The Khalas Tv Blog Punjab ਹੜ੍ਹ ਦੀ ਤੁਰੰਤ ਚੇਤਾਵਨੀ, ਘੱਗਰ ਦੇ ਨੇੜਲੇ ਪਿੰਡਾਂ ਦੇ ਵਾਸੀਆਂ ਨੂੰ ਸੁਰੱਖਿਅਤ ਥਾਂਵਾਂ ‘ਤੇ ਜਾਣ ਦੀ ਅਪੀਲ
Punjab

ਹੜ੍ਹ ਦੀ ਤੁਰੰਤ ਚੇਤਾਵਨੀ, ਘੱਗਰ ਦੇ ਨੇੜਲੇ ਪਿੰਡਾਂ ਦੇ ਵਾਸੀਆਂ ਨੂੰ ਸੁਰੱਖਿਅਤ ਥਾਂਵਾਂ ‘ਤੇ ਜਾਣ ਦੀ ਅਪੀਲ

ਤਹਿਸੀਲ ਰਾਜਪੁਰਾ (ਘਨੌਰ) ਵਿੱਚ ਘੱਗਰ ਨਦੀ ਦੇ ਨੇੜਲੇ ਪਿੰਡਾਂ ਵਿੱਚ ਹੜ੍ਹ ਦਾ ਖਤਰਾ ਵਧ ਗਿਆ ਹੈ, ਕਿਉਂਕਿ ਨਦੀ ਵਿੱਚ ਕਿਸੇ ਵੀ ਸਮੇਂ ਪਾੜ ਪੈ ਸਕਦਾ ਹੈ। ਪ੍ਰਭਾਵਿਤ ਪਿੰਡਾਂ ਵਿੱਚ ਤੇਪਲਾ, ਰਾਜਗੜ੍ਹ, ਮਹਿਮੂਦਪੁਰ, ਦੜਵਾ, ਸੰਜਰਪੁਰ, ਨਨਹੇੜੀ, ਰਾਏਪੁਰ, ਸ਼ਮਸਪੁਰ, ਊਂਟਸਰ, ਜੰਡ ਮੰਗੋਲੀ, ਹਰਪਾਲਾਂ, ਕਾਮੀ ਖੁਰਦ, ਰਾਮਪੁਰ, ਸੌਂਟਾ, ਚਮਾਰੂ, ਕਪੂਰੀ, ਕਮਾਲਪੁਰ, ਲਾਛੜੂ ਖੁਰਦ, ਸਰਾਲਾ ਕਲਾਂ, ਮਹਿਦੂਦਾ, ਅਤੇ ਸਰਾਲਾ ਖੁਰਦ ਸ਼ਾਮਲ ਹਨ। ਵਸਨੀਕਾਂ ਨੂੰ ਤੁਰੰਤ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਸਲਾਹ ਦਿੱਤੀ ਗਈ ਹੈ।

ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਸਹਾਇਤਾ ਲਈ ਹਾਜ਼ਰ ਹਨ ਅਤੇ ਰਾਹਤ ਕੇਂਦਰ ਸਥਾਪਿਤ ਕੀਤੇ ਗਏ ਹਨ। ਸਿਰਫ਼ ਅਧਿਕਾਰਤ ਹਦਾਇਤਾਂ ਦੀ ਪਾਲਣਾ ਕਰਨ ਦੀ ਬੇਨਤੀ ਹੈ। ਸਹਾਇਤਾ ਲਈ ਰਾਜਪੁਰਾ ਫਲੱਡ ਕੰਟਰੋਲ ਰੂਮ (01762-224132) ਅਤੇ ਪਟਿਆਲਾ ਜ਼ਿਲ੍ਹਾ ਕੰਟਰੋਲ ਰੂਮ (0175-2350550, 2358550) ਨਾਲ ਸੰਪਰਕ ਕਰੋ। ਸੁਰੱਖਿਆ ਨੂੰ ਤਰਜੀਹ ਦਿਓ।

Exit mobile version