The Khalas Tv Blog Punjab ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਲਏ ਗਏ ਅਹਿਮ ਫੈਸਲੇ
Punjab

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਲਏ ਗਏ ਅਹਿਮ ਫੈਸਲੇ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ 30 ਮਾਰਚ ਨੂੰ ਹੋਵੇਗਾ। ਇਸਦੀ ਕਾਪੀ ਸਾਰੇ ਮੈਂਬਰਾਂ ਨੂੰ ਭੇਜ ਦਿੱਤੀ ਜਾਵੇਗੀ। ਸਾਰੇ ਮੈਂਬਰਾਂ ਨੂੰ ਬੇਨਤੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਬਜਟ ਤੋਂ ਇੱਕ ਦਿਨ ਪਹਿਲਾਂ ਆਪਣੀਆਂ ਲਿਖਤੀ ਸਿਫਾਰਸ਼ਾਂ ਨੂੰ ਭੇਜਣ, ਕਿ ਜੇਕਰ ਬਜਟ ਨੂੰ ਲੈ ਕੇ ਕਿਤੇ ਵੀ ਕੋਈ ਕਮੀ ਹੈ ਤਾਂ ਉਸ ਵਿੱਚ ਸੋਧ ਕੀਤੀ ਜਾਵੇ’।

ਉਨ੍ਹਾਂ ਕਿਹਾ ਕਿ “ਕਿਸਾਨ ਮੋਰਚੇ ਵਿੱਚ ਸਾਡੇ ਬੜੇ ਲੰਮੇ ਸਮੇਂ ਤੋਂ ਟੈਂਟ ਲੱਗੇ ਹੋਏ ਹਨ। ਹੁਣ ਗਰਮੀ ਦਾ ਮੌਸਮ ਆ ਰਿਹਾ ਹੈ ਅਤੇ ਸੰਘਰਸ਼ ਪਤਾ ਨਹੀਂ, ਹੋਰ ਕਿੰਨਾ ਲੰਮਾ ਸਮਾਂ ਚੱਲੇਗਾ। ਇਸ ਲਈ ਉੱਥੇ ਪੱਖੇ ਲਾਉਣੇ ਪੈਣੇ ਹਨ, ਇਸ ਲਈ ਉੱਥੇ ਟੀਨਾਂ ਦੇ ਟੈਂਟ ਪਹੁੰਚਾਏ ਜਾਣਗੇ।

ਵਾਤਾਵਰਣ ਨੂੰ ਹਰਿਆਵਲ ਕਰਨ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣਗੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਮੈਂਬਰਾਂ ਦੀਆਂ ਦੋ ਮੀਟਿੰਗਾਂ ਰੱਖੀਆਂ ਹਨ। ਇੱਕ ਮੀਟਿੰਗ 11 ਮਾਰਚ ਨੂੰ ਹੋਵੇਗੀ ਅਤੇ ਇੱਕ 13 ਮਾਰਚ ਨੂੰ ਮੀਟਿੰਗ ਹੋਵੇਗੀ। 11 ਮਾਰਚ ਨੂੰ ਹੋਣ ਵਾਲੀ ਮੀਟਿੰਗ ਵਿੱਚ ਮਾਝਾ, ਦੋਆਬਾ ਜ਼ੋਨ ਦੇ ਸਾਰੇ ਜ਼ਿਲ੍ਹੇ ਦੇ ਮੈਂਬਰ ਸ਼ਾਮਿਲ ਹੋਣਗੇ। 13 ਮਾਰਚ ਨੂੰ ਹੋਣ ਵਾਲੀ ਮੀਟਿੰਗ ਵਿੱਚ ਮਾਲਵੇ ਜ਼ੋਨ ਦੇ ਜ਼ਿਲ੍ਹੇ ਦੇ ਮੈਂਬਰ ਸ਼ਾਮਿਲ ਹੋਣਗੇ। ਇਨ੍ਹਾਂ ਮੀਟਿੰਗਾਂ ਵਿੱਚ ਸਾਡੀ ਵਿੱਤੀ ਸਥਿਤੀ, ਸਾਡੀਆਂ ਦਰਪੇਸ਼ ਮੁਸ਼ਕਿਲਾਂ, ਆਉਣ ਵਾਲੇ ਬਜਟ ਵਿੱਚ ਅਸੀਂ ਕੀ ਕਰਨਾ ਚਾਹੁੰਦੇ ਹਾਂ, ਕੀ ਹੋ ਸਕਦਾ ਹੈ, ਬਾਰੇ ਚਰਚਾ ਕੀਤੀ ਜਾਵੇਗੀ”।

