The Khalas Tv Blog Punjab ਬਠਿੰਡਾ ‘ਚ ਨਵ-ਨਿਰਮਾਣ ਮੰਦਿਰ ਦਾ ਡਿੱਗਿਆ ਲੈਂਟਰ, ਪ੍ਰਵਾਸੀ ਮਜ਼ਦੂਰ ਮਲਬੇ ਹੇਠਾਂ ਦੱਬੇ
Punjab

ਬਠਿੰਡਾ ‘ਚ ਨਵ-ਨਿਰਮਾਣ ਮੰਦਿਰ ਦਾ ਡਿੱਗਿਆ ਲੈਂਟਰ, ਪ੍ਰਵਾਸੀ ਮਜ਼ਦੂਰ ਮਲਬੇ ਹੇਠਾਂ ਦੱਬੇ

In Bathinda the fallen lantern of Navniman temple migrant laborers were buried under the debris

ਬਠਿੰਡਾ ‘ਚ ਨਵ-ਨਿਰਮਾਣ ਮੰਦਿਰ ਦਾ ਡਿੱਗਿਆ ਲੈਂਟਰ, ਪ੍ਰਵਾਸੀ ਮਜ਼ਦੂਰ ਮਲਬੇ ਹੇਠਾਂ ਦੱਬੇ

ਬਠਿੰਡਾ ਦੇ ਰਿੰਗ ਰੋਡ ਫੇਜ਼-2 ਵਿਖੇ ਸਾਲਾਸਰ ਬਾਲਾਜੀ ਮੰਦਰ ਦਾ ਲੈਂਟਰ ਡਿੱਗ ਗਿਆ। ਲੈਂਟਰ ਡਿੱਗਣ ਨਾਲ ਕਰੀਬ 10 ਤੋਂ 12 ਲੋਕ ਮਲਬੇ ਹੇਠਾਂ ਦੱਬ ਗਏ ਸਨ। ਲੈਂਟਰ ਡਿੱਗਣ ਦਾ ਧਮਾਕਾ ਹੁੰਦੇ ਹੀ ਆਸਪਾਸ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਨੇ ਮੌਕੇ ‘ਤੇ ਮਲਬੇ ਹੇਠੋਂ ਦੱਬੇ ਇਕ ਬੱਚੇ ਨੂੰ ਤੁਰੰਤ ਬਚਾ ਲਿਆ, ਪਰ ਬਾਕੀ ਨੂੰ ਬਾਹਰ ਨਹੀਂ ਕੱਢ ਸਕੇ ਅਤੇ ਪੁਲਿਸ ਅਤੇ ਐਨਜੀਓ ਨੂੰ ਸੂਚਿਤ ਕੀਤਾ।

ਸੂਚਨਾ ਤੋਂ ਐਨਜੀਓ ਦੇ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਮਦਦ ਲਈ ਕਰੀਬ 8 ਐਂਬੂਲੈਂਸਾਂ ਨੂੰ ਬੁਲਾਇਆ। ਮਾਮਲਾ ਵਧਦਾ ਦੇਖ ਪੁਲਿਸ ਨੇ ਤੁਰੰਤ ਐਨਡੀਆਰਐਫ ਟੀਮ ਨੂੰ ਸੂਚਿਤ ਕੀਤਾ।ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਕਰੀਬ 4 ਤੋਂ 5 ਲੋਕਾਂ ਨੂੰ ਮਲਬੇ ‘ਚੋਂ ਬਾਹਰ ਕੱਢਿਆ ਗਿਆ। ਰਾਹਤ ਕਾਰਜ ਦੇਰ ਰਾਤ ਤੱਕ ਜਾਰੀ ਰਿਹਾ।ਦੱਸਿਆ ਜਾ ਰਿਹਾ ਹੈ ਕਿ ਐਤਵਾਰ ਦੁਪਹਿਰ 12 ਵਜੇ ਮੰਦਰ ‘ਚ ਲੈਂਟਰ ਪਾਉਣ ਦਾ ਕੰਮ ਸ਼ੁਰੂ ਹੋਇਆ ਸੀ।

ਇਹ ਕੰਮ ਸ਼ਾਮ 4.30 ਵਜੇ ਪੂਰਾ ਹੋਇਆ। ਇਸ ਤੋਂ ਬਾਅਦ ਕੁਝ ਲੋਕ ਮੰਦਰ ‘ਚ ਬਣੇ ਲੈਂਟਰ ਹੇਠਾਂ ਖੜ੍ਹੇ ਸਨ। ਆਰਤੀ ਖਤਮ ਹੋ ਚੁੱਕੀ ਸੀ। ਜਦੋਂ ਸ਼ਰਧਾਲੂਆਂ ਵਿੱਚ ਪ੍ਰਸ਼ਾਦ ਵੰਡਿਆ ਜਾ ਰਿਹਾ ਸੀ ਤਾਂ ਅਚਾਨਕ ਲੈਂਟਰ ਹੇਠਾਂ ਡਿੱਗ ਗਿਆ।ਲੈਂਟਰ ਦੇ ਉੱਪਰ ਚੜ੍ਹ ਕੇ ਸਫਾਈ ਆਦਿ ਕਰ ਰਹੇ ਕੁਝ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਹੇਠਾਂ ਦੱਬੇ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ। ਕੁਝ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਵਿੱਚ ਇੱਕ ਬੱਚਾ ਵੀ ਸ਼ਾਮਿਲ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਕੈਨਾਲ ਕਾਲੋਨੀ ਪੁਲਿਸ ਟੀਮ ਵੀ ਮੌਕੇ ‘ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

Exit mobile version