The Khalas Tv Blog Punjab ਲੁਧਿਆਣਾ ’ਚ ਹੈਵਾਨੀਅਤ ਦੀ ਹਰ ਹੱਦ ਪਾਰ! ਧੀ ਦਾ ਬਦਲਾ ਲੈਣ ਲਈ ਇੱਕ ਔਰਤ ਨੂੰ ਬਣਾਇਆ ਜ਼ਿੰਦਾ ਲਾਸ਼
Punjab

ਲੁਧਿਆਣਾ ’ਚ ਹੈਵਾਨੀਅਤ ਦੀ ਹਰ ਹੱਦ ਪਾਰ! ਧੀ ਦਾ ਬਦਲਾ ਲੈਣ ਲਈ ਇੱਕ ਔਰਤ ਨੂੰ ਬਣਾਇਆ ਜ਼ਿੰਦਾ ਲਾਸ਼

Rape

ਬਿਉਰੋ ਰਿਪੋਰਟ – ਲੁਧਿਆਣਾ ਵਿੱਚ ਹੈਰਾਨ ਤੋਂ ਜ਼ਿਆਦਾ ਸ਼ਰਮਸਾਰ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇਕ ਪਰਿਵਾਰ ਦੇ 4 ਮੈਬਰਾਂ ਨੇ ਇੱਕ ਵਿਆਹੁਤਾ ਔਰਤ ਦੇ ਘਰ ਵੜ ਕੇ ਕਥਿਤ ਸਮੂਹਿਕ ਬਲਾਤਕਾਰ ਕੀਤਾ। ਇਸ ਹਰਕਤ ਦੇ ਪਿੱਛੇ ਬਦਲੇ ਦੀ ਭਾਵਨਾ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਭਰਾ ਮੁਲਜ਼ਮਾਂ ਦੀ ਧੀ ਨੂੰ ਭਜਾ ਕੇ ਲੈ ਗਿਆ ਸੀ ਉਨ੍ਹਾਂ ਦੀ ਮਰਜ਼ੀ ਦੇ ਖ਼ਿਲਾਫ਼ ਵਿਆਹ ਕੀਤਾ ਸੀ।

ਜ਼ਬਰਜਨਾਹ ਦਾ ਮੁਲਜ਼ਮਾਂ ਨੇ ਵੀਡੀਓ ਵੀ ਬਣਾਇਆ

ਮੁਲਜ਼ਮ ਉੱਤਰ ਪ੍ਰਦੇਸ਼ ਤੋਂ ਲੁਧਿਆਣਾ ਆਏ ਸਨ ਜਿਨ੍ਹਾਂ ਨੇ ਔਰਤ ਦੇ ਨਾਲ ਹੈਵਾਨੀਅਤ ਕੀਤੀ ਅਤੇ ਭੱਜਣ ਤੋਂ ਪਹਿਲਾਂ ਕਮਰੇ ਵਿੱਚ ਵੀਡੀਓ ਵੀ ਬਣਾਇਆ। ਟਿੱਬਾ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਕਾਸ਼ੀਪੁਰ, ਗੋਰਖਪੁਰ ਦੇ ਰਹਿਣ ਵਾਲੇ ਰਵਿੰਦਰ ਸੰਘ ਉਸ ਦੇ ਭਰਾ ਵਰਿੰਦਰ ਸਿੰਘ, ਪੁੱਤਰ ਅਮਨ ਸਿੰਘ ਅਤੇ ਉਸ ਦੇ ਸਾਥੀ ਸੰਤੋਸ਼ ਸਿੰਘ ਦੇ ਖਿਲਾਫ FIR ਦਰਜ ਕੀਤੀ ਹੈ।

ਵਾਰਦਾਤ 2 ਮਈ ਦੀ ਹੈ ਪਰ ਔਰਤ ਨੇ ਬਲੈਕਮੇਲ ਦੀ ਵਜ੍ਹਾ ਕਰਕੇ ਸ਼ਿਕਾਇਤ ਹੁਣ ਦਰਜ ਕਰਵਾਈ ਹੈ। ਲੁਧਿਆਣਾ ਦੇ ਟਿੱਬਾ ਇਲਾਕੇ ਦੀ ਰਹਿਣ ਵਾਲੀ 31 ਸਾਲ ਦੀ ਸ਼ਿਕਾਇਤਕਰਤਾ ਨੇ ਕਿਹਾ ਕਿ ਮੁਲਜ਼ਮ ਰਵਿੰਦਰ ਸਿੰਘ ਦੀ ਧੀ 30 ਅਪ੍ਰੈਲ ਨੂੰ ਉਸ ਦੇ ਭਰਾ ਦੇ ਨਾਲ ਭੱਜ ਗਈ ਸੀ ਆਪਣੇ ਪਰਿਵਾਰ ਦੀ ਇੱਛਾ ਦੇ ਖ਼ਿਲਾਫ਼ ਵਿਆਹ ਕੀਤਾ ਸੀ।

ਪੀੜਤ ਔਰਤ ਨੇ ਦੱਸਿਆ ਕਿ ਧੀ ਦੀ ਤਲਾਸ਼ ਵਿੱਚ ਘਰ ਆਏ ਸਨ ਪਹਿਲਾਂ ਪੁੱਛ-ਗਿੱਛ ਕਰਨ ਲੱਗੇ, ਮਹਿਲਾ ਨੇ ਇਲਜ਼ਾਮ ਲਾ ਕੇ ਦੱਸਿਆ ਕਿ ਪਰਿਵਾਰ ਦੀ ਬਦਨਾਮੀ ਤੋਂ ਗੁੱਸੇ ਵਿੱਚ ਆਏ ਮੁਲਜ਼ਮਾਂ ਨੇ ਫਿਰ ਜ਼ਬਰਜਨਾਹ ਵਰਗਾ ਘਿਨੌਣਾ ਜੁਰਮ ਕੀਤਾ। ਮੁਲਜ਼ਮਾਂ ਨੇ ਧਮਕੀ ਦਿੱਤੀ ਸੀ ਕਿ ਜੇ ਪੁਲਿਸ ਨੂੰ ਜਾਣਕਾਰੀ ਦਿੱਤੀ ਤਾਂ ਵੀਡੀਓ ਵਾਇਰਲ ਕਰ ਦਿੱਤਾ ਜਾਵੇਗਾ।

ਟਿੱਬਾ ਪੁਲਿਸ ਸਟੇਸ਼ਨ ਦੇ SHO ਇੰਸਪੈਕਟਰ ਭਗਤਵੀਰ ਸਿੰਘ ਨੇ ਕਿਹਾ ਔਰਤ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ ਇਸ ਲਈ ਸ਼ਿਕਾਇਤ ਦਰਜ ਕਰਵਾਉਣ ਦਾ ਫੈਸਲਾ ਨਹੀਂ ਕੀਤਾ ਸੀ। ਬਾਅਦ ਵਿੱਚ ਹਿੰਮਤ ਕੀਤੀ ਅਤੇ ਹੁਣ ਪੁਲਿਸ ਨੂੰ ਇਤਲਾਹ ਕੀਤੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਮੁਲਜ਼ਮਾਂ ਖਿਲਾਫ IPC ਦੀ ਧਾਰਾ 376 D ਦੇ ਤਹਿਤ FIR ਦਰਜ ਕੀਤੀ ਹੈ। ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਵੱਖ-ਵੱਖ ਟੀਮਾਂ ਉੱਤਰ ਪ੍ਰਦੇਸ਼ ਭੇਜੀਆ ਹਨ।

Exit mobile version