ਬੀਬੀ ਜਗੀਰ ਕੌਰ ਨੇ ਕਿਹਾ ਕਿ ‘ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵਿਚਾਰ ਕੀਤੀ ਜਾਵੇਗੀ। ਇਸ ਵਿੱਚ ਸੁਧਾਰ ਕਰਨ ਲਈ ਸਬ ਕਮੇਟੀ ਬਣਾਈ ਜਾ ਸਕਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਅਦਾਰੇ ਲੋਕਾਂ ‘ਤੇ ਨਿਰਭਰ ਕਰਦੇ ਹਨ’।

ਉਨ੍ਹਾਂ ਕਿਹਾ ਕਿ ‘ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 15 ਮਾਰਚ ਨੂੰ ਨਗਰ ਕੀਰਤਨ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਜੋੜ ਕੇ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਤੋਂ ਸ਼ੁਰੂ ਹੋ ਕੇ ਦਿੱਲੀ ‘ਚ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਪਹੁੰਚੇਗਾ। ਦਿੱਲੀ ਵਿੱਚ 5-6 ਦਿਨ ਸਾਰੇ ਸਮਾਗਮ ਕਵਰ ਕਰਾਂਗੇ। ਹਾਲੇ ਸਾਨੂੰ ਇਹ ਪਤਾ ਨਹੀਂ ਹੈ ਕਿ ਕਿਹੜੇ ਵੇਲੇ ਸਾਨੂੰ ਕੋਵਿਡ-19 ਨੂੰ ਲੈ ਕੇ ਹਦਾਇਤਾਂ ਆ ਜਾਣੀਆਂ ਹਨ।

16,17 ਅਤੇ 18 ਮਾਰਚ ਨੂੰ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਸਭ ਤੋਂ ਪਹਿਲਾਂ ਸਮਾਗਮ ਕਰਵਾਏ ਜਾਣਗੇ। ਉੱਥੇ ਵੱਡੇ ਪੰਡਾਲ ਲਾਏ ਜਾਣਗੇ। ਉੱਥੇ ਸਾਡੇ ਪਾਠ ਬੋਧ ਸਮਾਗਮ ਚੱਲ ਰਹੇ ਹਨ। 16 ਮਾਰਚ ਨੂੰ ਘੱਟੋਂ-ਘੱਟ 5 ਹਜ਼ਾਰ ਪਾਠ ਸੰਗਤਾਂ ਕਰ ਰਹੀਆਂ ਹਨ, ਜਿਨ੍ਹਾਂ ਦੇ ਉਸ ਦਿਨ ਭੋਗ ਪਾਏ ਜਾਣਗੇ। ਅਸੀਂ ਸਾਰਿਆਂ ਨੂੰ ਸੈਂਚੀਆਂ, ਪੋਥੀਆਂ ਵੰਡੀਆਂ ਹੋਈਆਂ ਹਨ। 1 ਮਈ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਵੱਡੇ ਸਮਾਗਮ ਕੀਤੇ ਜਾਣਗੇ। 17 ਮਾਰਚ ਨੂੰ ਮਾਤਾ ਨਾਨਕੀ ਜੀ ਨੂੰ ਸਮਰਪਿਤ ਸਮਾਗਮ ਕਰਵਾਇਆ ਜਾਵੇਗਾ।

