ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਕਈ ਅਹਿਮ ਫੈਸਲੇ ਕੀਤੇ ਗਏ। ਮੀਟਿੰਗ ਵਿੱਚ 65 ਤੋਂ ਵੱਧ ਏਜੰਡੇ ਆਈਟਮਾਂ ਸ਼ਾਮਲ ਸਨ। ਇਸ ਬੈਠਕ ਵਿੱਚ ਜਿਹੜੇ ਮੁੱਦਿਆਂ ਤੇ ਚਰਚਾ ਹੋਈ ਉਸ ਦੀ ਜਾਣਕਾਰੀ ਖ਼ਜਾਨਾ ਮੰਤਰੀ ਹਰਪਾਲ ਚੀਮਾ ਨੇ ਪ੍ਰੈੱਸ ਕਾਨਫਰੰਸ ਕਰਕੇ ਦਿੱਤੀ।
ਵਿਧਾਨ ਸਭਾ ਦਾ ਇਜਲਾਸ
ਕੈਬਨਿਟ ਵੱਲੋਂ ਵਿਧਾਨ ਸਭਾ ਦਾ ਇਜਲਾਸ ਸੱਦਿਆ ਗਿਆ ਹੈ। ਇਸ ਦੀ ਕਾਰਵਾਈ 24 ਅਤੇ 25 ਫਰਵਰੀ ਨੂੰ ਚੱਲੇਗੀ। ਹਾਲਾਂਕਿ ਇਹ ਵਿਸ਼ੇਸ ਇਜਲਾਸ ਹੈ ਜਿਸ ਵਿੱਚ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਮੰਡੀਕਰਨ ਬਿੱਲ ਨੂੰ ਰੱਦ ਕਰਨ ਸਬੰਧੀ ਵੀ ਕੋਈ ਪ੍ਰਸਤਾਵ ਲਿਆ ਸਕਦੀ ਹੈ। ਇਸ ਤੋਂ ਬਾਅਦ ਸਰਕਾਰ ਵੱਲੋਂ ਬਜਟ ਇਜਲਾਸ ਸੱਦਿਆ ਜਾਵੇਗਾ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਡੀਆ ਨਾਲ ਗੱਲ ਕਰਦਿਆਂ ਵਿਧਾਨ ਸਭੇ ਦੇ ਵਿਸ਼ੇਸ਼ ਸੈਸ਼ਨ ਵਿੱਚ ਪੈਡਿੰਗ ਮਤੇ ਪਾਸ ਕੀਤੇ ਜਾਣਗੇ। ਡੀਮਾ ਨੇ ਕਿਹਾ ਕਿ 2 ਹਜ਼ਾਰ PTI ਅਧਿਆਪਕਾਂ ਦੀ ਭਰਤੀ ਹੋਵੇਗੀ ਅਤੇ ਇਸਦੇ ਨਾਲ ਹੀ ਕੁੱਲ 3 ਹਜ਼ਾਰ ਭਰਤੀਆਂ ਨੂੰ ਮਨਜ਼ੂਰੀ ਮਿਲੀ ਹੈ। ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਜਲਦ ਕਰੀਬ 2 ਹਜ਼ਾਰPTI ਅਧਿਆਪਕਾਂ ਦੀ ਭਰਤੀ ਕਰੇਗੀ।
ਹਰਪਾਲ ਚੀਮਾ ਨੇ ਕਿਹਾ ਕਿ, ਰਾਜਪਾਲ ਦੇ ਦਫ਼ਤਰ ਵਿੱਚ ਤਿੰਨ ਪੋਸਟਾਂ ਦੀ ਸਥਾਪਨਾ ਕੀਤੀ ਗਈ ਹੈ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਵਿੱਚ 22 ਪੋਸਟਾਂ, ਯੁਵਕ ਸੇਵਾਵਾਂ ਦੇ ਵਿਚ ਤਿੰਨ ਪੋਸਟਾਂ ਮਲੇਰਕੋਟਲਾ ਵਿਖੇ ਸਥਾਪਤ ਕਰਨ ਦਾ ਫ਼ੈਸਲਾ , 13 ਸਪੋਰਟਸ ਮਹਿਕਮੇ ਵਿਚ ਡਾਕਟਰ ਭਰਤੀ ਕਰਨ , ਆਬਕਾਰੀ ਤੇ ਕਰ ਵਿਭਾਗ ਵਿਚ 53 ਪੋਸਟਾਂ ਡਾਰਾਇਵਰਾਂ,822 ਪੋਸਟਾਂ ਸਿਹਤ ਤੇ ਪਰਿਵਾਰ ਭਲਾਈ ਵਿਚ ਭਰਤੀਆਂ ਜਾਣਗੀਆਂ, ਪੰਜਾਬ ਵਿੱਚ ਪੀਟੀਆਈ ਅਧਿਆਪਕਾਂ ਦੀ 2000 ਪੋਸਟਾਂ ਭਰੀਆਂ ਜਾਣਗੀਆਂ, ਮੈਡੀਕਲ ਤੇ ਖੋਜ ਖੇਤਰ ਵਿਚ 97 ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ,6 ਸਪੈਸ਼ਲ ਅਦਾਲਤਾਂ ਦਾ ਗਠਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚੀਮਾ ਨੇ ਐਲਾਨ ਕੀਤਾ ਕਿ, ਪੰਜਾਬ ਦੇ ਡਾਕਟਰਾਂ ਦੀ ਤਨਖ਼ਾਹ ਵਿੱਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਪੇਂਡੂ ਖੇਤਰ ਵਿੱਚ ਚੌਂਕੀਦਾਰੀ ਭੱਤਾ ਵਧਾ ਕੇ 1500 ਪ੍ਰਤੀ ਮਹੀਨਾ ਕੀਤਾ ਹੈ।
ਪੰਜਾਬ ਕੈਬਨਿਟ ਦੇ ਅਹਿਮ ਫੈਸਲੇ
- ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਦਾ ਵਿਸ਼ੇਸ਼ ਸੈਸ਼ਨ ਬੁਲਾਇਆ
- 2 ਹਜ਼ਾਰ PTI ਅਧਿਆਪਕਾਂ ਦੀ ਹੋਵੇਗੀ ਭਰਤੀ
- ਕੁੱਲ 3 ਹਜ਼ਾਰ ਭਰਤੀਆਂ ਨੂੰ ਮਿਲੀ ਮਨਜ਼ੂਰੀ
- ਸਿਹਤ ਵਿਭਾਗ ’ਚ 822 ਪੋਸਟਾਂ ਨੂੰ ਮਨਜ਼ੂਰੀ
- NRI ਲਈ ਸਪੈਸ਼ਲ 6 ਅਦਾਲਤਾਂ ਨੂੰ ਮਨਜ਼ੂਰੀ
- 13 ਸਪੋਰਟਸ ਮਹਿਕਮੇ ਵਿਚ ਡਾਕਟਰ ਭਰਤੀ ਕਰਨ
- ਪੇਂਡੂ ਖੇਤਰ ਵਿੱਚ ਚੌਂਕੀਦਾਰੀ ਭੱਤਾ ਵਧਾ ਕੇ 1500 ਪ੍ਰਤੀ ਮਹੀਨਾ