The Khalas Tv Blog Punjab 8 ਤੋਂ 10 ਦਿਨਾਂ ‘ਚ ਕਿਸਾਨ ਮੰਡੀਆਂ ‘ਚੋਂ ਹੋ ਜਾਵੇਗਾ ਵਿਹਲਾ! ਮੰਤਰੀ ਦੀ ਭਾਜਪਾ ਲੀਡਰਾਂ ਨੂੰ ਨਸੀਹਤ
Punjab

8 ਤੋਂ 10 ਦਿਨਾਂ ‘ਚ ਕਿਸਾਨ ਮੰਡੀਆਂ ‘ਚੋਂ ਹੋ ਜਾਵੇਗਾ ਵਿਹਲਾ! ਮੰਤਰੀ ਦੀ ਭਾਜਪਾ ਲੀਡਰਾਂ ਨੂੰ ਨਸੀਹਤ

ਬਿਉਰੋ ਰਿਪੋਰਟ – ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਝੋਨੇ ਦੀ ਖਰੀਦ ਬਾਰੇ ਜਾਣਾਕਾਰੀ ਦਿੰਦੇ ਕਿਹਾ ਕਿ ਇਸ ਸਾਲ ਪੰਜਾਬ ਨੂੰ ਕੇਂਦਰੀ ਪੂਲ ਦੇ ਲਈ 185 ਲੱਖ ਮਿਟਰਿਕ ਟਨ ਦਾ ਟਾਰਗੇਟ ਮਿਲਿਆ ਹੈ। ਜਿਸ ਦੇ ਲਗਭਗ 125 ਲੱਖ ਮਿਟਰਿਕ ਟਮ ਚੌਲ ਬਣਨੇ ਹਨ। ਪੰਜਾਬ ਵਿਚ ਸਰਕਾਰ ਨੇ 190 ਲੱਖ ਐਮ ਟੀ ਦਾ ਪ੍ਰਬੰਧ ਕੀਤਾ ਹੈ।  

ਕਟਾਰੂਚੱਕ ਨੇ ਕਿਹਾ ਕਿ ਸਾਡੀ ਸਰਕਾਰ ਦਾ ਇਹ ਛੇਵਾਂ ਸ਼ੀਜਨ ਹੈ, ਇਸ ਤੋਂ ਪਹਿਲਾਂ ਤਿੰਨ ਸ਼ੀਜਨ ਕਣਕ ਅਤੇ ਹੁਣ ਤੀਜਾ ਸ਼ੀਜਨ ਝੋਨੇ ਦਾ ਹੈ ਅਤੇ ਬਹੁਤ ਵਧੀਆ ਸ਼ੀਜਨ ਚੱਲਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਦੀ ਇਕ ਜਮਾਤ ਨੇ ਸ਼ਾਜਿਸੀ ਢੰਗ ਨਾਲ ਖਰੀਦ ਨੂੰ ਲੀਹੋ ਲਾਉਣ ਦਾ ਕੰਮ ਦੇ ਨਾਲ-ਨਾਲ ਪੰਜਾਬ ਦੀਆਂ ਮੰਡੀਆਂ ਵਿਚੋਂ ਸਿਆਸੀ ਰੋਟੀਆਂ ਸੇਕਣ ਦਾ ਕੰਮ ਕੀਤਾ ਹੈ ਅਤੇ ਉਹ ਨਿੱਜੀ ਤੌਰ ‘ਤੇ ਸਮਝਦੇ ਹਨ ਕਿ ਇਨ੍ਹਾਂ ਨੇ ਖਰੀਦ ਪ੍ਰਕਿਰਿਆ ਦੀ ਪਿੱਠ ਵਿਚ ਛੁਰਾ ਮਾਰਨ ਦਾ ਕੰਮ ਕੀਤਾ ਹੈ। ਪੰਜਾਬ ਸਰਕਾਰ ਨੇ ਪਿਛਲੇ ਸਾਲ ਕਣਕ ਦੀ ਖਰੀਦ ‘ਤੇ ਕੇਂਦਰ ਵੱਲੋਂ ਲਗਾਇਆ VALUE ਕੱਟ ਖੁਦ ਆਪ ਦਿੱਤਾ ਸੀ। ਉਸ ਸਮੇਂ ਵੀ ਪੰਜਾਬ ਸਰਕਾਰ ਨੇ ਖੁਦ ਆਪ 190 ਕਰੋੜ ਆਪਣੇ ਕੋਲੋਂ ਦਿੱਤੇ ਸੀ ਤਾਂ ਕਿ ਕਿਸਾਨਾਂ ‘ਤੇ ਬੋਝ ਨਾ ਪਵੇ। 

ਪੰਜਾਬ ਵਿਚ ਅੱਜ 12 ਵਜੇ ਤੱਕ 111 ਲੱਖ ਮਿਟਰਿਕ ਟਮ ਝੋਨਾ ਪੰਜਾਬ ਦੀਆ ਮੰਡੀਆਂ ਵਿਚ ਪਹੁੰਚਿਆ ਹੈ ਅਤੇ 105 ਲੱਖ ਮਿਟਰਿਕ ਟਮ ਝੋਨਾ ਖਰੀਦੀਆ ਜਾ ਚੁੱਕਾ ਹੈ। ਲਗਭਗ 2247 ਕਰੋੜ ਰੁਪਏ ਕਿਸਾਨਾਂ ਦੇ ਖਾਤਿਆ ਵਿਚ ਪਾਏ ਜਾ ਚੁੱਕੇ ਹਨ ਅਤੇ 62 ਫੀਸਦੀ ਲਿਫਟਿੰਗ ਹੋ ਚੁੱਕੀ ਹੈ। 64 ਲੱਖ 55 ਹਜ਼ਾਰ ਮਿਟਰਿਕ ਟਮ ਮੰਡੀਆਂ ਵਿਚ ਲਿੰਫਟਿੰਗ ਕੀਤੀ ਜਾ ਚੁੱਕੀ ਹੈ। 

