The Khalas Tv Blog Punjab ਚੰਡੀਗੜ੍ਹ ‘ਚ ਗਰਮੀ ਅਤੇ ਨਮੀ ਨੇ ਵਧਾਈਆਂ ਮੁਸ਼ਕਲਾਂ ਅੱਜ ਵੀ ਮੀਂਹ ਦਾ ਔਰੇਂਜ ਅਲਰਟ
Punjab

ਚੰਡੀਗੜ੍ਹ ‘ਚ ਗਰਮੀ ਅਤੇ ਨਮੀ ਨੇ ਵਧਾਈਆਂ ਮੁਸ਼ਕਲਾਂ ਅੱਜ ਵੀ ਮੀਂਹ ਦਾ ਔਰੇਂਜ ਅਲਰਟ

ਚੰਡੀਗੜ੍ਹ : ਮੌਸਮ ਵਿਭਾਗ ਨੇ ਘੱਟੋ-ਘੱਟ ਤਾਪਮਾਨ 28.3 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਹ ਵੀ ਆਮ ਨਾਲੋਂ 1.4 ਡਿਗਰੀ ਸੈਲਸੀਅਸ ਵੱਧ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਭਲਕੇ 25 ਜੁਲਾਈ ਨੂੰ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

26 ਜੁਲਾਈ ਨੂੰ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 29 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਇਸੇ ਤਰ੍ਹਾਂ 27 ਜੁਲਾਈ ਨੂੰ ਤਾਪਮਾਨ ਵੱਧ ਕੇ 37 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 29 ਡਿਗਰੀ ਸੈਲਸੀਅਸ ਹੋ ਸਕਦਾ ਹੈ। ਇਸ ਵਾਰ ਜੁਲਾਈ ਵਿੱਚ ਮੀਂਹ ਨਾ ਪੈਣ ਕਾਰਨ ਪਹਿਲੀ ਜੂਨ ਤੋਂ ਬਾਅਦ ਆਮ ਨਾਲੋਂ 47.3 ਫੀਸਦੀ ਘੱਟ ਮੀਂਹ ਪਿਆ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਮਾਨਸੂਨ ਵਿੱਚ ਹੁਣ ਤੱਕ 185.3 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ।

ਹਾਲਾਂਕਿ ਪਿਛਲੇ ਸਾਲ 2023 ‘ਚ ਇਹ 693.2 ਮਿ.ਮੀ. ਜਦੋਂ ਕਿ 2022 ਵਿੱਚ 473.3 ਮਿਲੀਮੀਟਰ, 2021 ਵਿੱਚ 128.6 ਮਿਲੀਮੀਟਰ ਅਤੇ 2020 ਵਿੱਚ 302.6 ਮਿਲੀਮੀਟਰ ਵਰਖਾ ਦਰਜ ਕੀਤੀ ਗਈ ਸੀ। ਹਵਾ ਵਿੱਚ ਵੱਧ ਤੋਂ ਵੱਧ ਨਮੀ 82% ਦਰਜ ਕੀਤੀ ਗਈ ਹੈ, ਜਦੋਂ ਕਿ ਘੱਟੋ-ਘੱਟ ਨਮੀ 62% ਮਾਪੀ ਜਾ ਰਹੀ ਹੈ।

Exit mobile version