The Khalas Tv Blog Punjab ਬਾਜਵਾ ਦਾ CM ਮਾਨ ‘ਤੇ ਪਲਟਵਾਰ, ਕਿਹਾ ” ਜੇਕਰ 32 ਵਿਧਾਇਕਾਂ ਦੇ ਦੱਸੇ ਨਾਮ ਤਾਂ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਣੀ ਆ”
Punjab

ਬਾਜਵਾ ਦਾ CM ਮਾਨ ‘ਤੇ ਪਲਟਵਾਰ, ਕਿਹਾ ” ਜੇਕਰ 32 ਵਿਧਾਇਕਾਂ ਦੇ ਦੱਸੇ ਨਾਮ ਤਾਂ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਣੀ ਆ”

"If you mention the names of 32 MLAs, the ground will slide under your feet"

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਬਾਜਵਾ ਦੇ 32 ਵਿਧਾਇਕਾਂ ਵਾਲੇ ਬਿਆਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਤਾਪ ਬਾਜਵਾ ਵਿਚਾਲੇ ਸ਼ਬਦੀ ਜੰਗ ਛਿੜੀ ਹੋਈ ਹੈ। ਲੰਘੇ ਕੱਲ੍ਹ ਮੁੱਖ ਮੰਤਰੀ ਮਾਨ ਨੇ ਪ੍ਰਤਾਪ ਬਾਜਵਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ ਬਾਜਵਾ ਜੇ ਸਾਡੇ 32 ਵਿਧਾਇਕ ਸੰਪਰਕ ਵਿਚ ਹੋਣ ਦੀ ਗੱਲ ਕਰ ਰਹੇ ਹਨ ਪਹਿਲਾਂ ਆਪਣੇ 17 ਨੂੰ ਤਾਂ ਇੱਕ ਕਰ ਲਵੇ। ਉਨ੍ਹਾਂ ਕਿਹਾ ਕਿ ਬਾਜਵਾ ਦੇ ਮੁੱਖ ਮੰਤਰੀ ਬਣਨ ਦਾ ਸੁਪਨੇ ਦੀ ਕਾਂਗਰਸੀਆਂ ਨੇ ਹੀ ਭਰੂਣ ਹੱਤਿਆ ਕਰ ਦਿੱਤੀ ਹੈ।

ਸੀ ਐੱਮ ਮਾਨ ਦੇ ਇਸ ਬਿਆਨ ‘ਤੇ ਬਾਜਵਾ ਨੇ ਪਲਟਵਾਰ ਕਰਦਿਆਂ ਮਾਨ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਬਾਜਵਾ ਨੇ ਕਿਹਾ ਕਿ ਜੇਕਰ ਮੈਂ ਆਪ ਦੇ 32 ਵਿਧਾਇਕਾਂ ਦੇ ਨਾਮ ਲੈ ਦਿੱਤੇ ਜਿਹੜੇ ਮੇਰੇ ਸੰਪਰਕ ਵਿੱਚ ਹਨ ਤਾਂ ਤੁਹਾਡੇ ਪੈਰਾਂ ਥਲੋਂ ਜ਼ਮੀਨ ਖਿਸਕ ਜਾਣੀ ਆ।