ਕਟਾਰੂਚੱਕ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਕੱਲ 6 ਲੱਖ 18 ਹਜ਼ਾਰ ਮਿਟਰਿਕ ਟਮ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ ਪੰਜਾਬ ਵਿਚ ਕੁੱਲ ਮਿਲਾ ਕੇ 5 ਹਜ਼ਾਰ 86 ਮਿੱਲਾਂ ਹਨ ਅਤੇ ਜਿਨ੍ਹਾਂ ਵਿਚੋਂ 4792 ਮਿੱਲਾਂ ਨੇ ਅਲਾਟਮੈਂਟ ਲਈ ਅਪਲਾਈ ਕੀਤਾ ਸੀ ਅਤੇ 4579 ਨੂੰ ਪੈਡੀ ਅਲਾਟ ਕਰ ਦਿੱਤੀ ਗਈ ਹੈ। 4439 ਮਿੱਲਾਂ ਲਿੰਫਟਿੰਗ ਕਰ ਰਹੀਆਂ ਹਨ ਅਤੇ ਆਉਣ ਵਾਲੇ 8 ਤੋਂ 10 ਦਿਨਾਂ ਵਿਚ ਕਿਸਾਨਾਂ ਨੂੰ ਪੰਜਾਬ ਦੀਆਂ ਮੰਡੀਆਂ ਵਿਚੋਂ ਵਿਹਲਾ ਕਰ ਦੇਵਾਂਗੇ। 

ਪੰਜਾਬ ਸਰਕਾਰ ਖਰੀਦ ਪ੍ਰਕਿਰਿਆ ਨਾਲ ਜੁੜੇ ਹਰ ਵਿਅਕਤੀ ਨਾਲ ਡਟ ਕੇ  ਖੜ੍ਹੀ ਹੈ ਅਤੇ ਪੰਜਾਬ ਸਰਕਾਰ ਨੇ ਮਿੱਲਰ ਨੂੰ ਵੱਡੀਆਂ ਰਾਹਤਾਂ ਦਿੱਤੀਆਂ ਹਨ ਚਾਹੇ ਉਹ CMR ਦੀਆਂ ਸਕਿਉਰਟੀ ਹੋਣ ਜਾਂ ਫਿਰ BRL ਹੋਵੇ।  ਉਨ੍ਹਾਂ ਪੰਜਾਬ ਦੇ ਭਾਜਪਾ ਲੀਡਰਾਂ ਨੂੰ ਕਿਹਾ ਕਿ ਕਿਸਾਨਾਂ ਨੂੰ ਸਿਆਸਤ ਦਾ ਅਖਾੜਾ ਨਹੀਂ ਬਣਾਉਣਾ ਚਾਹੀਦਾ ਪਰ ਇੰਨਾ ਦਾ ਕੰਮ ਸੀ ਕੇਂਦਰ ‘ਤੇ ਜਾ ਕੇ ਦਬਾਅ ਬਣਾਉਣ ਪਰ ਉਹ ਇੰਨਾ ਇਹ ਕੰਮ ਨਹੀਂ ਕੀਤਾ ਸਗੋਂ ਪੰਜਾਬ ਸਰਕਾਰ ਨੂੰ ਤੰਗ ਕੀਤਾਾ ਹੈ। 

ਉਨ੍ਹਾਂ ਕਿਹਾ ਕਿ ਜੋ ਗੁਦਾਮਾਂ ਵਿਚ ਅਨਾਜ ਭਰਿਆ ਹੈ ਉਸ ਨੂੰ ਖਰੀਦਣ ਦਾ ਕੰਮ ਕੇਂਦਰ ਸਰਕਾਰ ਦਾ ਸੀ ਪਰ ਕੇਂਦਰ ਸਰਕਾਰ ਚੁੱਕ ਨਹੀਂ ਰਹੀ, ਇਸ ਕਰਕੇ ਸਪੇਸ ਦੀ ਕਮੀ ਆਈ ਸੀ। ਉਨ੍ਹਾਂ ਭਾਜਪਾ ਲੀਡਰਾਂ ਨੂੰ ਸਲਾਹ ਦਿੱਤੀ ਸੀ ਕਿ ਪੰਜਾਬ ਦੇ ਗੁਦਾਮਾ ਵਿਚੋਂ ਅਨਾਜ ਚੁੱਕਿਆ ਜਾਵੇ ਤਾਂ ਕਿ ਹੋਰ ਖਰੀਦ ਹੋ ਸਕੇ। ਉਨ੍ਹਾ ਕਿਸਾਨਾ ਦਾ ਵੀ ਧੰਨਵਾਦ ਕੀਤਾ ਜਿੰਨਾ ਨੇ ਸਰਕਾਰ ਦਾ ਸਾਥ ਦਿੱਤਾ। 

ਇਹ ਵੀ ਪੜ੍ਹੋ –  ਸਿੱਖ ਬੁੱਧੀਜੀਵੀਆਂ ਨਾਲ ਮੀਟਿੰਗ ਤੋਂ ਬਾਅਦ ਜਥੇਦਾਰ ਦਾ ਅਹਿਮ ਬਿਆਨ! ਇਕ ਹੋਰ ਮੀਟਿੰਗ ਬਲਾਉਣ ਵੱਲ ਕੀਤਾ ਇਸ਼ਾਰਾ

 

 

Exit mobile version