ਕੇਸਗੜ੍ਹ ਸਾਹਿਬ ਵਿਖੇ 24, 25, 26, 27 ਅਤੇ 28 ਮਾਰਚ ਨੂੰ ਸਮਾਗਮ ਕਰਵਾਏ ਜਾਣਗੇ। 24 ਮਾਰਚ ਨੂੰ ਸਹਿਜ ਪਾਠਾਂ ਦੇ ਭੋਗ ਪਾਏ ਜਾਣਗੇ, 25 ਮਾਰਚ ਨੂੰ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਨੂੰ ਸਮਰਪਿਤ ਸਮਾਗਮ ਕਰਵਾਏ ਜਾਣਗੇ, ਉਸੇ ਦਿਨ ਸ਼ਾਮ ਨੂੰ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਯਾਦ ਵਿੱਚ ਸਮਾਗਮ ਕੀਤੇ ਜਾਣਗੇ।

26 ਮਾਰਚ ਨੂੰ ਉੱਥੇ ਸਾਰੇ ਕਾਲਜਾਂ, ਯੂਨੀਵਰਸਿਟੀਆਂ ‘ਚ ਸਾਹਿਬਜ਼ਾਦਿਆਂ ਨੂੰ ਸਮਰਪਿਤ ਸਮਾਗਮ ਕਰਵਾਏ ਜਾਣਗੇ। 27 ਮਾਰਚ ਨੂੰ ਮਾਤਾ ਗੁਜਰੀ ਜੀ ਨੂੰ ਸਮਰਪਿਤ ਸਮਾਗਮ ਕਰਵਾਏ ਜਾਣਗੇ। 28 ਮਾਰਚ ਨੂੰ ਵੀ ਵੱਡੇ ਸਮਾਗਮ ਕਰਵਾਏ ਜਾਣਗੇ। 29 ਮਾਰਚ ਨੂੰ ਹੋਲਾ-ਮਹੱਲਾ ਮਨਾਇਆ ਜਾਵੇਗਾ।

ਇਸ ਤੋਂ ਬਾਅਦ ਤਲਵੰਡੀ ਸਾਬ੍ਹੋ ਵਿਖੇ ਵਿਸਾਖੀ ਨੂੰ ਸਮਰਪਿਤ ਸਮਾਗਮ ਕਰਵਾਏ ਜਾਣਗੇ। ਪਟਨਾ ਸਾਹਿਬ ਵਿਖੇ ਵੀ 23, 24 ਅਤੇ 25 ਅਪ੍ਰੈਲ ਨੂੰ ਸਮਾਗਮ ਕਰਵਾਏ ਜਾਣਗੇ। ਕਾਨਪੁਰ ਵਿੱਚ ਵੀ 10 ਅਪ੍ਰੈਲ ਨੂੰ ਸਮਾਗਮ ਹੋਣਗੇ।

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਕਿਤਾਬਾਂ ਛਾਪੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਸਮਰਪਿਤ ਪੈਂਫਲਿਟ ਵੀ ਬਣਾਏ ਜਾਣਗੇ।

ਉਨ੍ਹਾਂ ਕਿਹਾ ਕਿ ‘ਭਾਰਤ ਸਰਕਾਰ ਵੱਲੋਂ ਸਾਨੂੰ ਇੱਕ ਚਿੱਠੀ ਆਈ ਹੈ। ਮੈਂ ਭਾਰਤ ਸਰਕਾਰ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਸਿੱਕਾ ਅਤੇ ਇਨਵੈਲਪਮੈਂਟ ਜਾਰੀ ਕਰਨ ਲਈ ਚਿੱਠੀ ਭੇਜੀ ਸੀ। ਭਾਰਤ ਸਰਕਾਰ ਨੇ ਸਾਨੂੰ ਇਹ ਸਿੱਕਾ ਅਤੇ ਇਨਵੈਲਪਮੈਂਟ ਦਾ ਸਟਾਇਲ ਪੁੱਛਿਆ ਹੈ’।

Exit mobile version