ਇੱਕ ਟਵੀਟ ਕਰਦਿਆਂ ਬਾਜਵਾ ਨੇ ਕਿਹਾ ਕਿ “ਭਗਵੰਤ ਸ਼ਾਹ” ਵਹਿਮ ‘ਚ ਨਾ ਰਹੋ। ਬਾਜਵਾ ਨੇ ਕਿਹਾ ਕਿ ਜੇਕਰ ਮੈਂ ਆਪ ਦੇ 32 ਵਿਧਾਇਕਾਂ ਦੇ ਨਾਮ ਲੈ ਦਿੱਤੇ ਜਿਹੜੇ ਮੇਰੇ ਸੰਪਰਕ ਵਿੱਚ ਹਨ ਤਾਂ ਤੁਹਾਡੇ ਪੈਰਾਂ ਥਲੋਂ ਜ਼ਮੀਨ ਖਿਸਕ ਜਾਣੀ ਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਾਢੇ ਤਿੰਨ ਕਰੋੜ ਲੋਕ ਜਿਹੜੇ ਡੇਢ ਸਾਲ ਪਹਿਲਾਂ ਤੁਹਾਡੇ ‘ਤੇ ਫੁੱਲ ਵਰਸਾਉਂਦੇ ਸੀ ਹੁਣ ਤਾਂ ਉਹ ਤੁਹਾਡੇ ਫੁੱਲ ਪਾਉਣ ਨੂੰ ਫਿਰਦੇ ਨੇ, ਬਿਨਾਂ ਸੁਰੱਖਿਆ ਦੇ ਪੰਜਾਬ ਦੇ ਪਿੰਡਾਂ ਵਿੱਚ ਘੁੰਮ ਕੇ ਤਾਂ ਵੇਖੋ ਮਹਾਰਾਜਾ ਸਤੌਜ।

ਦੱਸ ਦੇਈਏ ਕਿ ਬੀਤੇ ਦਿਨੀਂ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁਕਤਸਰ ਵਿੱਚ ਨਸ਼ਾ ਵਿਰੋਧੀ ਰੈਲੀ ਵਿੱਚ ਦਾਅਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਬਾਜਵਾ ਨੇ ਕਿਹਾ ਸੀ ਕਿ ਸਾਡੇ ਕੋਲ 18 ਵਿਧਾਇਕ ਹਨ। ਆਮ ਆਦਮੀ ਪਾਰਟੀ ਦੇ 32 ਮੈਂਬਰ ਸਾਡੇ ਸੰਪਰਕ ਵਿਚ ਹਨ। ਥੋੜ੍ਹੀ ਹੋਰ ਮਿਹਨਤ ਦੀ ਲੋੜ ਹੈ। ਅਸੀਂ ਸਰਕਾਰ ਬਣਾ ਸਕਦੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਨੇ ਬਾਜਵਾ ਦੇ ਇਸ ਬਿਆਨ ਦਾ ਹੁਣ ਕਰਾਰਾ ਜਵਾਬ ਦਿੱਤਾ ਹੈ। ਬਾਜਵਾ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਚੋਣਾਂ ਤੋਂ 2 ਮਹੀਨੇ ਬਾਅਦ ਡਿੱਗ ਜਾਵੇਗੀ।

ਜਿਸ ਦੇ ਜਵਾਬ ਵਿੱਚ ਲੰਘੇ ਕੱਲ੍ਹ ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਪਹਿਲਾਂ ਬਾਜਵਾ ਆਪਣੇ 18 ਵਿਧਾਇਕਾਂ ਨਾਲ ਮਿਲਣੀ ਕਰਕੇ ਦਿਖਾਵੇ। ਮਾਨ ਨੇ ਤੰਜ਼ ਕਸਦਿਆਂ ਕਿਹਾ ਕਿ ਸਾਬਕਾ ਖ਼ਜ਼ਾਨਾ ਮੰਤਰੀ, ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨਾਲ ਤਾਂ ਇਨ੍ਹਾਂ ਦਾ ਸੰਪਰਕ ਟੁੱਟਿਆ ਹੋਇਆ ਹੈ।

ਉਨ੍ਹਾਂ ਕਿਹਾ ਸੀ ਕਿ ਬਾਜਵਾ ਦੇ ਮੁੱਖ ਮੰਤਰੀ ਬਣਨ ਦਾ ਸੁਪਨੇ ਦੀ ਕਾਂਗਰਸੀਆਂ ਨੇ ਹੀ ਭਰੂਣ ਹੱਤਿਆ ਕਰ ਦਿੱਤੀ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਭਾਵੇਂ ਉਹ ਕਿਸੇ ਵੀ ਪਾਰਟੀ ਦਾ ਲੀਡਰ ਹੋਵੇ ਭਾਵੇਂ ਸਾਡਾ ਹੀ ਕਿਉਂ ਨਾ ਹੋਵੇ, ਹਿਸਾਬ ਤਾਂ ਦੇਣਾ ਪਵੇਗਾ।

Exit mobile version