The Khalas Tv Blog Punjab ਬਠਿੰਡਾ ਜਿਲ੍ਹੇ ਵਿੱਚ ਕਿਸਾਨਾਂ ਨੇ ਨਰਮਾ ਵਾਹਿਆ
Punjab

ਬਠਿੰਡਾ ਜਿਲ੍ਹੇ ਵਿੱਚ ਕਿਸਾਨਾਂ ਨੇ ਨਰਮਾ ਵਾਹਿਆ

‘ਦ ਖਾਲਸ ਬਿਊਰੋ:ਮਾਲਵਾ ਖੇਤਰ ਦੇ ਕਿਸਾਨਾਂ ਲਈ ਨਰਮੇ ਦੀ ਫਸਲ ਹੁਣ ਵਰ ਦੀ ਥਾਂ ‘ਤੇ ਸਰਾਪ ਬਣਦੀ ਜਾ ਰਹੀ ਹੈ। ਬਠਿੰਡਾ ਜਿਲ੍ਹੇ ਵਿੱਚ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦਾ ਹਮਲਾ ਇਸ ਕਦਰ ਹੋਇਆ ਹੈ ਕਿ ਕਿਸਾਨਾਂ ਨੂੰ ਪੁੱਤਾਂ ਵਾਂਗ ਪਾਲੀ ਹੋਈ ਫਸਲ ਆਪਣੇ ਹੱਥੀਂ ਟਰੈਕਟਰ ਨਾਲ ਵਾਹੁਣੀ ਪੈ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨਰਮੇ ਉਤੇ ਹਜ਼ਾਰਾਂ ਦਾ ਖਰਚ ਕਰਨ ਦੇ ਬਾਵਜੂਦ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ,ਸਗੋਂ ਸਾਰੀ ਫਸਲ ‘ਤੇ ਟ੍ਰੈਕਟਰ ਚਲਾਉਣਾ ਪੈ ਗਿਆ ਹੈ । ਪਿਛਲੀ ਵਾਰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਹੋਏ ਨੁਕਸਾਨ ਕਾਰਨ ਚੰਨੀ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜ਼ੇ ਦਾ ਵੀ ਐਲਾਨ ਕੀਤਾ ਗਿਆ ਸੀ, ਉਹ ਮੁਆਵਜ਼ਾ ਵੀ ਹਾਲੇ ਤੱਕ ਬਹੁਤੇ ਕਿਸਾਨਾਂ ਦੀ ਪਹੁੰਚ ਤੋਂ ਦੂਰ ਹੈ।

ਇਸ ਵਾਰ ਭਗਵੰਤ ਮਾਨ ਸਰਕਾਰ ਨੇ ਝੋਨੇ ਥੱਲੇ ਰਕਬਾ ਘਟਾ ਕੇ ਕਿਸਾਨਾਂ ਨੂੰ ਦੂਸਰੀਆਂ ਫਸਲਾਂ ਬੀਜਣ ਦੀ ਅਪੀਲ ਕੀਤਾ ਸੀ ਤੇ ਕਈ ਕਿਸਾਨਾਂ ਨੇ ਫਿਰ ਨਰਮੇ ਦੀ ਫਸਲ ਬੀਜੀ ਪਰ ਕੋਈ ਫਾਇਦਾ ਨਹੀਂ ਹੋਇਆ ।

ਕਿਸਾਨਾਂ ਨੇ ਇਹ ਵੀ ਦਸਿਆ ਕਿ ਪ੍ਰਮਾਣਿਤ ਕੀਤੀ ਕੰਪਨੀ ਦਾ ਬੀਜ਼ ਲਿਆ ਕੇ ਖੇਤ ’ਚ ਬੀਜਿਆ ਗਿਆ ਸੀ ਤੇ ਉਸ ਉਪਰ ਹਜ਼ਾਰਾਂ ਰੁਪਏ ਵੀ ਖ਼ਰਚ ਹੋ ਚੁੱਕੇ ਸਨ ਪਰ ਇਸ ਦੇ ਬਾਵਜੂਦ ਚਿੱਟਾ ਮੱਛਰ ਅਤੇ ਗੁਲਾਬੀ ਸੁੰਡੀ ਦਾ ਹਮਲਾ ਰੁਕ ਹੀ ਨਹੀਂ ਰਿਹਾ, ਜਿਸ ਕਾਰਨ ਮਜ਼ਬੂਰੀ ਵੱਸ ਉਹਨਾਂ ਨੂੰ ਨਰਮਾ ਵਾਹੁਣਾ ਪੈ ਰਿਹਾ ਹੈ। ਪੀੜਤ ਕਿਸਾਨਾਂ ਨੇ ਇਸ ਸਬੰਧ ਵਿੱਚ ਸੂਬਾ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਜੋ ਉਹਨਾਂ ਨੂੰ ਥੋੜਾ ਆਰਥਿਕ ਸਹਾਰਾ ਮਿਲ ਸਕੇ।

Exit mobile version