੂਰੀ ਟੀਮ ਨੇ ਕਾਫੀ ਮਿਹਨਤ ਤੋਂ ਬਾਅਦ ਇਸ ਜਟਿਲ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ। ਇਸ ਵਿੱਚ ਹੱਡੀਆਂ, ਧਮਨੀਆਂ, ਨਾੜੀਆਂ, ਮਾਸਪੇਸ਼ੀਆਂ, ਨਸਾਂ ਅਤੇ ਚਮੜੀ ਸਮੇਤ ਵੱਖ-ਵੱਖ ਅੰਗਾਂ ਨੂੰ ਨਾਜ਼ੁਕ ਢੰਗ ਨਾਲ ਜੋੜਿਆ ਗਿਆ।

ਡਾ: ਮਹੇਸ਼ ਮੰਗਲ ਦੇਸ਼ ਦੇ ਪ੍ਰਸਿੱਧ ਪਲਾਸਟਿਕ ਅਤੇ ਕਾਸਮੈਟਿਕ ਸਰਜਨ ਹਨ। ਡਾ. ਮੰਗਲ ਇਸ ਸਮੇਂ ਗੰਗਾ ਰਾਮ ਹਸਪਤਾਲ ਦੇ ਪਲਾਸਟਿਕ ਅਤੇ ਕਾਸਮੈਟਿਕ ਸਰਜਰੀ ਵਿਭਾਗ ਦੇ ਚੇਅਰਮੈਨ ਕਮ ਐਚਓਡੀ ਹਨ। ਡਾ: ਮੰਗਲ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ, ‘ਇਸ ਟਰਾਂਸਪਲਾਂਟ ਲਈ ਹਸਪਤਾਲ ਨੇ ਮਰੀਜ਼ ਤੋਂ ਕੋਈ ਵੀ ਚਾਰਜ ਨਹੀਂ ਲਿਆ ਹੈ। ਪਰ, ਭਾਰਤ ਵਿੱਚ, ਹੈਂਡ ਟਰਾਂਸਪਲਾਂਟ ਵਿੱਚ ਆਮ ਤੌਰ ‘ਤੇ 25 ਤੋਂ 30 ਲੱਖ ਰੁਪਏ ਖ਼ਰਚ ਹੁੰਦੇ ਹਨ।

ਡਾਕਟਰੀ ਵਿਗਿਆਨ ਸੱਚਮੁੱਚ ਚਮਤਕਾਰਾਂ ਦੀ ਦੁਨੀਆ ਹੈ। ਮੌਤ ਦੇ ਕੰਢੇ ‘ਤੇ ਖੜ੍ਹੇ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲ ਰਹੀ ਹੈ, ਅੰਗਹੀਣ ਲੋਕਾਂ ਨੂੰ ਵੀ ਨਵੇਂ ਅੰਗ ਮਿਲ ਰਹੇ ਹਨ। ਖ਼ਾਸ ਕਰਕੇ ਕਿਸੇ ਹੋਰ ਵਿਅਕਤੀ ਦਾ ਅੰਗ ਦੂਜੇ ਵਿਅਕਤੀ ਨੂੰ ਟਰਾਂਸਪਲਾਂਟ ਕੀਤਾ ਜਾ ਰਿਹਾ ਹੈ।

Exit mobile version