The Khalas Tv Blog International ਇਮਰਾਨ ਖਾਨ ਨੇ ਆਪਣੇ ਸਮਰਥਕਾਂ ਦਾ ਕੀਤਾ ਧੰਨਵਾਦ
International

ਇਮਰਾਨ ਖਾਨ ਨੇ ਆਪਣੇ ਸਮਰਥਕਾਂ ਦਾ ਕੀਤਾ ਧੰਨਵਾਦ

ਦ ਖ਼ਾਲਸ ਬਿਊਰੋ : ਇਮਰਾਨ ਖ਼ਾਨ ਨੇ ਪਾਕਿਸਤਾਨ (ਇਸਲਾਮਾਬਾਦ) ਵਿੱਚ ਸਰਕਾਰ ਬਣਾਉਣ ਦੇ ਕੀਤੇ ਜਾ ਰਹੇ ਯਤਨਾਂ ਖਿ ਲਾਫ਼ ਪੂਰੇ ਪਾਕਿਸਤਾਨ ਵਿੱਚ ਕੀਤੇ ਜਾ ਰਹੇ ਪ੍ਰਦਰ ਸ਼ਨਾਂ ਲਈ ਆਪਣੇ ਹਮਾਇਤੀਆਂ ਦਾ ਧੰਨਵਾਦ ਕੀਤਾ ਹੈ। ਖ਼ਾਨ ਦੇ ਸੱਦੇ ਉੱਤੇ ਐਤਵਾਰ ਨੂੰ ਰਾਤ 9 ਵਜੇ ਤੋਂ ਬਾਅਦ ਪਾਕਿਸਤਾਨ ਦੇ ਵੱਖ ਵੱਖ ਸ਼ਹਿਰਾਂ ਵਿੱਚ ਰੋ ਸ ਮੁਜ਼ਾ ਹਰੇ ਅਤੇ ਰੈਲੀਆਂ ਕੀਤੀਆਂ ਗਈਆਂ, ਜੋ ਕਈ ਘੰਟੇ ਤੱਕ ਚੱਲੀਆਂ। ਖ਼ਾਨ ਨੇ ਟਵੀਟ ਕਰਕੇ ਇਸ ਭਰਵੇਂ ਸਮਰਥਨ ਲਈ ਸਾਰੇ ਪਾਕਿਸਤਾਨੀਆਂ ਦਾ ਧੰਨਵਾਦ ਕੀਤਾ ਹੈ । ਇਮਰਾਨ ਖਾਨ ਨੇ ਕਿਹਾ ਕਿ ਸਾਡੇ ਇਤਿਹਾਸ ‘ਚ ਕਦੇ ਵੀ ਇੰਨੀ ਸਵੈ-ਇੱਛਾ ਨਾਲ ਅਤੇ ਇੰਨੀ ਗਿਣਤੀ ‘ਚ ਭੀੜ ਸਾਹਮਣੇ ਨਹੀਂ ਆਈ।

ਦੱਸ ਦੇਈਏ ਕਿ ਪੀਟੀਆਈ ਨੇ ਐਤਵਾਰ ਨੂੰ ਪਾਕਿਸਤਾਨ ਦੇ ਕਈ ਸ਼ਹਿਰਾਂ ‘ਚ ਰੈਲੀਆਂ ਕੀਤੀਆਂ ਸਨ। ਪਾਰਟੀ ਦੀ ਇਹ ਰੈਲੀ ਇਮਰਾਨ ਖਾਨ ਦੇ ਸਮਰਥਨ ‘ਚ ਕੱਢੀ ਗਈ ਸੀ। ਪਾਕਿਸਤਾਨ ਨੈਸ਼ਨਲ ਅਸੈਂਬਲੀ ਵਿੱਚ ਵਿਰੋਧੀ ਧਿਰ ਵੱਲੋਂ ਬੇਭਰੋਸਗੀ ਮਤਾ ਲਿਆਂਦਾ ਗਿਆ ਸੀ, ਜਿਸ ਵਿੱਚ ਇਮਰਾਨ ਖਾਨ ਦੀ ਸਰਕਾਰ ਹਾਰ ਗਈ ਸੀ। ਸੱਤਾ ਹੁਣ ਇਮਰਾਨ ਖਾਨ ਦੇ ਹੱਥੋਂ ਚਲੀ ਗਈ ਹੈ।

Exit mobile version